ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਸੀ। ਇਸ ਮਾਮਲੇ ’ਚ ਰਾਜ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਰਾਜ ਦੀ ਕੰਪਨੀ ਦੇ ਚਾਰ ਕਰਮਚਾਰੀ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਨ। ਸਰਕਾਰੀ ਗਵਾਹ ਬਣ ਕੇ ਉਹ ਅਸ਼ਲੀਲ ਫ਼ਿਲਮਾਂ ਦੇ ਇਸ ਗੰਦੇ ਧੰਦੇ ਦਾ ਪਰਦਾਫਾਸ਼ ਕਰਨ ’ਚ ਪੁਲਸ ਦੀ ਮਦਦ ਕਰਨਗੇ।
ਜਾਣਕਾਰੀ ਅਨੁਸਾਰ ਕ੍ਰਾਈਮ ਬ੍ਰਾਂਚ ਦੀ ਪ੍ਰਾਪਟੀ ਸੇਲ ਦੇ ਸਾਹਮਣੇ ਇਨ੍ਹਾਂ ਚਾਰਾਂ ਨੇ ਕਈ ਰਾਜ਼ ਖੋਲ੍ਹੇ ਹਨ ਕਿ ਕਿਸ ਤਰ੍ਹਾਂ ਇਹ ਪੂਰਾ ਰੈਕੇਟ ਚੱਲਦਾ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ’ਚ ਰਾਜ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਿਰਫ ਡੇਢ ਸਾਲ ’ਚ ਰਾਜ ਕੁੰਦਰਾ ਨੇ ਅਸ਼ਲੀਲ ਵੀਡੀਓਜ਼ ਰਾਹੀਂ ਕਰੀਬ 25 ਕਰੋੜ ਕਮਾਏ ਹਨ।
ਅਸ਼ਲੀਲ ਫ਼ਿਲਮਾਂ ਦੇ ਰਾਹੀਂ ਜੋ ਕਮਾਈ ਹੁੰਦੀ ਸੀ ਉਹ ਪਹਿਲੇ ਕੇਨੇਰਿਨ ਕੰਪਨੀ ਨੂੰ ਭੇਜੀ ਜਾਂਦੀ ਸੀ ਅਤੇ ਫਿਰ ਦੂਜੇ ਰਸਤੇ ਰਾਜ ਤੱਕ ਪਹੁੰਚਦੀ ਸੀ। ਹੁਣ ਕ੍ਰਾਈਮ ਬ੍ਰਾਂਚ ਨੂੰ ਸ਼ੱਕ ਹੈ ਕਿ ਇਹ ਦੂਜਾ ਰਸਤਾ ਕਿ੍ਰਪਟੋ ਕਰੰਸੀ ਦਾ ਹੋ ਸਕਦਾ ਹੈ। ਪੁਲਸ ਹੁਣ ਇਸ ਦੀ ਜਾਂਚ ਕਰ ਰਹੀ ਹੈ ਕਿ ਕਿਸ ਰਸਤੇ ਰਾਹੀਂ ਪੈਸੇ ਰਾਜ ਤੱਕ ਪਹੁੰਚਦੇ ਸਨ। ਉੱਧਰ ਰਾਜ ਦੀ ‘ਸੀਕ੍ਰੇਟ ਅਲਮਾਰੀ’ ਤੋਂ ਕੁਝ ਬਾਕਸ ਮਿਲੇ ਹਨ ਜਿਸ ’ਚ 15 ਵੀਡੀਓਜ਼ ਪੁਲਸ ਦੇ ਹੱਥ ਲੱਗੀਆਂ ਸਨ।
ਦੱਸ ਦੇਈਏ ਕਿ ਰਾਜ ਦੇ ਕਰਮਚਾਰੀਆਂ ਨੇ ਹੀ ਪੁੱਛਗਿੱਛ ’ਚ ਸੀਕ੍ਰੇਟ ਅਲਮਾਰੀ ਦਾ ਰਾਜ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਸੀ। ਇਸ ਜਾਣਕਾਰੀ ਤੋਂ ਬਾਅਦ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ 24 ਜੁਲਾਈ ਨੂੰ ਰਾਜ ਦੇ ਦਫ਼ਤਰ ’ਚ ਇਕ ਵਾਰ ਫਿਰ ਤੋਂ ਛਾਪੇਮਾਰੀ ਕੀਤੀ ਸੀ। ਸਰਕਾਰੀ ਗਵਾਹ ਬਣਨ ਨੂੰ ਤਿਆਰ ਹੋਏ ਕਰਮਚਾਰੀਆਂ ਮੁਤਾਬਕ ਇਸ ਅਲਮਾਰੀ ’ਚ ਅਸ਼ਲੀਲ ਫ਼ਿਲਮਾਂ ਤੋਂ ਹੋਈ ਕਮਾਈ ਦੇ ਤਮਾਮ ਦਸਤਾਵੇਜ਼ ਰੱਖੇ ਜਾਂਦੇ ਸਨ।
ਛੇਤੀ ਹੀ ਵੱਡੇ ਪਰਦੇ ’ਤੇ ਨਜ਼ਰ ਆਉਣਗੇ ਹਰਭਜਨ ਸਿੰਘ, ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ
NEXT STORY