ਜਲੰਧਰ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਦੌਰਾਨ ਯੂ. ਕੇ. ’ਚ ਹੋਈਆਂ ਮੌਤਾਂ ਅਤੇ ਪੇਸ਼ ਅਾਈਆਂ ਪਰੇਸ਼ਾਨੀਆਂ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਤੋਂ ਗ਼ਲਤੀਆਂ ਹੋਈਆਂ, ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਉਸ ਸੰਕਟ ਦੌਰਾਨ ਉਹ ਇਸ ਤੋਂ ਵਧੀਆ ਜਾਂ ਵੱਖਰਾ ਹੋਰ ਕੀ ਕਰ ਸਕਦੇ ਸਨ?
ਇਹ ਵੀ ਪੜ੍ਹੋ : ਸਰਪੰਚ ਸਣੇ ਗੈਂਗਸਟਰ ਵਿੱਕੀ ਗੌਂਡਰ ਦੇ 2 ਪੁਰਾਣੇ ਸਾਥੀ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਅਸਲ ਵਿੱਚ ਯੂ. ਕੇ. ’ਚ ਮਹਾਮਾਰੀ ਦੌਰਾਨ ਪੈਦਾ ਹੋਈ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਇਹ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਮਹਾਮਾਰੀ ਦੌਰਾਨ ਯੂ. ਕੇ. ਵਿੱਚ ਕੀ ਹੋਇਆ ਸੀ। ਸਰਕਾਰ ਇੰਨੀ ਬੇਵੱਸ ਤੇ ਬੇਕਾਰ ਕਿਉਂ ਸਾਬਤ ਹੋਈ? ਇਸ ਮਾਮਲੇ ’ਚ ਪੂਰੀ ਜ਼ਿੰਮੇਵਾਰੀ ਲੈਂਦੇ ਹੋਏ ਜਾਨਸਨ ਨੇ ਆਪਣੀ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਮਹਾਮਾਰੀ ਪਿਛਲੇ ਕਈ ਦਹਾਕਿਆਂ ਦੌਰਾਨ ਯੂ. ਕੇ. ਦੇ ਸਿਹਤ ਖੇਤਰ ’ਚ ਸਭ ਤੋਂ ਵੱਡੇ ਸੰਕਟ ਵਜੋਂ ਉਭਰੀ ਸੀ। ਅਸਲ ’ਚ ਇਸ ਮਾਮਲੇ ਦੀ ਜਾਂਚ ਦੌਰਾਨ ਕੋਰੋਨਾ ਪੀੜਤਾਂ ਨੇ ਕਈ ਵਾਰ ਪ੍ਰਦਰਸ਼ਨ ਕੀਤਾ। ਜਾਂਚ ਕਮੇਟੀ ਦੀ ਚੇਅਰਪਰਸਨ ਵੱਲੋਂ ਚੇਤਾਵਨੀ ਵੀ ਦਿੱਤੀ ਗਈ। ਜਾਨਸਨ ਨੇ ਕਿਹਾ ਕਿ ਉਹ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਦੇ ਹਨ ਪਰ ਇਸ ਸਥਿਤੀ ਵਿੱਚ ਉਹ ਹੋਰ ਕੁਝ ਕਰ ਵੀ ਨਹੀਂ ਸਕਦੇ ਸਨ।
ਇਹ ਵੀ ਪੜ੍ਹੋ : ਬਠਿੰਡਾ ਸਣੇ 4 ਜ਼ਿਲ੍ਹਿਆਂ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ
ਬੋਰਿਸ ਜਾਨਸਨ 2019 ਤੋਂ 2022 ਤੱਕ ਯੂ. ਕੇ. ਦੇ ਪ੍ਰਧਾਨ ਮੰਤਰੀ ਸਨ। ਇਸ ਦੌਰਾਨ ਜਦੋਂ ਯੂ.ਕੇ. ਦੇ ਲੋਕ ਮਹਾਮਾਰੀ ਦੀ ਮਾਰ ਹੇਠ ਸਨ ਤੇ ਆਪਣੇ ਘਰਾਂ ਵਿੱਚ ਬੰਦ ਸਨ, ਸਰਕਾਰੀ ਅਧਿਕਾਰੀ ‘ਡਾਊਨਿੰਗ ਸਟ੍ਰੀਟ’ ਵਿੱਚ ਸ਼ਰਾਬੀ ਪਾਏ ਗਏ ਸਨ। ਅਜਿਹੇ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਜਾਨਸਨ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪਿਆ । ਬਾਅਦ ਵਿੱਚ ਉਨ੍ਹਾਂ ਅਸਤੀਫਾ਼ ਦੇ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ ’ਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਦੀ 40 ਸਾਲ ਪਹਿਲਾਂ ਹੋਈ ਹੱਤਿਆ ਤੋਂ ਉੱਠਿਆ ਪਰਦਾ
NEXT STORY