ਮੁੰਬਈ- ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਆਖ਼ਿਰਕਾਰ ਅੱਜ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਇਕ ਵਾਰ ਫ਼ਿਰ ਆਮਿਰ ਦੇ ਨਾਲ ਨਜ਼ਰ ਆਈ ਹੈ। ਫ਼ਿਲਮ ’ਚ ਮੋਨਾ ਸਿੰਘ, ਸਾਊਥ ਸਟਾਰ ਨਾਗਾ ਚੈਤੰਨਿਆ ਅਤੇ ਮਾਨਵ ਵਿਜ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਟ੍ਰੇਲਰ ਰਿਲੀਜ਼ ਹੁੰਦੇ ਹੀ ਫ਼ਿਲਮ ਲਗਾਤਾਰ ਸੁਰਖੀਆਂ ’ਚ ਰਹੀ। ਹਾਲਾਂਕਿ ਫ਼ਿਲਮ ਨੂੰ ਲੈ ਕੇ ਕਈ ਵਿਵਾਦ ਵੀ ਦੇਖਣ ਨੂੰ ਮਿਲੇ ਹਨ। ਟਵਿਟਰ ’ਤੇ ਕਈ ਲੋਕਾਂ ਨੇ ਆਮਿਰ ਦੀ ਫ਼ਿਲਮ ਦੀ ਬਾਈਕਾਟ ਕਰਨ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...
ਤੁਹਾਨੂੰ ਦੱਸ ਦੇਈਏ ਇਸ ਫ਼ਿਲਮ ਦੀ ਕਹਾਣੀ ਪੰਜਾਬ ’ਚ ਪੈਦਾ ਹੋਏ ਇਕ ਬੱਚੇ ਤੋਂ ਸ਼ੁਰੂ ਹੁੰਦੀ ਹੈ ਜੋ ਅਪਾਹਜ ਹੈ। ਉਹ ਬਿਨਾਂ ਸਹਾਰੇ ਤੁਰ ਨਹੀਂ ਸਕਦਾ। ਇਸ ਬੱਚੇ ਦਾ ਨਾਂ ਲਾਲ ਸਿੰਘ ਚੱਢਾ ਹੈ। ਉਸ ਦੀ ਮਾਂ ਉਸ ਨੂੰ ਪਿਆਰ ਨਾਲ ਲਾਲ ਕਹਿ ਕੇ ਬੁਲਾਉਂਦੀ ਹੈ। ਬਾਕੀ ਬੱਚਿਆਂ ਨਾਲੋਂ ਵੱਖ ਹੋਣ ਕਾਰਨ ਲੋਕ ਲਾਲ ਦਾ ਮਜ਼ਾਕ ਉਡਾਉਂਦੇ ਹਨ। ਇਸ ਤੋਂ ਲਾਲ ਦੇ ਜੀਵਨ ’ਚ ਛੋਟੀ ਪਿਆਰੀ ਬੱਚੀ ਦੀ ਐਂਟਰੀ ਹੁੰਦੀ ਹੈ। ਜਿਸ ਦਾ ਨਾਂ ਰੂਪਾ ਅਤੇ ਇਹ ਸਕੂਲ ’ਚ ਮਿਲਦੇ ਹਨ। ਲਾਲ ਨੂੰ ਰੂਪਾ ਨਾਲ ਪਿਆਰ ਹੋ ਜਾਂਦਾ ਹੈ।
ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਆਮਿਰ ਖ਼ਾਨ ਇਕ ਮਹਾਨ ਅਦਾਕਾਰ ਹਨ, ਪਰ ਲਾਲ ਸਿੰਘ ਚੱਢਾ ਆਮਿਰ ਖ਼ਾਨ ਲਈ ਹੁਣ ਤੱਕ ਦੇ ਸਭ ਤੋਂ ਚੁਣੌਤੀਪੂਰਨ ਕਿਰਦਾਰਾਂ ’ਚੋਂ ਇਕ ਹੈ। ਬੇਮਿਸਾਲ ਤਰੀਕੇ ਨਾਲ ਆਮਿਰ ਨੇ ਸ਼ਾਨਦਾਰ ਕਹਾਣੀ ਸੁਣਾਈ ਹੈ। ਦੂਜੇ ਪਾਸੇ ਕਰੀਨਾ ਕਪੂਰ ਖ਼ਾਨ ਇਸ ਵਾਰ ਵੀ ਆਮ ਵਾਂਗ ਹਿੱਟ ਰਹੀ ਹੈ। ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਨੇ ਵੀ ਵਧੀਆ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)
ਅਦਵੈਦ ਚੰਦਨ ਨੇ ਫ਼ਿਲਮ ’ਚ ਚੰਗਾ ਕੰਮ ਕੀਤਾ ਹੈ। ਫ਼ਿਲਮ ਦਾ ਹਰ ਸ਼ਾਰਟ ਸ਼ਾਨਦਾਰ ਹੈ, ਜਿਸ ਦਾ ਸਿਹਰਾ ਸਿਨੇਮੈਟੋਗ੍ਰਾਫ਼ਰ ਸਤਿਆਜੀਤ ਪਾਂਡੇ ਨੂੰ ਦਿੱਤਾ ਜਾਂਦਾ ਹੈ। ਤਕਨੀਕੀ ਹਿੱਸੇ ਦੀ ਗੱਲ ਕਰੀਏ ਤਾਂ ਫ਼ਿਲਮ ਦਾ BFX ਸ਼ਾਨਦਾਰ ਹੈ। ਤੁਹਾਨੂੰ ਇਸ ਤਰ੍ਹਾਂ ਲਗੇਗਾ ਕਿ ਤੁਸੀਂ ਵੀ ਆਮਿਰ ਖ਼ਾਨ ਨਾਲ ਹਰ ਜਗ੍ਹਾ ’ਤੇ ਜਾ ਰਹੇ ਹੋ। ਇਸ ਦੇ ਨਾਲ ਹੀ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਵੀ ਤੁਸੀਂ ਇਹ ਮਹਿਸੂਸ ਕਰੋਗੇ ਕਿ ਫ਼ਿਲਮ ਤੁਹਾਡੇ ਦਿਮਾਗ ’ਚ ਕਈ ਸਵਾਲ ਛੱਡ ਗਈ ਹੈ। ਜਦੋਂ ਆਮਿਰ ਦੀ ਫ਼ਿਲਮ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਕਮੀ ਕੱਢਣਾ ਔਖਾ ਲੱਗਦਾ ਹੈ। ਉਸ ਦੀਆਂ ਫ਼ਿਲਮਾਂ ਦੀ ਇਕ ਖਾਸੀਅਤ ਇਹ ਹੈ ਕਿ ਫ਼ਿਲਮ ’ਚ ਸਭ ਕੁਝ ਪਰਫ਼ੈਕਟ ਹੈ। ਫ਼ਿਲਮ ਦੇ ਗੀਤ ਹੋਣ ਜਾਂ ਬੈਕਗਰਾਊਂਡ ਮਿਊਜ਼ਿਕ, ਸਭ ਕਮਾਲ ਹੈ।
ਰਤਨਾ ਪਾਠਕ ਦੀ ਟਿੱਪਣੀ ’ਤੇ ਮੁਕੇਸ਼ ਖੰਨਾ ਦਾ ਤੰਜ, ਕਿਹਾ- ‘ਪਾਠਕ ਧਰਮ ਨੂੰ ਭੁੱਲ ਗਈ’
NEXT STORY