ਨਵੀਂ ਦਿੱਲੀ- ਦਿੱਲੀ ਪੋਸਟਲ ਸਰਕਲ ਨੇ ਸਪੋਰਟਸ ਕੋਟਾ ਦੇ ਅਧੀਨ 221 ਪੋਸਟਲ ਅਸਿਸਟੈਂਟ/ਸਾਟਰਿੰਗ ਅਸਿਸਟੈਂਟ, ਐੱਮ.ਟੀ.ਐੱਸ. ਅਤੇ ਪੋਸਟਮੈਨ ਦੇ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਤੈਅ ਐਪਲੀਕੇਸ਼ਨ ਪੱਤਰ ਨਾਲ ਸਾਰੇ ਦਸਤਾਵੇਜ਼, ਮੂਲ ਫ਼ੀਸ ਰਸੀਦ ਨਾਲ ਇਸ ਪਤੇ ’ਤੇ ਭੇਜ ਸਕਦੇ ਹਨ- ਸਹਾਇਕ ਡਾਇਰੈਕਟਰ (ਆਰ.ਐੱਡ.ਈ.), ਮੁੱਖ ਪੋਸਟਮਾਸਟਰ ਜਨਰਲ, ਦਿੱਲੀ ਸਰਕਲ, ਮੇਘਦੂਤ ਭਵਨ, ਨਵੀਂ ਦਿੱਲੀ- 110001
ਆਖ਼ਰੀ ਤਾਰੀਖ਼
ਉਮੀਦਵਾਰ 12 ਨਵੰਬਰ 2021 ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਉਮਰ
ਪੋਸਟਲ ਅਸਿਸਟੈਂਟ/ਸਾਟਰਿੰਗ ਅਸਿਸਟੈਂਟ ਅਤੇ ਪੋਸਟਮੈਨ ਦੇ ਅਹੁਦਿਆਂ ਲਈ ਉਮੀਦਵਾਰ ਦੀ ਉਮਰ 18 ਸਾਲ ਤੋਂ 27 ਸਾਲ ਹੋਣੀ ਚਾਹੀਦੀ ਹੈ। ਉੱਥੇ ਹੀ ਐੱਮ.ਟੀ.ਐੱਸ. ਦੇ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਤੈਅ ਹੈ। ਐੱਸ.ਸੀ. ਅਤੇ ਐੱਸ.ਟੀ. ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੂਟ ਪ੍ਰਦਾਨ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਕੀਤੀ ਹੋਵੇ ਅਤੇ ਖੇਡ ਯੋਗਤਾ ਹੋਵੇ। ਇਸ ਲਈ 72 ਅਹੁਦੇ ਹਨ। ਐੱਮ.ਟੀ.ਐੱਸ. ਲਈ 59 ਅਹੁਦੇ ਹਨ। ਇਸ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਅਤੇ ਖੇਡ ਯੋਗਤਾ ਤੋਂ 10ਵੀਂ ਜਮਾਤ ਪਾਸ ਹੋਣਾ ਚਾਹੀਦਾ।
ਭਾਰਤੀ ਜਲ ਸੈਨਾ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ
NEXT STORY