ਨਵੀਂ ਦਿੱਲੀ- ਬੈਂਕ ਆਫ ਬੜੌਦਾ ਵਿਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਬੈਂਕ ਆਫ ਬੜੌਦਾ ਨੇ ਫਰਾਡ ਰਿਸਕ ਮੈਨੇਜਮੈਂਟ, MSME ਅਤੇ ਕਾਰਪੋਰੇਟ ਕ੍ਰੈਡਿਟ ਵਿਭਾਗਾਂ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ 4 ਮਾਰਚ ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ bankofbaroda.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖਾਂ
- ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ- 4 ਮਾਰਚ 2022
- ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ- 24 ਮਾਰਚ 2022
ਅਹੁਦਿਆਂ ਦਾ ਵੇਰਵਾ
- ਮੈਨੇਜਰ - ਡਿਜੀਟਲ ਫਰਾਡ (ਫਰਾਡ ਰਿਸਕ ਮੈਨੇਜਮੈਂਟ) - 15
- ਕ੍ਰੈਡਿਟ ਅਫ਼ਸਰ (MSME ਵਿਭਾਗ) SMG/S IV - 15
- ਕ੍ਰੈਡਿਟ ਅਫ਼ਸਰ (MSME ਵਿਭਾਗ) MMG/S III - 25
- ਕ੍ਰੈਡਿਟ - ਨਿਰਯਾਤ / ਆਯਾਤ ਵਪਾਰ (MSME ਵਿਭਾਗ) SMG/SIV - 8
- ਕ੍ਰੈਡਿਟ - ਨਿਰਯਾਤ / ਆਯਾਤ ਵਪਾਰ (MSME ਵਿਭਾਗ) MMG / SIII - 12
- ਵਿਦੇਸ਼ੀ ਮੁਦਰਾ - ਪ੍ਰਾਪਤੀ ਅਤੇ ਰਿਲੇਸ਼ਨਸ਼ਿਪ ਮੈਨੇਜਰ (ਕਾਰਪੋਰੇਟ ਕ੍ਰੈਡਿਟ ਵਿਭਾਗ) MMG/SIII - 15
- ਵਿਦੇਸ਼ੀ ਮੁਦਰਾ - ਪ੍ਰਾਪਤੀ ਅਤੇ ਰਿਲੇਸ਼ਨਸ਼ਿਪ ਮੈਨੇਜਰ (ਕਾਰਪੋਰੇਟ ਕ੍ਰੈਡਿਟ ਵਿਭਾਗ) MMG/SII - 15
ਉਮਰ ਹੱਦ
ਬੈਂਕ ਆਫ ਬੜੌਦਾ ਨੇ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਉਮਰ ਹੱਦ ਤੈਅ ਕੀਤੀ ਹੈ। 24 ਸਾਲ ਤੋਂ 40 ਸਾਲ ਤੱਕ ਦੇ ਉਮੀਦਵਾਰ ਵੱਖ-ਵੱਖ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
- ਬੈਂਕ ਆਫ ਬੜੌਦਾ ਦੀ ਅਧਿਕਾਰਤ ਵੈੱਬਸਾਈਟ - www.bankofbaroda.co.in 'ਤੇ ਜਾਓ।
- ਹੋਮ ਪੇਜ 'ਤੇ 'ਕਰੀਅਰ' ਸੈਕਸ਼ਨ ਅਤੇ 'Current Opportunities' 'ਤੇ ਕਲਿੱਕ ਕਰੋ।
- ਹੁਣ 'Apply Online' 'ਤੇ ਕਲਿੱਕ ਕਰੋ।
- ਹੁਣ ‘Recruitment of Specialist Officers In Bank of Baroda’ ਲਿੰਕ 'ਤੇ ਕਲਿੱਕ ਕਰੋ।
- ਆਪਣੇ ਆਪ ਨੂੰ ਰਜਿਸਟਰ ਕਰੋ।
- ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ।
ਅਰਜ਼ੀ ਫੀਸ
ਰਾਖਵੀਆਂ ਸ਼੍ਰੇਣੀਆਂ ਦੇ ਪੁਰਸ਼ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ ਜਨਰਲ, ਓਬੀਸੀ ਪੁਰਸ਼ ਅਤੇ ਈਡਬਲਯੂਐਸ ਉਮੀਦਵਾਰਾਂ ਨੂੰ 600 ਰੁਪਏ ਦੇਣੇ ਹੋਣਗੇ। ਜਦਕਿ ਪ੍ਰੀਖਿਆ ਫੀਸ ਦਾ ਭੁਗਤਾਨ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਰਾਹੀਂ ਹੀ ਕੀਤਾ ਜਾਵੇਗਾ।
ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਨਕਮ ਟੈਕਸ ਵਿਭਾਗ 'ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY