ਮੁੰਬਈ : ਬਾਲੀਵੁੱਡ ਅਦਾਕਾਰ ਰਾਜ ਬੱਬਰ ਦੇ ਬੇਟੇ ਅਤੇ ਟੀ.ਵੀ. ਸ਼ੋਅ 'ਬਿਗ ਬੌਸ ਸੀਜ਼ਨ-8' ਦੇ ਪ੍ਰਤੀਯੋਗੀ ਆਰਿਆ ਬੱਬਰ ਨੇ ਆਪਣੀ ਪ੍ਰੇਮਿਕਾ ਜੈਸਮਿਨ ਪੁਰੀ ਨਾਲ ਵਿਆਹ ਕਰ ਲਿਆ ਹੈ। ਜਾਣਕਾਰੀ ਅਨੁਸਾਰ ਟੀ.ਵੀ. ਅਦਾਕਾਰ ਕਰਿਸ਼ਮਾ ਤੰਨਾ ਨੇ ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਟ ਕੀਤਾ, "My brother arya babbars wedding!!! Congratulations:)". ਇਨ੍ਹਾਂ 'ਚੋਂ ਇਕ ਤਸਵੀਰ 'ਚ ਕਰਿਸ਼ਮਾ ਤੰਨਾ ਦੇ ਪ੍ਰੇਮੀ ਉਪੇਨ ਪਟੇਲ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ 24 ਮਈ, 1981 'ਚ ਜਨਮੇ ਆਰਿਆ ਬੱਬਰ ਨੇ ਫਿਲਮ 'ਅਬ ਕੇ ਬਰਸ' ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ 'ਗੁਰੂ', 'ਰੈੱਡੀ' ਅਤੇ 'ਤੀਸ ਮਾਰ ਖਾਨ' ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਚੁੱਕੇ ਹਨ। ਉਹ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ, ਜਿਨ੍ਹਾਂ 'ਚ 'ਯਾਰ ਅਨਮੁੱਲੇ' ਅਤੇ 'ਵਿਰਸਾ' ਵਰਗੀਆਂ ਮਸ਼ਹੂਰ ਫਿਲਮਾਂ ਸ਼ਾਮਲ ਹਨ। ਅੱਜ ਕੱਲ ਉਹ ਟੀ.ਵੀ. ਸ਼ੋਅ 'ਸੰਕਟ ਮੋਚਨ ਹਨੁਮਾਨ' 'ਚ 'ਰਾਵਨ' ਦਾ ਕਿਰਦਾਰ ਨਿਭਾਅ ਕੇ ਲੋਕਾਂ ਦੀ ਖੂਬ ਵਾਹਵਾਹੀ ਬਟੋਰ ਰਹੇ ਹਨ।
ਜ਼ਿਕਰਯੋਗ ਹੈ ਕਿ ਆਰਿਆ ਬੱਬਰ ਦਾ ਪ੍ਰੇਮ ਸੰਬੰਧ 2 ਸਾਲ ਪੁਰਾਣਾ ਹੈ। ਜੈਸਮਿਨ ਇਕ ਪ੍ਰੋਡਕਸ਼ਨ ਕੰਪਨੀ 'ਚ ਕੰਮ ਕਰਦੀ ਹੈ। ਬੀਤੇ ਦਿਨੀਂ ਭਾਵ 22 ਫਰਵਰੀ ਨੂੰ ਗੁਰੂਦੁਆਰੇ 'ਚ ਇਨ੍ਹਾਂ ਨੇ ਪੰਜਬੀ ਰਿਤੀ-ਰਿਵਾਜਾਂ ਨਾਲ ਵਿਆਹ ਕੀਤਾ। ਜਾਣਕਾਰੀ ਅਨੁਸਾਰ 21 ਫਰਵਰੀ ਨੂੰ ਹਲਦੀ ਅਤੇ ਮਿਹੰਦੀ ਦੇ ਸਮਾਗਮ ਆਯੋਜਿਤ ਕੀਤੇ ਗਏ ਸਨ।
25 ਫਰਵਰੀ ਨੂੰ ਰਿਹਾਅ ਹੋ ਜਾਣਗੇ ਸੰਜੂ ਬਾਬਾ, ਖੁਸ਼ੀ 'ਚ ਇਹ ਹੋਟਲ ਦੇਵੇਗਾ ਖਾਸ ਦਾਅਵਤ
NEXT STORY