ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਸਹਾਇਕ ਕਮਾਂਡੈਂਟ (ਸਿਵਲ/ਇੰਜੀਨੀਅਰ) ਦੇ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਯੋਗ ਅਤੇ ਇਛੁੱਕ ਉਮੀਦਵਾਰ 29 ਜੁਲਾਈ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾ ਅਤੇ ਗਿਣਤੀ
ਅਸਿਸਟੈਂਟ ਕਮਾਂਡੈਂਟ
ਕੁੱਲ ਅਹੁਦਿਆਂ ਦੀ ਗਿਣਤੀ- 25
ਸਿੱਖਿਆ ਯੋਗਤਾ
ਉਮੀਦਵਾਰ ਦਾ ਕਿਸੇ ਵੀ ਵਿਸ਼ੇ 'ਚ ਗਰੈਜੂਏਟ ਹੋਣਾ ਜ਼ਰੂਰੀ ਹੈ।
ਚੋਣ ਪ੍ਰਕਿਰਿਆ
ਸੀ.ਆਰ.ਪੀ.ਐੱਫ. ਅਸਿਸਟੈਂਟ ਕਮਾਂਡੈਂਟ ਦੀ ਚੋਣ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ, ਮੈਡੀਕਲ ਪ੍ਰੀਖਣ ਅਤੇ ਇੰਟਰਵਿਊ ਦੇ ਦੌਰ 'ਚੋਂ ਲੰਘਣਾ ਹੋਵੇਗਾ। ਉਮੀਦਵਾਰ ਨੂੰ ਯੋਗਤਾ ਖ਼ੁਦ ਸਾਬਿਤ ਕਰਨੀ ਹੋਵੇਗੀ। ਉਮੀਦਵਾਰ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://crpf.gov.in/ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਡਾਕ ਵਿਭਾਗ 'ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY