ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਅਕਤੂਬਰ 2022 'ਚ ਤੈਅ ਸ਼ਾਰਟ ਸਰਵਿਸ ਕਮਿਸ਼ਨ ਪੁਰਸ਼ 59th ਕੋਰਸ ਅਤੇ ਐੱਸ.ਐੱਸ.ਸੀ. (Tech) ਮਹਿਲਾ 30th ਕੋਰਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਾਰਤੀ ਫ਼ੌਜ 'ਚ ਇਸ ਭਰਤੀ ਲਈ ਆਨਲਾਈਨ ਅਪਲਾਈ 8 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਛੁੱਕ ਉਮੀਦਵਾਰ 6 ਅਪ੍ਰੈਲ 2022 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਪ੍ਰਕਿਰਿਆ ਦੇ ਮਾਧਿਅਮ ਨਾਲ ਕੁੱਲ 191 ਅਹੁਦਿਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ 'ਚੋਂ 2 ਅਹੁਦੇ ਰੱਖਿਆ ਕਰਮੀਆਂ ਦੀਆਂ ਵਿਧਵਾਵਾਂ ਲਈ, 14 ਐੱਸ.ਐੱਸ.ਸੀ. ਟੇਕ ਮਹਿਲਾ 30ਵੇਂ ਕੋਰਸ ਲਈ ਅਤੇ 175 ਐੱਸ.ਐੱਸ.ਸੀ. ਟੇਕ ਪੁਰਸ਼ 59ਵੇਂ ਕੋਰਸ ਲਈ ਹਨ।
ਉਮਰ
ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 20 ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਲਈ ਸਰਕਾਰ ਦੇ ਮਾਪਦੰਡਾਂ ਅਨੁਸਾਰ ਉਮਰ 'ਚ ਛੋਟ ਦਾ ਪ੍ਰਬੰਧ ਹੋਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਬੈਂਕ ਆਫ ਬੜੌਦਾ 'ਚ 100 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY