ਗੁਰਾਇਆ (ਮੁਨੀਸ਼)- ਨੌਸਰਬਾਜ਼ ਠੱਗਾਂ ਵੱਲੋਂ ਇੱਥੇ ਇਕ ਔਰਤ ਕੋਲੋਂ 4 ਤੋਲੇ ਸੋਨੇ ਦੇ ਗਹਿਣੇ ਤੇ ਨਕਦੀ ਠੱਗੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੇਵੀ ਵਾਸੀ ਰਾਮਗੜ੍ਹੀਆ ਮੁਹੱਲਾ, ਗੁਰਾਇਆ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਕੰਮ ਕਰ ਕੇ ਗੁਜ਼ਾਰਾ ਕਰਦੀ ਹੈ। ਵੀਰਵਾਰ ਨੂੰ ਸਾਈਕਲ ’ਤੇ ਜੀ.ਟੀ. ਰੋਡ ’ਤੇ ਕੰਮ ਕਰਨ ਜਾ ਰਹੀ ਸੀ ਕਿ ਇਕ ਵਿਅਕਤੀ ਨੇ ਉਸ ਕੋਲੋਂ ਧਾਰਮਿਕ ਸਥਾਨ ਦਾ ਰਸਤਾ ਪੁੱਛਿਆ।
ਉਹ ਜਦ ਅੱਗੇ ਗਈ ਤਾਂ ਇਕ ਔਰਤ ਨੇ ਕਿਹਾ ਕਿ ਉਹ ਬਾਬਾ ਜੀ ਤੁਹਾਨੂੰ ਕੀ ਕਹਿ ਰਹੇ ਸਨ, ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਬਾਬਾ ਜੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਇਸ ’ਤੇ ਉਹ ਗੱਲਾਂ-ਬਾਤਾਂ ’ਚ ਪਾ ਕੇ ਮੇਰੇ ਗਹਿਣੇ ਮੰਗਣ ਲੱਗੇ ਤੇ ਕਹਿਣ ਲੱਗੇ ਕਿ ਉਹ ਇਨ੍ਹਾਂ ਨੂੰ ਦੁੱਗਣੇ ਕਰ ਦੇਣਗੇ। ਔਰਤ ਨੇ ਉਨ੍ਹਾਂ ਨੂੰ 700 ਰੁਪਏ ਨਕਦ ਤੇ ਕੁਝ ਗਹਿਣੇ ਦੇ ਦਿੱਤੇ ਤੇ ਉਸ ਨਾਲ ਮੋਟਰਸਾਈਕਲ ’ਤੇ ਘਰ ਆ ਗਏ, ਜਿੱਥੇ ਆ ਕੇ ਔਰਤ ਨੇ ਘਰੋਂ 4 ਮੁੰਦੀਆਂ, 2 ਟਾਪਸ, ਨੱਥ ਤੇ ਹੋਰ ਗਹਿਣੇ, ਜੋ ਲੱਗਭਗ 4 ਤੋਲੇ ਬਣਦੇ ਹਨ, ਵੀ ਉਨ੍ਹਾਂ ਨੂੰ ਦੇ ਦਿੱਤੇ। ਇਸ ਪਿੱਛੋਂ ਨੌਸਰਬਾਜ਼ ਉਸ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
ਉਹ ਉਸ ਨੂੰ ਜਾਂਦੇ ਹੋਏ ਇਕ ਪੋਟਲੀ ਦੇ ਗਏ, ਜਿਸ ’ਚ ਘਾਹ ਫੂਸ ਭਰਿਆ ਹੋਇਆ ਸੀ, ਜਦੋਂ ਤਕ ਔਰਤ ਨੂੰ ਲੁੱਟੇ ਜਾਣ ਦੀ ਸਮਝ ਆਈ ਤਾਂ ਨੌਸਰਬਾਜ਼ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੁਹੱਲੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਪੁਲਸ ਨੇ ਬਰਾਮਦ ਕਰ ਲਈ ਹੈ, ਜਿਸ ’ਚ ਨੌਸਰਬਾਜ਼ ਠੱਗਾਂ ਦੀਆਂ ਤਸਵੀਰਾਂ ਆ ਗਈਆਂ ਹਨ। ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
NEXT STORY