ਐਂਟਰਟੇਨਮੈਂਟ ਡੈਸਕ - ਇਨ੍ਹੀਂ ਦਿਨੀਂ ਕੰਗਨਾ ਰਣੌਤ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀ. ਬੀ. ਐੱਫ. ਸੀ. ਤੋਂ ਰਿਲੀਜ਼ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਇਸ ਕਾਰਨ ਕੰਗਨਾ ਥੋੜ੍ਹੀ ਨਾਰਾਜ਼ ਹੈ ਅਤੇ ਫ਼ਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਦਾ ਭਾਰੀ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਵਿਚਕਾਰ ਕੰਗਨਾ ਫ਼ਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਵੱਖ-ਵੱਖ ਥਾਵਾਂ 'ਤੇ ਇੰਟਰਵਿਊ ਦੇ ਰਹੀ ਹੈ। ਇੱਕ ਨਵੇਂ ਇੰਟਰਵਿਊ 'ਚ ਕੰਗਨਾ ਨੇ ਦਿਲਜੀਤ ਦੋਸਾਂਝ ਬਾਰੇ ਆਪਣੇ ਵਿਵਾਦਿਤ ਕੁਮੈਂਟਾਂ ਬਾਰੇ ਗੱਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ
ਦੇਸ਼ ਦੇ ਟੁਕੜੇ ਨਹੀਂ ਹੋਣ ਦਿਆਂਗੇ : ਕੰਗਨਾ
ਦਰਅਸਲ ਕੰਗਨਾ ਨੇ ਹਾਲ ਹੀ ਦੇ 'ਚ 'ਆਪ ਕੀ ਅਦਾਲਤ' 'ਚ ਸ਼ਿਰਕਤ ਕੀਤੀ, ਜਿਸ 'ਚ ਉਸ ਨੇ ਸਟਾਰਕਿਡਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸੇ ਦੌਰਾਨ ਜਦੋਂ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਦਿਲਜੀਤ ਨੂੰ ਕਰਨ ਜੌਹਰ ਦਾ ਪਾਲਤੂ ਦੱਸਿਆ ਸੀ, ਇਸ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਕਿਹਾ ਕਿ ਜਿਹੜੇ ਲੋਕ ਇਸ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ, ਜਦੋਂ ਤੱਕ ਅਸੀਂ ਹਾਂ ਇਸ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿਆਂਗੇ।
ਇਸ ਤੋਂ ਬਾਅਦ ਕੰਗਨਾ ਰਣੌਤ ਨੇ ਹੱਸਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਬਹੁਤ ਗੰਦੇ ਤਰੀਕੇ ਨਾਲ ਪੇਸ਼ ਕਰ ਰਹੇ ਹੋ। ਦਿਲਜੀਤ ਬਾਰੇ ਨਹੀਂ ਦੱਸ ਰਹੇ, ਉਸ ਨੇ ਕੀ-ਕੀ ਲਿਖਿਆ। ਉਸ ਨੇ ਗੰਦੀਆਂ ਗਾਲਾਂ ਲਿਖਿਆ ਹਨ। ਕੰਗਨਾ ਨੇ ਅੱਗੇ ਕਿਹਾ ਕਿ ਜੋ ਜਿਵੇਂ ਗੱਲ ਕਰੇਗਾਂ ਉਸ ਨੂੰ ਉਹੀ ਜਵਾਬ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ
ਕਿਸਾਨ ਅੰਦੋਲਨ ਦੌਰਾਨ ਦੋਵੇਂ ਆਏ ਸਨ ਆਹਮੋ-ਸਾਹਮਣੇ
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਸੋਸ਼ਲ ਮੀਡੀਆ ਪੋਸਟਾਂ ‘ਤੇ ਆਹਮੋ-ਸਾਹਮਣੇ ਆ ਗਏ ਸਨ। ਕੰਗਨਾ ਨੇ ਇੱਕ ਬਜ਼ੁਰਗ ਸਿੱਖ ਔਰਤ ਨੂੰ ਸ਼ਾਹੀਨ ਬਾਗ ਦੀ ਪ੍ਰਦਰਸ਼ਨਕਾਰੀ ਦੱਸਦਿਆਂ ਕਿਹਾ ਸੀ ਕਿ ਉਹ 100 ਰੁਪਏ ਲਈ ਵਿਰੋਧ ਕਰਨ ਆਉਂਦੀ ਹੈ। ਹਾਲਾਂਕਿ ਬਾਅਦ ‘ਚ ਕੰਗਨਾ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਇਸ ਗੱਲ ਦਾ ਦਿਲਜੀਤ ਨੇ ਕਰਾਰਾ ਜਵਾਬ ਦਿੱਤਾ ਅਤੇ ਗਾਇਕ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੰਗਨਾ ਦੀ ਤਿੱਖੀ ਆਲੋਚਨਾ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਰਣੌਤ ਨੇ ਇਸ ਪ੍ਰਸਿੱਧ ਅਦਾਕਾਰ ਲਈ ਕੀਤੀਆਂ ਸੀ ਹੱਦਾਂ ਪਾਰ, ਪ੍ਰਾਈਵੇਟ ਤਸਵੀਰਾਂ ਵੀ ਹੋਈਆਂ ਸਨ ਲੀਕ
NEXT STORY