ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਐੱਸ.ਐੱਸ.ਸੀ. ਅਫਸਰ (ਸ਼ਾਰਟ ਸਰਵਿਸ ਕਮਿਸ਼ਨਡ ਅਫਸਰ) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 212 ਅਸਾਮੀਆਂ ਖਾਲੀ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ joinindiannavy.gov.in 'ਤੇ ਅੱਜ ਤੋਂ ਸ਼ੁਰੂ ਹੋਵੇਗੀ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 6 ਨਵੰਬਰ 2022 ਰੱਖੀ ਗਈ ਹੈ।
ਅਸਾਮੀਆਂ ਦਾ ਵੇਰਵਾ
ਜਨਰਲ ਸਰਵਿਸ/ਹਾਈਡਰੋ ਕੈਡਰ: 56 ਅਸਾਮੀਆਂ
ਏਅਰ ਟ੍ਰੈਫਿਕ ਕੰਟਰੋਲਰ: 5 ਅਸਾਮੀਆਂ
ਨੇਵਲ ਏਅਰ ਆਪਰੇਸ਼ਨ ਅਫਸਰ: 15 ਅਸਾਮੀਆਂ
ਪਾਇਲਟ: 25 ਅਸਾਮੀਆਂ
ਲੌਜਿਸਟਿਕਸ: 20 ਅਸਾਮੀਆਂ
ਸਿੱਖਿਆ: 12 ਅਸਾਮੀਆਂ
ਇੰਜੀਨੀਅਰਿੰਗ (ਜਨਰਲ ਸਰਵਿਸ): 25 ਅਸਾਮੀਆਂ
ਇਲੈਕਟ੍ਰੀਕਲ (ਜਨਰਲ ਸਰਵਿਸ): 45 ਅਸਾਮੀਆਂ
ਨੇਵਲ ਕੰਸਟਰਕਟਰ: 14 ਅਸਾਮੀਆਂ
ਚੋਣ
ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਯੋਗਤਾ ਵਿੱਚ ਮੰਗੀ ਗਈ ਡਿਗਰੀ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਹੋਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵੱਖ-ਵੱਖ ਅਸਾਮੀਆਂ ਦੀ ਯੋਗਤਾ ਦੇਖਣ ਲਈ joinindiannavy.gov.in 'ਤੇ ਜਾ ਸਕਦੇ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ SSB ਇੰਟਰਵਿਊ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ SMS ਅਤੇ ਈਮੇਲ ਰਾਹੀਂ ਇੰਟਰਵਿਊ ਬਾਰੇ ਸੂਚਿਤ ਕੀਤਾ ਜਾਵੇਗਾ।
ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਸ ਲਿੰਕ 'ਤੇ ਕਲਿੱਕ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
12ਵੀਂ ਪਾਸ ਲਈ ਰੇਲਵੇ 'ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY