ਮੁੰਬਈ- ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਭਾਰਤ ਹੀ ਨਹੀਂ ਵਿਦੇਸ਼ 'ਚ ਵੀ ਚੰਗੀ ਫੈਨ ਫੋਲੋਇੰਗ ਹੈ। ਅਦਾਕਾਰ ਨੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਹਾਲ ਹੀ 'ਚ ਅੱਲੂ ਅਰਜੁਨ ਯੂ.ਏ.ਈ. ਦੇ ਟਰਿੱਪ 'ਤੇ ਗਏ ਸਨ। ਇਸ ਦੌਰਾਨ ਉਥੋਂ ਵਾਪਸ ਪਰਤਦੇ ਸਮੇਂ ਅਦਾਕਾਰ ਨੂੰ ਕੁਝ ਅਜਿਹਾ ਤੋਹਫਾ ਮਿਲਿਆ ਜਿਸ ਨੇ ਉਨ੍ਹਾਂ ਦੇ ਇਸ ਟਰਿੱਪ ਨੂੰ ਯਾਦਗਾਰ ਬਣਾ ਦਿੱਤਾ। ਦਰਅਸਲ ਅੱਲੂ ਅਰਜੁਨ ਨੂੰ ਉਨ੍ਹਾਂ ਦੇ ਇਕ ਬਿਜਨੈੱਸਮੈਨ ਪ੍ਰਸ਼ੰਸਕ ਨੇ 160 ਸਾਲ ਪੁਰਾਣੀ ਪਿਸਤੌਲ ਗਿਫਟ ਕੀਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

ਤਸਵੀਰਾਂ 'ਚ ਅੱਲੂ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਟੋਪੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਬਿਜਨੈੱਸਮੈਨ ਫੈਨ ਅਦਾਕਾਰ ਨੂੰ ਪਿਸਤੌਲ ਗਿਫਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਬਿਜਨੈੱਸਮੈਨ ਪ੍ਰਸ਼ੰਸਕਾ ਦਾ ਨਾਂ ਰਿਆਜ਼ Kilton ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਅੱਲੂ ਅਰਜੁਨ ਫਿਲਮ 'ਪੁਸ਼ਪਾ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਆਂਧਰ ਪ੍ਰਦੇਸ਼ ਦੀਆਂ ਪਹਾੜੀਆਂ 'ਚ ਲਾਲ ਚੰਦਨ ਦੀ ਡਕੈਤੀ 'ਤੇ ਆਧਾਰਿਤ ਹੈ। ਸੁਕੁਮਾਰ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਮੇਕਅਰਸ ਨੇ ਇਸ ਫਿਲਮ ਨੂੰ ਇਸ ਸਾਲ ਕ੍ਰਿਸਮਿਸ ਦੇ ਮੌਕੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

'ਬੁਰੀ ਨੂੰਹ' ਦੱਸੇ ਜਾਣ 'ਤੇ ਭੜਕੀ ਕਸ਼ਮੀਰਾ, ਗੋਵਿੰਦਾ ਦੀ ਪਤਨੀ ਨੂੰ ਲੈ ਕੇ ਆਖੀ ਇਹ ਗੱਲ
NEXT STORY