ਭਾਰਤੀ ਰੇਲਵੇ 'ਚ ਭਰਤੀ ਦੇ ਨਿਯਮਾਂ 'ਚ ਵੱਡੀ ਤਬਦੀਲੀ ਕੀਤੀ ਗਈ ਹੈ। ਹੁਣ ਨੌਜਵਾਨਾਂ ਨੂੰ ਰੇਲਵੇ ਦੀ ਨੌਕਰੀ ਪਾਉਣ ਲਈ ਇਹ ਤਿੰਨ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।
26502 ਅਹੁਦਿਆਂ ਲਈ ਆਨਲਾਈਨ ਐਪਲੀਕੇਸ਼ਨ ਮੰਗੀ ਗਈ
ਦੇਸ਼ ਦੇ ਸਾਰੇ 21 ਰੇਲਵੇ ਭਰਤੀ ਬੋਰਡ ਵੱਲੋਂ ਏ.ਐੱਲ.ਪੀ. ਅਤੇ ਟੈਕਨੀਸ਼ੀਅਨ ਦੇ ਕੁੱਲ 26502 ਅਹੁਦਿਆਂ ਲਈ ਆਨਲਾਈਨ ਅਰਜ਼ੀ ਮੰਗੀ ਗਈ ਹੈ। 3 ਫਰਵਰੀ ਦਿਨ ਸ਼ਨੀਵਾਰ ਤੋਂ ਹੀ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਐਪਲੀਕੇਸ਼ਨ ਲਈ ਆਖਰੀ ਤਾਰੀਕ 5 ਮਾਰਚ ਤੈਅ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ indianrailways.gov.in 'ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ
ਇਸ ਵਾਰ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਦੀ ਭਰਤੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ 5 ਗੁਣਾ ਫੀਸ ਦੇਣੀ ਹੋਵੇਗੀ। ਐਪਲੀਕੇਸ਼ਨ ਦੌਰਾਨ ਆਧਾਰ ਨੰਬਰ ਜ਼ਰੂਰੀ ਨਹੀਂ ਹੋਵੇਗਾ। ਨਾਲ ਹੀ ਆਨਲਾਈਨ ਅਰਜ਼ੀ 'ਚ ਭਰਤੀ ਬੋਰਡ ਅਤੇ ਅਹੁਦਿਆਂ ਦੇ ਬਦਲ ਦਾ ਕਾਲਮ ਖਤਮ ਕਰ ਦਿੱਤਾ ਗਿਆ ਹੈ।
ਪਹਿਲੀ ਵਾਰ ਕੀਤਾ ਗਿਆ ਇਹ ਵਾਧਾ
