ਨਵੀਂ ਦਿੱਲੀ- ਆਫ਼ਿਸ ਆਫ਼ ਦਿ ਚੇਅਰਮੈਨ, ਸਟੇਟ ਲੇਵਲ ਪੁਲਸ ਰਿਕਰੂਟਮੈਂਟ ਬੋਰਡ, ਆਸਾਮ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਸਬ ਇੰਸਪੈਕਟਰ ਦੇ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਅਹੁਦਿਆਂ ਦਾ ਵੇਰਵਾ
- ਪੁਰਸ਼ ਅਤੇ ਟਰਾਂਸਜੈਂਡਰ ਲਈ ਖ਼ਾਲੀ ਅਹੁਦਿਆਂ ਦੀ ਗਿਣਤੀ 314 ਹੈ
- ਔਰਤਾਂ ਦੇ ਕੁੱਲ 6 ਅਹੁਦੇ ਖ਼ਾਲੀ ਹਨ।
ਕੁੱਲ ਅਹੁਦੇ- 320
ਉਮਰ
ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 24 ਸਾਲ ਤੈਅ ਹੈ। ਐੱਸ.ਸੀ. ਅਤੇ ਐੱਸ.ਟੀ. ਉਮੀਦਵਾਰ ਨੂੰ ਉਮਰ ਹੱਦ ’ਚ 5 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਓ.ਬੀ.ਸੀ. ਉਮੀਦਵਾਰ ਨੂੰ ਉਮਰ ’ਚ 3 ਸਾਲ ਦੀ ਛੋਟ ਦਿੱਤੀ ਜਾਵੇਗੀ।
ਸਿੱਖਿਆ ਯੋਗਤਾ
ਸਬ ਇੰਸਪੈਕਟਰ ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗਰੈਜੂਏਟ ਹੋਣਾ ਚਾਹੀਦਾ।
ਮਹੱਤਵਪੂਰਨ ਤਾਰੀਖ਼ਾਂ
ਉਮੀਦਵਾਰ 21 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀ ਆਸਾਮ ਪੁਲਸ ਕਮਾਂਡੋ ਬਟਾਲੀਅਨ ’ਚ ਚੋਣ ਲਈ ਕੀਤੀ ਜਾ ਰਹੀ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
BSF 'ਚ ਕਾਂਸਟੇਬਲ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY