ਐਂਟਰਟੇਨਮੈਂਟ ਡੈਸਕ- ਕਈ ਵਾਰ 'ਨਾ' ਕਹਿਣਾ 'ਹਾਂ' ਕਹਿਣ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਇਸ ਨੂੰ ਸੱਚ ਕਰ ਦਿਖਾਇਆ ਹੈ ਮਲੇਸ਼ੀਅਨ ਅਦਾਕਾਰਾ ਅਤੇ ਸਾਬਕਾ ਬਿਊਟੀ ਕੁਈਨ ਏਮੀ ਨੂਰ ਟਿਨੀ ਨੇ। ਏਮੀ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕਿਵੇਂ ਉਸ ਨੇ ਇੱਕ ਬੇਹੱਦ ਅਮੀਰ VVIP ਸ਼ਖਸ ਵੱਲੋਂ ਦਿੱਤੇ ਗਏ ਕਰੋੜਾਂ ਦੇ ਆਫਰ ਨੂੰ ਮਹਿਜ਼ ਇਸ ਲਈ ਠੁਕਰਾ ਦਿੱਤਾ ਕਿਉਂਕਿ ਉਹ ਆਪਣੀ ਜ਼ਿੰਦਗੀ ਆਪਣੀ ਮਿਹਨਤ ਨਾਲ ਜਿਉਣਾ ਚਾਹੁੰਦੀ ਹੈ।
ਕੀ ਸੀ ਕਰੋੜਾਂ ਦਾ ਉਹ 'ਲਾਲਚ'?
ਏਮੀ ਨੇ ਇੱਕ ਪੌਡਕਾਸਟ ਦੌਰਾਨ ਦੱਸਿਆ ਕਿ ਸਾਲ 2019 ਵਿੱਚ, ਜਦੋਂ ਉਹ 23 ਸਾਲ ਦੀ ਸੀ, ਤਾਂ ਇੱਕ 'ਦਾਤੁਕ' (ਮਲੇਸ਼ੀਆ ਵਿੱਚ ਇੱਕ ਸਨਮਾਨਿਤ ਉਪਾਧੀ ਵਾਲਾ ਸ਼ਖਸ) ਨੇ ਉਸ ਨੂੰ ਆਪਣੀ ਤੀਜੀ ਪਤਨੀ ਬਣਨ ਦਾ ਪ੍ਰਸਤਾਵ ਦਿੱਤਾ ਸੀ। ਇਸ ਦੇ ਬਦਲੇ ਅਦਾਕਾਰਾ ਨੂੰ ਹੇਠ ਲਿਖੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ:
• ਮਹੀਨਾਵਾਰ ਜੇਬ ਖਰਚ: 50,000 ਰਿੰਗਿਤ (ਲਗਭਗ 11 ਲੱਖ ਰੁਪਏ ਤੋਂ ਵੱਧ)।
• ਜਾਇਦਾਦ: ਇੱਕ ਆਲੀਸ਼ਾਨ ਬੰਗਲਾ ਅਤੇ 10 ਏਕੜ (40,000 ਵਰਗ ਮੀਟਰ) ਜ਼ਮੀਨ।
• ਹੋਰ ਸਹੂਲਤਾਂ: ਇੱਕ ਸ਼ਾਨਦਾਰ ਕਾਰ।

ਮਾਂ ਦਾ ਸਖ਼ਤ ਜਵਾਬ- 'ਧੀ ਨੂੰ ਵੇਚਣਾ ਨਹੀਂ ਹੈ'
ਏਮੀ ਨੇ ਯਾਦ ਕਰਦਿਆਂ ਦੱਸਿਆ ਕਿ ਜਦੋਂ ਇਹ ਆਫਰ ਆਇਆ ਤਾਂ ਉਸ ਦੀ ਮਾਂ ਦਾ ਜਵਾਬ ਬਹੁਤ ਸਖ਼ਤ ਸੀ। ਉਸ ਦੀ ਮਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਆਪਣੀ ਧੀ ਨੂੰ ਵੇਚਣ ਵਾਲੀ ਨਹੀਂ ਹੈ। ਏਮੀ ਨੇ ਵੀ ਸਪੱਸ਼ਟ ਕੀਤਾ ਕਿ ਸਿਰਫ਼ ਧਨ-ਦੌਲਤ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਉਸ ਨੇ ਹੱਸਦਿਆਂ ਕਿਹਾ, "ਜੇਕਰ ਉਹ 'ਆਇਰਨ ਮੈਨ' ਵਰਗਾ ਦਿਖਦਾ ਹੁੰਦਾ ਤਾਂ ਮੈਂ ਤਿਆਰ ਸੀ, ਪਰ ਜੇਕਰ ਉਹ ਦਾਦਾ ਜੀ ਵਰਗਾ ਦਿਖਦਾ ਹੈ, ਤਾਂ ਬਿਲਕੁਲ ਨਹੀਂ"।
ਹਲਾਲ ਕਮਾਈ ਨਾਲ ਕਰਨਾ ਚਾਹੁੰਦੀ ਹੈ ਮਾਪਿਆਂ ਦੀ ਸੇਵਾ
ਅੱਜ 29 ਸਾਲ ਦੀ ਹੋ ਚੁੱਕੀ ਏਮੀ ਨੂਰ ਟਿਨੀ ਇੱਕ ਸਫ਼ਲ ਅਦਾਕਾਰਾ ਹੋਣ ਦੇ ਨਾਲ-ਨਾਲ ਟੀਵੀ ਹੋਸਟ ਅਤੇ ਕਾਰਪੋਰੇਟ ਇਵੈਂਟ ਹੋਸਟ ਵੀ ਹੈ। ਇਸ ਤੋਂ ਇਲਾਵਾ ਉਹ ਆਪਣਾ ਸੈਲੂਨ ਅਤੇ ਸਪਾ ਦਾ ਬਿਜ਼ਨਸ ਵੀ ਚਲਾ ਰਹੀ ਹੈ। ਏਮੀ ਦਾ ਕਹਿਣਾ ਹੈ ਕਿ ਉਹ ਫਿਲਹਾਲ ਸਿੰਗਲ ਰਹਿ ਕੇ ਖੁਸ਼ ਹੈ ਅਤੇ ਸਹੀ ਤਰੀਕਿਆਂ ਨਾਲ 'ਹਲਾਲ ਕਮਾਈ' ਕਰਕੇ ਆਪਣੇ ਮਾਪਿਆਂ ਦੀ ਸੇਵਾ ਕਰਨਾ ਚਾਹੁੰਦੀ ਹੈ।
ਮੁੜ ਵਿਗੜੀ ਦੀਪਿਕਾ ਕੱਕੜ ਦੀ ਤਬੀਅਤ; ਛਲਕਿਆ ਪਤੀ ਸ਼ੋਏਬ ਇਬਰਾਹਿਮ ਦਾ ਦਰਦ
NEXT STORY