ਆਰ.ਆਰ.ਬੀ. ਦੇ ਚੇਅਰਮੈਨ ਨੇ ਦੱਸਿਆ ਕਿ ਬੋਰਡ ਨੇ ਅਸਿਸਟੈਂਟ ਲੋਕੋ ਪਾਇਲਟ (ਏ.ਐੱਲ.ਪੀ.) ਅਤੇ ਟੈਕਨੀਸ਼ੀਅਨ ਦੇ ਵੱਖ-ਵੱਖ ਅਹੁਦਿਆਂ ਦੀ ਭਰਤੀ 'ਚ ਐਪਲੀਕੇਸ਼ਨ ਫੀਸ ਵਧਾ ਦਿੱਤੀ ਹੈ। ਜਨਰਲ ਅਤੇ ਓ.ਬੀ.ਸੀ. ਕੈਟੇਗਰੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਜਗ੍ਹਾ ਹੁਣ 500 ਰੁਪਏ ਦੇਣੇ ਹੋਣਗੇ। ਇਹ ਪਹਿਲਾ ਮੌਕਾ ਹੈ ਜਦੋਂ ਭਰਤੀ ਬੋਰਡ ਲਈ ਜਾਣ ਵਾਲੀ ਐਪਲੀਕੇਸ਼ਨ ਫੀਸ 'ਚ 5 ਗੁਣਾ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏ.ਐੱਲ.ਪੀ. ਦੀ ਭਰਤੀ ਪ੍ਰੀਖਿਆ ਲਈ 100 ਰੁਪਏ ਫੀਸ ਲਈ ਜਾਂਦੀ ਸੀ।
ਐੱਸ.ਸੀ./ਐੱਸ.ਟੀ. ਦੀ ਫੀਸ ਵਾਪਸ ਕਰ ਦਿੱਤੀ ਜਾਵੇਗੀ
ਉੱਥੇ ਹੀ ਐੱਸ.ਸੀ./ਐੱਸ.ਟੀ. ਦੇ ਉਮੀਦਵਾਰਾਂ ਤੋਂ ਵੀ ਪਹਿਲੀ ਵਾਰ ਆਰ.ਆਰ.ਬੀ. ਨੇ 250 ਰੁਪਏ ਫੀਸ ਮੰਗੀ ਹੈ ਪਰ ਇਹ ਫੀਸ ਵਾਪਸ ਕਰ ਦਿੱਤੀ ਜਾਵੇਗੀ ਪਰ ਇਹ ਉਨ੍ਹਾਂ ਨੂੰ ਹੀ ਵਾਪਸ ਕੀਤੀ ਜਾਵੇਗੀ, ਜੋ ਪ੍ਰੀਖਿਆ 'ਚ ਹਾਜ਼ਰ ਹੋਣਗੇ। ਐਪਲੀਕੇਸ਼ਨ ਫੀਸ ਵਾਪਸ ਲੈਣ ਲਈ ਸੰਬੰਧਤ ਉਮੀਦਵਾਰ ਨੂੰ ਰੇਲਵੇ ਨਾਲ ਆਪਣੀ ਬੈਂਕ ਡਿਟੇਲ ਸ਼ੇਅਰ ਕਰਨੀ ਹੋਵੇਗੀ। ਜਿਸ ਤੋਂ ਉਨ੍ਹਾਂ ਖਾਤਿਆਂ 'ਚ ਫੀਸ ਰਿਫੰਡ ਦਾ ਪੈਸਾ ਆ ਜਾਵੇਗਾ। ਇਸ ਤੋਂ ਪਹਿਲਾਂ ਸ਼ਾਬਕਾ ਉਮੀਦਵਾਰਾਂ ਵੱਲੋਂ ਫੀਸ ਲਏ ਜਾਣ ਦੀ ਵਿਵਸਥਾ ਨਹੀਂ ਸੀ।
ਆਧਾਰ ਨਹੀਂ ਹੋਵੇਗਾ ਜ਼ਰੂਰੀ
ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਵੱਲੋਂ ਲਈ ਜਾਣ ਵਾਲੀ ਭਰਤੀ ਪ੍ਰੀਖਿਆ 'ਚ ਅਪਲਾਈ ਦੌਰਾਨ ਉਮੀਦਵਾਰਾਂ ਲਈ ਹੁਣ ਆਧਾਰ ਨੰਬਰ ਜ਼ਰੂਰੀ ਨਹੀਂ ਹੋਵੇਗਾ। ਆਧਾਰ ਦੀ ਜ਼ਰੂਰਤ ਨਾਲ ਜੁੜਿਆ ਮਾਮਲਾ ਅਜੇ ਕੋਰਟ 'ਚ ਵਿਚਾਰ ਅਧੀਨ ਹੈ। ਅਜਿਹੇ 'ਚ ਭਰਤੀ ਬੋਰਡ ਨਹੀਂ ਚਾਹੁੰਦਾ ਕਿ ਪ੍ਰੀਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨੀ ਵਿਵਾਦ ਹੋਵੇ, ਇਸ ਲਈ ਇਸ ਦੀ ਜ਼ਰੂਰਤ ਨਹੀਂ ਰੱਖੀ ਗਈ ਹੈ। ਅਸਿਸਟੈਂਟ ਲੋਕੋ ਪਾਇਲਟ ਅਤੇ ਟੈਕਨੀਸ਼ੀਅਨ ਦੀ ਭਰਤੀ ਪ੍ਰੀਖਿਆ ਦੀ ਅਪਲਾਈ 'ਚ ਆਧਾਰ ਨੰਬਰ ਦਾ ਕਾਲਮ ਰਹੇਗਾ।
ਵੱਡਾ ਝਟਕਾ: ਹੁਣ ਇਕ ਬੋਰਡ, ਇਕ ਅਹੁਦਾ, ਇਕ ਐਪਲੀਕੇਸ਼ਨ
ਆਰ.ਆਰ.ਬੀ. ਨੇ ਆਪਣੇ ਉਮੀਦਵਾਰਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਆਰ.ਆਰ.ਬੀ. ਵੱਲੋਂ ਇਸ ਵਾਰ ਆਨਲਾਈਨ ਅਪਲਾਈ 'ਚ ਭਰਤੀ ਬੋਰਡ ਅਤੇ ਅਹੁਦਿਆਂ ਦੇ ਬਦਲ ਦਾ ਕਾਲਮ ਬੰਦ ਕਰ ਦਿੱਤਾ ਗਿਆ ਹੈ। ਅਜੇ ਤੱਕ ਉਮੀਦਵਾਰ ਇਕ ਤੋਂ ਵਧ ਭਰਤੀ ਬੋਰਡ ਅਤੇ ਸਾਮਾਨ ਸਿੱਖਿਆ ਯੋਗਤਾ ਨੂੰ ਵੱਖ-ਵੱਖ ਅਹੁਦਿਆਂ ਲਈ ਅਪਲਾਈ ਕਰ ਸਕਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੈ। ਇਸ ਵਾਰ ਅਪਲਾਈ ਕਰਨ ਤੋਂ ਬਾਅਦ ਇਕ ਆਨਲਾਈਨ ਟੈਸਟ ਲਿਆ ਜਾਵੇਗਾ। ਇਸ ਟੈਸਟ 'ਚ ਪਾਸ ਹੋਣ ਵਾਲੇ ਉਮੀਦਵਾਰ ਇਕ ਮਹੀਨੇ ਬਾਅਦ ਬੋਰਡ ਅਤੇ ਅਹੁਦੇ ਦੇ ਬਦਲ ਬਾਰੇ ਐੱਸ.ਐੱਮ.ਐੱਸ. ਜਾਂ ਰਜਿਸਟਰਡ ਈ-ਮੇਲ ਵੱਲੋਂ ਪੁੱਛਿਆ ਜਾਵੇਗਾ। ਦਰਅਸਲ ਪਹਿਲਾਂ ਹੋਈਆਂ ਪ੍ਰੀਖਿਆ ਦੌਰਾਨ ਇਕ ਤੋਂ ਵਧ ਬੋਰਡ ਲਈ ਅਪਲਾਈ ਕਰਨ ਦਾ ਕਾਰਨ ਐਪੀਲੇਕਸ਼ਨ ਪੱਤਰਾਂ ਦੀ ਗਿਣਤੀ ਕਾਫੀ ਹੋ ਜਾਂਦੀ ਸੀ। ਫਿਲਹਾਲ ਇਸ ਵਾਰ ਇਹ ਵਿਵਸਥਾ ਖਤਮ ਕੀਤੇ ਜਾਣ ਨਾਲ ਆਨਲਾਈਨ ਅਰਜ਼ੀ ਭਰਨ ਵਾਲਿਆਂ ਦੀ ਗਿਣਤੀ 'ਚ ਕਮੀ ਆਉਣ ਦੀ ਸੰਭਾਵਨਾ ਹੈ।
ਇੰਡੀਅਨ ਬੈਂਕ 'ਚ 12ਵੀਂ ਪਾਸ ਲਈ ਭਰਤੀ, ਜਲਦ ਕਰੋ ਅਪਲਾਈ
NEXT STORY