ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਰਿਲੀਜ਼ ਲਈ ਤਿਆਰ ਹੈ ਤੇ ਦਰਸ਼ਕ ਇਸ ਫ਼ਿਲਮ ਦੇ ਸਿਨੇਮਾਘਰਾਂ ’ਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ’ਚ ਆਮਿਰ ਖ਼ਾਨ ਲਾਲ ਸਿੰਘ ਚੱਢਾ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਵੱਖ-ਵੱਖ ਪੇਸ਼ਿਆਂ ’ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਚੱਲਦੇ ਮੈਚ ’ਚ ਮੂਸੇ ਵਾਲਾ ਦੇ ਗੀਤਾਂ ’ਤੇ ਝੂਮਿਆ ਵਿਰਾਟ ਕੋਹਲੀ, ਮਾਰੀ ਪੱਟ ’ਤੇ ਥਾਪੀ (ਵੀਡੀਓ)
ਉਨ੍ਹਾਂ ’ਚੋਂ ਇਕ ਕਰਾਸ-ਕੰਟਰੀ ਰਨਰ ਵੀ ਹੈ। ਜਿਥੇ ਲਾਲ ਸਿੰਘ ਚੱਢਾ ਦੇ ਲੰਬੇ ਸਮੇਂ ਤੱਕ ਦੌੜਨ ਦਾ ਵਿਚਾਰ ਦਰਸ਼ਕਾਂ ਲਈ ਰੋਮਾਂਚਕ ਹੈ, ਉਥੇ ਹੀ ਮੁੱਖ ਭੂਮਿਕਾ ਨਿਭਾਉਣ ਵਾਲੇ ਆਮਿਰ ਖ਼ਾਨ ਨੇ ਇਸ ਸੀਨ ਦੀ ਸ਼ੂਟਿੰਗ ਦੌਰਾਨ ਆਪਣੀ ਲਿਮਟ ਨੂੰ ਕਾਫੀ ਪੁਸ਼ ਕੀਤਾ ਹੈ।
ਆਮਿਰ ਖ਼ਾਨ ਨੇ ਜਦੋਂ ਫ਼ਿਲਮ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੀਨ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਗੋਡੇ ’ਤੇ ਸੱਟ ਲੱਗ ਗਈ। ਫਿਰ ਵੀ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਆਮਿਰ ਖ਼ਾਨ ਪਿੱਛੇ ਨਹੀਂ ਹਟੇ।
ਇਸ ਦੌਰਾਨ ਆਮਿਰ ਲਗਾਤਾਰ ਪੇਨ ਕਿਲਰਸ ਲੈ ਰਹੇ ਸਨ ਤਾਂ ਜੋ ਉਹ ਦੌੜਨ ਕਾਰਨ ਜੋ ਦਰਦ ਮਹਿਸੂਸ ਕਰ ਰਹੇ ਹਨ, ਉਸ ਤੋਂ ਰਾਹਤ ਮਿਲ ਸਕੇ। ‘ਲਾਲ ਸਿੰਘ ਚੱਢਾ’ 11 ਅਗਸਤ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ ਤੇ ਚੈਤਨਿਆ ਅਕੀਨੇਨੀ ਵੀ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪਿਕਾ ਕੱਕੜ ਨੇ ਯੂਟਿਊਬ ’ਤੇ 3 ਮਿਲੀਅਨ ਸਬਸਕ੍ਰਾਈਬਰ ਪਾਰ ਕੀਤੇ, ਪਰਿਵਾਰ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ
NEXT STORY