ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਨ੍ਹੀਂ ਦਿਨੀਂ ਸਟਾਰ ਕਿੱਡਸ ਦੇ ਡੈਬਿਊ ਦਾ ਦੌਰ ਚੱਲ ਰਿਹਾ ਹੈ। ਹਰ ਸਾਲ ਦੋ-ਚਾਰ ਸਟਾਰ ਕਿੱਡਸ ਬਾਲੀਵੁੱਡ ’ਚ ਕਦਮ ਰੱਖ ਰਹੇ ਹਨ। ਇਸ ਵਿਚਾਲੇ ਲੋਕਾਂ ਨੂੰ ਬੇਸਬਰੀ ਨਾਲ ਆਮਿਰ ਖ਼ਾਨ ਦੇ ਬੱਚਿਆਂ ਦੇ ਡੈਬਿਊ ਦਾ ਇੰਤਜ਼ਾਰ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’
ਹੁਣ ਆਮਿਰ ਦੀ ਧੀ ਇਰਾ ਖ਼ਾਨ ਨੇ ਆਪਣੇ ਡੈਬਿਊ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖ਼ੁਲਾਸਾ ਕਰ ਦਿੱਤਾ ਹੈ। ਅਸਲ ’ਚ ਹਾਲ ਹੀ ’ਚ ਇਰਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ’ਤੇ ਸਵਾਲ-ਜਵਾਬ ਦਾ ਸੈਸ਼ਨ ਰੱਖਿਆ, ਜਿਸ ’ਚ ਇਰਾ ਖ਼ਾਨ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ, ਜਿਸ ’ਚ ਇਹ ਵੀ ਸ਼ਾਮਲ ਹੈ ਕਿ ਉਹ ਫ਼ਿਲਮਾਂ ’ਚ ਅਭਿਨੈ ਕਰੇਗੀ ਜਾਂ ਨਹੀਂ।
ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਹਮੇਸ਼ਾ ਸੁਰਖ਼ੀਆਂ ਤੋਂ ਬੱਚਦੀ ਰਹੀ ਹੈ। ਸਟਾਰ ਕਿੱਡ ਆਪਣੇ ਕਰੀਅਰ ਦੇ ਰਾਹ ’ਤੇ ਚੱਲ ਰਹੀ ਹੈ ਤੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ।
ਦੱਸ ਦੇਈਏ ਕਿ ਇਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ’ਚ ਬਣੀ ਰਹਿੰਦੀ ਹੈ। ਜਨਵਰੀ ’ਚ ਇੰਸਟਾਗ੍ਰਾਮ ’ਤੇ ਇਰਾ ਨੇ ਆਪਣੇ ਬੁਆਏਫਰੈਂਡ ਨਾਲ ਜਰਮਨੀ ਦੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਖ਼ੁਲਾਸਾ ਕੀਤਾ ਕਿ ਉਹ ਪਿਛਲੇ ਚਾਰ-ਪੰਜ ਸਾਲਾਂ ’ਚ 20 ਕਿਲੋ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁੱਤਰ ਨਾਲ ਕੰਮ ਕਰਨਾ ਚਾਹੁੰਦੇ ਨੇ ਸ਼ਾਹਰੁਖ਼ ਖ਼ਾਨ ਪਰ ਇਹ ਹੈ ਸਮੱਸਿਆ
NEXT STORY