ਮੁੰਬਈ (ਬਿਊਰੋ)– ਹਾਰਰ ਫ਼ਿਲਮਾਂ ਰਾਹੀਂ ਖ਼ਾਸ ਪਛਾਣ ਬਣਾ ਚੁੱਕੇ ਵਿਕਰਮ ਭੱਟ ਮੁੜ ਤਿਆਰ ਹਨ ਇਕ ਨਵੇਂ ਡਰ ਨੂੰ ਅੰਜਾਮ ਦੇਣ ਲਈ, ਜਿਸ ਦਾ ਨਾਂ ਹੈ ‘1920 : ਹਾਰਰਸ ਆਫ ਦਿ ਹਾਰਟ’। ਇਹ ਫ਼ਿਲਮ 23 ਜੂਨ ਨੂੰ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ
ਮਹੇਸ਼ ਭੱਟ ਤੇ ਆਨੰਦ ਪੰਡਿਤ ਦੀ ਇਸ ਫ਼ਿਲਮ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਦੀ ਛੋਟੀ ਧੀ ਕ੍ਰਿਸ਼ਨਾ ਭੱਟ ਨੇ ਕੀਤਾ ਹੈ। ਅਦਾਕਾਰ ਅਵਿਕਾ ਗੌੜ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਵਿਕਰਮ ਭੱਟ ਨੇ ਕਿਹਾ, ‘‘ਆਪਣੀ ਛੋਟੀ ਧੀ ਦੀ ਫ਼ਿਲਮ ਥੀਏਟਰ ’ਚ ਰਿਲੀਜ਼ ਹੁੰਦੀ ਦੇਖਣਾ ਇਕ ਪਿਤਾ ਦੇ ਤੌਰ ’ਤੇ ਮੇਰੇ ਲਈ ਦਿਲ ਨੂੰ ਛੂਹ ਲੈਣ ਵਾਲਾ ਪਲ ਹੈ।’’
ਆਨੰਦ ਪੰਡਿਤ ਕਹਿੰਦੇ ਹਨ, ‘‘ਮੈਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਡਰਾਉਣ ’ਚ ਕਾਮਯਾਬ ਰਹੇਗੀ।’’ ਵਿਕਰਮ ਭੱਟ ਦੀ ਧੀ ਕ੍ਰਿਸ਼ਨਾ ਨੇ ਕਿਹਾ, ‘‘ਮਹੇਸ਼ (ਭੱਟ) ਅੰਕਲ ਸਾਡੀ ਕੰਪਨੀ ਨੂੰ ਚਲਾਉਂਦੇ ਹਨ ਤੇ ਜਦੋਂ ਉਨ੍ਹਾਂ ਨੇ ਕੋਵਿਡ ਦੇ ਦਿਨਾਂ ਤੋਂ ਬਾਅਦ ‘1920’ ਲਿਖੀ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਦੇ ਮਾਰਗਦਰਸ਼ਨ ’ਚ ਰਹਿਣ ਦਾ ਤਜਰਬਾ ਸਹਿਜ ਤੇ ਅਸਲ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ
NEXT STORY