ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) 'ਚ ਕਾਂਸਟੇਬਲ (ਟੈਕਨੀਕਲ ਅਤੇ ਟਰੇਡਸਮੈਨ) ਦੀਆਂ 9212 ਅਸਾਮੀਆਂ ਲਈ ਅਰਜ਼ੀ ਦੇਣ ਦੀ ਤਾਰੀਖ਼ 7 ਦਿਨਾਂ ਲਈ ਅੱਗੇ ਵਧਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਹੁਣ 10ਵੀਂ ਪਾਸ ਉਮੀਦਵਾਰ ਸੀ.ਆਰ.ਪੀ.ਐੱਫ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 2 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ, ਜਦੋਂਕਿ ਇਸ ਤੋਂ ਪਹਿਲਾਂ 25 ਅਪ੍ਰੈਲ 2023 ਤੱਕ ਹੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਜਾ ਸਕਦਾ ਸੀ। ਇਸ ਭਰਤੀ ਮੁਹਿੰਮ 'ਚ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਹਿੱਸਾ ਲੈ ਸਕਦੇ ਹਨ। CRPF ਕਾਂਸਟੇਬਲ ਨੋਟੀਫਿਕੇਸ਼ਨ 2023 ਦੇ ਤਹਿਤ ਬਿਨੈ-ਪੱਤਰ ਸਿਰਫ਼ ਆਨਲਾਈਨ ਹੀ ਸਵੀਕਾਰ ਕੀਤਾ ਜਾਵੇਗਾ।
ਅਸਾਮੀਆਂ ਦਾ ਵੇਰਵਾ
ਪੁਰਸ਼ – 9105 ਅਸਾਮੀਆਂ
ਔਰਤ – 107 ਅਸਾਮੀਆਂ
ਕੁੱਲ ਅਸਾਮੀਆਂ - 9212
ਤਨਖ਼ਾਹ
ਉਮੀਦਵਾਰਾਂ ਨੂੰ ਲੈਵਲ-3 ਤਹਿਤ 21700-69100 ਰੁਪਏ ਤਨਖ਼ਾਹ ਵਜੋਂ ਦਿੱਤੇ ਜਾਣਗੇ।
ਮਹੱਤਵਪੂਰਨ ਤਾਰੀਖਾਂ
CRPF ਕਾਂਸਟੇਬਲ ਲਈ ਅਰਜ਼ੀ ਦੀ ਸ਼ੁਰੂਆਤੀ ਤਾਰੀਖ਼ - 27 ਮਾਰਚ 2023
CRPF ਕਾਂਸਟੇਬਲ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 2 ਮਈ 2023
CRPF ਕਾਂਸਟੇਬਲ ਲਈ ਐਡਮਿਟ ਕਾਰਡ ਜਾਰੀ ਕਰਨ ਦੀ ਤਾਰੀਖ਼ - 20 ਜੂਨ ਤੋਂ 25 ਜੂਨ 2023 ਦੇ ਵਿਚਕਾਰ
CRPF ਕਾਂਸਟੇਬਲ ਲਈ ਪ੍ਰੀਖਿਆ ਦੀ ਤਾਰੀਖ਼ - 01 ਜੁਲਾਈ ਤੋਂ 13 ਜੁਲਾਈ 2023 ਦੇ ਵਿਚਕਾਰ
ਵਿਦਿਅਕ ਯੋਗਤਾ
ਸੀਟੀ/ਡ੍ਰਾਈਵਰ - ਕੇਂਦਰ ਜਾਂ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਘੱਟੋ-ਘੱਟ ਮੈਟ੍ਰਿਕ ਜਾਂ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਹੈਵੀ ਟਰਾਂਸਪੋਰਟ ਵ੍ਹੀਕਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਅਤੇ ਭਰਤੀ ਦੇ ਸਮੇਂ ਡਰਾਈਵਿੰਗ ਟੈਸਟ ਪਾਸ ਕਰਨਾ ਜ਼ਰੂਰੀ ਹੈ।
ਸੀਟੀ/ਮਕੈਨਿਕ ਮੋਟਰ ਵ੍ਹੀਕਲ - ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਇਸ ਦੇ ਬਰਾਬਰ ਤੋਂ 10+2 ਪ੍ਰੀਖਿਆ ਪ੍ਰਣਾਲੀ ਵਿੱਚ ਘੱਟੋ-ਘੱਟ ਮੈਟ੍ਰਿਕੁਲੇਟ ਜਾਂ 10ਵੀਂ ਜਮਾਤ ਪਾਸ ਹੋਣ ਦਾ ਨਾਲ ਤਕਨੀਕੀ ਯੋਗਤਾ ਮਕੈਨਿਕ ਮੋਟਰ ਵ੍ਹੀਕਲ ਵਿੱਚ 02 ਸਾਲ ਦਾ ਆਈ.ਟੀ.ਆਈ. ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸਬੰਧਤ ਟਰੇਡ ਵਿੱਚ 1 ਸਾਲ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।
ਐਪਲੀਕੇਸ਼ਨ ਫੀਸ
ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਪੁਰਸ਼ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਦੇਣੇ ਹੋਣਗੇ। ਨਾਲ ਹੀ SC/ST, ਮਹਿਲਾ ਉਮੀਦਵਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ।
ਚੋਣ ਪ੍ਰਕਿਰਿਆ
CRPF ਕਾਂਸਟੇਬਲ ਭਰਤੀ 2023 ਲਈ ਚੋਣ ਆਨਲਾਈਨ ਪ੍ਰੀਖਿਆ, PST ਅਤੇ PET, ਟ੍ਰੇਡ ਟੈਸਟ, DV ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਆਨਲਾਈਨ ਐਪਲੀਕੇਸ਼ਨ ਲਿੰਕ
ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਪੂਰਾ ਵੇਰਵਾ
NEXT STORY