ਐਟਰਟੇਨਮੈਂਟ ਡੈਸਕ- ਪ੍ਰਯਾਗਰਾਜ 'ਚ ਮਹਾਂਕੁੰਭ 2025 ਦਾ ਆਰੰਭ ਹੋ ਗਿਆ ਹੈ। ਇਸ ਮਹਾਨ ਸਮਾਗਮ 'ਚ ਲੱਖਾਂ ਸ਼ਰਧਾਲੂ ਹਿੱਸਾ ਲੈ ਰਹੇ ਹਨ। ਇਸ ਦੌਰਾਨ, ਇੱਕ ਸਾਧਵੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਸਾਧਵੀ ਦਾ ਆਕਰਸ਼ਕ ਲੁੱਕ ਅਤੇ ਸ਼ਰਧਾਲੂਆਂ ਨਾਲ ਉਸ ਦੀ ਗੱਲਬਾਤ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਹੀ ਲੜਕੀ ਨੇ ਦਾਅਵਾ ਕੀਤਾ ਕਿ ਉਸ ਨੇ ਦੋ ਸਾਲ ਪਹਿਲਾਂ ਇੱਕ ਸਾਧਵੀ ਦਾ ਜੀਵਨ ਅਪਣਾਇਆ ਸੀ। ਹਾਲਾਂਕਿ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਸ ਦੀ ਪੁਰਾਣੀ ਪਛਾਣ ਲੱਭ ਲਈ। ਇਸ ਲੜਕੀ ਦਾ ਅਸਲੀ ਨਾਮ ਹਰਸ਼ਾ ਰਿਚਾਰੀਆ ਹੈ। ਉਹ ਇੱਕ 30 ਸਾਲਾ ਸੋਸ਼ਲ ਮੀਡੀਆ INFLUNCER ਹੈ ਅਤੇ ਪਹਿਲਾਂ ਇੰਸਟਾਗ੍ਰਾਮ 'ਤੇ ਐਂਕਰਿੰਗ, ਭਗਤੀ ਐਲਬਮਾਂ ਅਤੇ ਜੀਵਨ ਸ਼ੈਲੀ ਅਤੇ ਅਧਿਆਤਮਿਕ ਸੰਬੰਧਿਤ ਸਮੱਗਰੀ ਬਣਾਉਣ ਲਈ ਜਾਣੀ ਜਾਂਦੀ ਸੀ।
ਇਹ ਵੀ ਪੜ੍ਹੋ- ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵਿਗੜੀ ਸਿਹਤ
ਮਹਾਂਕੁੰਭ ਤੋਂ ਉਸ ਦੇ ਵਾਇਰਲ ਵੀਡੀਓ ਨੇ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਉਸ ਦੀ ਵੀਡੀਓ ਨੇ ਕੇ.ਆਰ.ਕੇ. (ਕਮਲ ਆਰ ਖਾਨ) ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਕੇ.ਆਰ.ਕੇ. ਨੇ ਹੁਣ ਹਰਸ਼ਾ ਨੂੰ ਆਪਣੀ ਫਿਲਮ 'ਦੇਸ਼ਦਰੋਹੀ 2' 'ਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ- ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ ਵੀਡੀਓ
ਹਰਸ਼ਾ ਦੀ ਇਹ ਨਵੀਂ ਪਛਾਣ ਅਤੇ ਉਸ ਦਾ ਵਾਇਰਲ ਵੀਡੀਓ ਭਾਰਤੀ ਸਮਾਜ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮਹਾਂਕੁੰਭ ਵਰਗੇ ਪਵਿੱਤਰ ਸਮਾਗਮ 'ਚ ਅਜਿਹੇ ਪਲ ਸੋਸ਼ਲ ਮੀਡੀਆ 'ਤੇ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕਤਾ ਬਾਰੇ ਲੋਕਾਂ 'ਚ ਜਾਗਰੂਕਤਾ ਵਧਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵਿਗੜੀ ਸਿਹਤ
NEXT STORY