ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਸ਼ਹਿਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਰਵਾਇਤੀ ਢੰਗ ਨਾਲ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਾਵੇਂ ਪੁਲਸ ਵੱਲੋਂ ਚਾਈਨਾ ਡੋਰ ਵਿਰੁੱਧ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਫਿਰ ਵੀ ਚੋਰੀ ਛੁਪੇ ਨਾਲ ਚਾਈਨਾ ਡੋਰ ਦੀ ਵਰਤੋਂ ਹੋਈ। ਚਾਈਨਾ ਡੋਰ ਦੀ ਵਰਤੋਂ ਕਾਰਨ 10 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਕੌਣ-ਕੌਣ ਹੋਇਆ ਜ਼ਖ਼ਮੀ
ਸਿਵਲ ਹਸਪਤਾਲ ਰੋਪੜ ਵਿਚ ਅਨੂਪ ਕੁਮਾਰ ਪੁੱਤਰ ਰਾਮਜੀ ਗੁਪਤਾ ਵਾਸੀ ਨੂੰਹੋਂ ਕਾਲੋਨੀ ਦੇ ਗਲੇ ’ਤੇ ਚਾਈਨਾ ਡੋਰ ਨਾਲ ਕੱਟ ਲੱਗਾ ਜੋਕਿ ਸਾਹ ਵਾਲੀ ਨਾੜੀ ਦੇ ਨੇੜੇ ਸੀ। ਇਸੇ ਤਰ੍ਹਾਂ ਸੀਰਤਪ੍ਰੀਤ ਕੌਰ ਉਮਰ 10 ਸਾਲ ਪੁੱਤਰੀ ਕਮਲਦੀਪ ਸਿੰਘ ਵਾਸੀ ਆਦਰਸ਼ ਨਗਰ ਚਾਈਨਾ ਡੋਰ ਨਾਲ ਜ਼ਖ਼ਮੀ ਹੋਈ, ਜਿਸ ਦਾ ਇਲਾਜ ਸਿਵਲ ਹਸਪਤਾਲ ਚੱਲ ਰਿਹਾ ਹੈ। ਇਕ ਹੋਰ ਜ਼ਖਮੀ ਦੀ ਪਛਾਣ ਵਿਨੇ ਕੁਮਾਰ ਵਾਸੀ ਮੁਹੱਲਾ ਫੂਲ ਚੱਕਰ ਜੋ ਕਿ ਪੁਰਾਣੇ ਬੱਸ ਸਟੈਂਡ ਨੇਡ਼ੇ ਪੈਟਰੋਲ ਭਰਵਾਉਣ ਜਾ ਰਿਹਾ ਸੀ ਚਾਈਨਾ ਡੋਰ ਨਾਲ ਜ਼ਖਮੀ ਹੋਇਆ। ਸੁਨੀਲ ਕੁਮਾਰ ਸੈਣੀ ਵਾਸੀ ਜੁਝਾਰ ਸਿੰਘ ਨਗਰ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਬਾਜ਼ਾਰ ਵਿਚ ਜਾ ਰਿਹਾ ਸੀ ਤੇ ਬੇਲਾ ਚੌਂਕ ਨੇੜੇ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੇ ਮੂੰਹ ਅਤੇ ਦੰਦਾਂ ’ਤੇ ਕੱਟ ਲੱਗ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਮਾਂ ਬਣੀ ਹੈਵਾਨ, ਪਤੀ ਨਾਲ ਤਲਾਕ ਮਗਰੋਂ 7 ਸਾਲਾ ਬੱਚੀ ਨਾਲ ਮਾਂ ਨੇ ਜੋ ਕੀਤਾ ਸੁਣ ਪਸੀਜ ਜਾਵੇਗਾ ਦਿਲ
ਇਸੇ ਤਰ੍ਹਾਂ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਫੂਲਪੁਰ ਨੇ ਦੱਸਿਆ ਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਗਰਦਨ ’ਤੇ ਕੱਟ ਲੱਗ ਗਿਆ। ਸ਼ੇਰ ਸਿੰਘ ਵਾਸੀ ਰਾਮਪੁਰ ਮਾਜਰੀ ਦੇ ਪੈਰ ਵਿਚ ਚਾਇਨਾ ਡੋਰ ਨਾਲ ਗੰਭੀਰ ਕੱਟ ਲੱਗਾ। ਇਕ ਹੋਰ ਜ਼ਖਮੀ ਬਲਦੇਵ ਨੇ ਦੱਸਿਆ ਕਿ ਸਰਹਿੰਦ ਨਹਿਰ ਦੇ ਨੇਡ਼ੇ ਜਦੋਂ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਚਾਇਨਾ ਡੋਰ ਉਸ ਦੇ ਗਲੇ ਨਾਲ ਲਿਪਟ ਗਈ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਚਾਈਨਾ ਡੋਰ ਨਾਲ ਜ਼ਖ਼ਮੀ ਹੋਏ ਸਾਰੇ ਜ਼ਖ਼ਮੀਆਂ ਦਾ ਇਲਾਜ ਕਰਕੇ ਦੇਰ ਸ਼ਾਮ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਵਲ ਹਸਪਤਾਲਾਂ 'ਚ ਜਾਣ ਵਾਲੇ ਮਰੀਜ਼ਾਂ ਲਈ ਵੱਡੀ ਖ਼ਬਰ! OPD ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
NEXT STORY