ਨਵੀਂ ਦਿੱਲੀ: ਉਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ (UPPRPB or UPPBPB) ਨੇ ਐਸ.ਆਈ./ਪੀ.ਸੀ. ਅਤੇ ਹੋਰ ਅਹੁਦਿਆਂ ’ਤੇ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਤਹਿਤ 9,534 ਭਰਤੀਆਂ ਕੀਤੀਆਂ ਜਾਣਗੀਆਂ। ਯੋਗ ਅਤੇ ਚਾਹਵਾਨ ਉਮੀਦਵਾਰ 30 ਅਪ੍ਰੈਲ 2021 ਤੱਕ ਅਧਿਕਾਰਤ ਵੈੱਬਸਾਈਟ http://uppbpb.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਸਿਵਲ ਪੁਲਸ - 9027 ਅਹੁਦੇ
- ਪਲਾਟੂਨ ਕਮਾਂਡਰ ਪੀ.ਏ.ਸੀ.- 484 ਅਹੁਦੇ
- ਫਾਇਰ ਅਧਿਕਾਰੀਆਂ ਦੇ 23 ਅਹੁਦੇ ਹਨ
ਵਿੱਦਿਅਕ ਯੋਗਤਾ
ਸਿਵਲ ਪੁਲਸ ਅਤੇ ਪਲਾਟੂਨ ਕਮਾਂਡਰ (ਪੀ.ਏ.ਸੀ.) ਵਿਚ ਐਸ.ਆਈ. ਅਹੁਦੇ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣ ਜ਼ਰੂਰੀ ਹੈ ਅਤੇ ਫਾਇਰ ਅਧਿਕਾਰੀਆਂ ਦੇ ਅਹੁਦੇ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਵਿਗਿਆਨ ਸਟਰੀਮ ਵਿਚ ਗੈ੍ਰਜੂਏਟ ਹੋਣਾ ਜ਼ਰੂਰੀ ਹੈ।
ਉਮਹ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਸਰੀਰਕ ਟੈਸਟ ਦੀ ਮਿਆਰੀ ਯੋਗਤਾ (ਲੰਬਾਈ)
1. ਆਮ, ਓ.ਬੀ.ਸੀ. ਅਤੇ ਐਸ.ਸੀ. ਸ਼੍ਰੇਣੀ ਦੇ ਉਮੀਦਵਾਰਾਂ ਦੀ ਘੱਟ ਤੋਂ ਘੱਟ ਲੰਬਾਈ 168 ਸੈਮੀ ਹੋਣੀ ਚਾਹੀਦੀ ਹੈ।
2. ਐਸ.ਟੀ. ਸ਼੍ਰੇਣੀ ਦੇ ਉਮੀਦਵਾਰਾਂ ਦੀ ਲੰਬਾਈ 160 ਸੈਮੀ ਹੋਣੀ ਚਾਹੀਦੀ ਹੈ।
ਔਰਤਾਂ ਲਈ ਲੰਬਾਈ
1. ਆਮ, ਓ.ਬੀ.ਸੀ. ਅਤੇ ਐਸ.ਸੀ. ਵਰਗ ਦੀਆਂ ਔਰਤ ਉਮੀਦਵਾਰਾਂ ਲਈ ਘੱਟ ਤੋਂ ਘੱਟ ਲੰਬਾਈ 152 ਸੈਮੀ ਹੋਣੀ ਚਾਹੀਦੀ ਹੈ।
2. ਐਸ.ਟੀ.ਵਰਗ ਦੀਆਂ ਔਰਤ ਉਮੀਦਵਾਰਾਂ ਲਈ ਘੱਟ ਤੋਂ ਘੱਟ ਲੰਬਾਈ 147 ਸੈਮੀ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।
8ਵੀਂ ਅਤੇ 10ਵੀਂ ਪਾਸ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਅੱਜ ਹੀ ਕਰੋ ਅਪਲਾਈ
NEXT STORY