ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਦਿੱਲੀ ਤੋਂ ਹੀਰਿਆਂ ਅਤੇ ਗਹਿਣਿਆਂ ਦਾ ਬੈਗ ਲੈ ਕੇ ਆ ਰਹੇ ਇਕ ਵਪਾਰੀ ਤੋਂ ਰੇਲ ਗੱਡੀ ਵਿਚ ਪੁਲਸ ਮੁਲਾਜ਼ਮ ਸਮੇਤ ਮੁਲਜ਼ਮਾਂ ਵਲੋਂ ਬੈਗ ਲੁੱਟ ਲਿਆ ਗਿਆ ਸੀ। ਪੁਲਸ ਵਲੋਂ ਉਕਤ ਘਟਨਾ ਦੇ ਮੁਲਜ਼ਮਾਂ ਨਿਸ਼ਾਨ ਸਿੰਘ ਅਤੇ ਸਰਪੰਚ ਜੈਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਪਰੋਕਤ ਦੋਵੇਂ ਮੁਲਜ਼ਮ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਦੱਸੇ ਜਾ ਰਹੇ ਹਨ। ਪੁਲਸ ਉਕਤ ਮਾਮਲੇ ’ਚ ਫ਼ਰਾਰ ਦੂਜੇ ਪੁਲਸ ਮੁਲਾਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਸਣੇ 4 ਜ਼ਿਲ੍ਹਿਆਂ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ
ਜ਼ਿਕਰਯੋਗ ਹੈ ਕਿ ਬੀਤੀ ਰਾਤ ਜਦੋਂ ਵਪਾਰੀ ਦਾ ਕਰਿੰਦਾ ਰਾਜੂ ਬੈਗ ਵਿਚ ਤਿੰਨ ਕਿਲੋ ਤੋਂ ਵੱਧ ਹੀਰੇ ਅਤੇ ਗਹਿਣੇ ਲੈ ਕੇ ਦਿੱਲੀ ਤੋਂ ਰੇਲ ਗੱਡੀ ਰਾਹੀਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਦੋ ਵਰਦੀਧਾਰੀ ਅਤੇ ਤਿੰਨ ਸਿਵਲ ਕੱਪੜਿਆਂ ਵਾਲੇ ਮੁਲਜ਼ਮਾਂ ਨੇ ਕਰਿੰਦੇ ਤੋਂ ਬੈਗ ਖੋਹ ਲਿਆ। ਸੰਗਰੂਰ ਰੇਲਵੇ ਸਟੇਸ਼ਨ ’ਤੇ ਲੁੱਟ ਕੀਤੀ ਗਈ। ਜਦੋਂ ਮੁਲਜ਼ਮ ਕਾਰ ਰਾਹੀਂ ਬਠਿੰਡਾ ਪੁੱਜੇ ਤਾਂ ਨਾਰਥ ਅਸਟੇਟ ਵਿਚ ਪੁਲਸ ਚੌਂਕੀ ਨੂੰ ਦੇਖ ਕੇ ਉਨ੍ਹਾਂ ਨੇ ਲੁੱਟੇ ਹੀਰਿਆਂ ਅਤੇ ਗਹਿਣਿਆਂ ਵਾਲਾ ਬੈਗ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੋਹਫ਼ਾ
ਪੁਲਸ ਨੇ ਪੰਜਾਂ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਸੀ, ਜਿਸ ਵਿਚ ਦੋ ਮੁਲਜ਼ਮ ਅਸ਼ੀਸ਼ ਕੁਮਾਰ ਅਤੇ ਵਿਨੋਦ ਕੁਮਾਰ ਪੁਲਸ ਮੁਲਾਜ਼ਮ ਸਨ। ਇਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ਵਿਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿਚ ਇੱਕ ਸਰਪੰਚ ਜੈ ਰਾਮ ਵੀ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਸਰਪੰਚ ਜੈਰਾਮ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਕਾਲਜ ਦਾ ਦੋਸਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਗਾਮੇੜੀ ਕਤਲ ਕਾਂਡ ’ਚ ਐਕਸ਼ਨ ’ਚ ਪੁਲਸ, ਲਾਰੈਂਸ ਦਾ ਸੱਜਾ ਹੱਥ ਸੰਪਤ ਨਹਿਰਾ ਰਡਾਰ ’ਤੇ
NEXT STORY