ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ 'ਹੀ-ਮੈਨ' ਕਹੇ ਜਾਣ ਵਾਲੇ ਧਰਮਿੰਦਰ ਦੇ ਦਿਹਾਂਤ ਤੋਂ ਬਾਅਦ, ਪੂਰਾ ਦਿਓਲ ਪਰਿਵਾਰ ਡੂੰਘੇ ਸੋਗ ਵਿੱਚ ਡੁੱਬਿਆ ਹੋਇਆ ਹੈ। ਬੁੱਧਵਾਰ, 3 ਦਸੰਬਰ 2025 ਨੂੰ, ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਦੀ ਹਰ ਕੀ ਪੌੜੀ 'ਤੇ ਗੰਗਾ ਵਿੱਚ ਵਿਧੀ-ਵਿਧਾਨ ਨਾਲ ਜਲ ਪ੍ਰਵਾਹ ਕੀਤਾ ਗਿਆ। ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਆਪਣੇ ਦਾਦਾ ਜੀ ਦੀਆਂ ਅਸਥੀਆਂ ਸਵੇਰੇ 9:30 ਵਜੇ ਹਰ ਕੀ ਪੌੜੀ 'ਤੇ ਜਲ ਪ੍ਰਵਾਹ ਕੀਤੀਆਂ। ਰਸਮ ਪੂਰੀ ਕਰਦੇ ਹੋਏ ਕਰਨ ਖੁਦ ਨੂੰ ਸੰਭਾਲ ਨਹੀਂ ਸਕੇ ਅਤੇ ਭਾਵੁਕ ਹੋ ਕੇ ਰੋ ਪਏ, ਜਿਸ ਨਾਲ ਉੱਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦੌਰਾਨ ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਚਿਹਰੇ 'ਤੇ ਵੀ ਉਦਾਸੀ ਛਾਈ ਹੋਈ ਸੀ। ਪੂਜਾ ਤੋਂ ਬਾਅਦ, ਪੂਰਾ ਪਰਿਵਾਰ ਪੀਲੀਭੀਤ ਹੋਟਲ ਦੇ ਪਿੱਛੇ ਬਣੇ ਘਾਟ 'ਤੇ ਇਸ਼ਨਾਨ ਕਰਨ ਲਈ ਪਹੁੰਚਿਆ।
ਇਹ ਵੀ ਪੜ੍ਹੋ: ਧਰਮਿੰਦਰ ਦੇ ਮਾਪਿਆਂ ਨਾਲ ਅਜਿਹਾ ਸੀ ਹੇਨਾ ਮਾਲਿਨੀ ਦਾ ਰਿਸ਼ਤਾ, ਸਾਹਮਣੇ ਆਈ ਇੱਕ ਅਣਸੁਣੀ ਕਹਾਣੀ !
ਪੈਪਰਾਜ਼ੀ 'ਤੇ ਭੜਕੇ ਸੰਨੀ ਦਿਓਲ
ਅਸਥੀਆਂ ਜਲ ਪ੍ਰਵਾਹ ਦੀਆਂ ਰਸਮਾਂ ਦੌਰਾਨ ਇੱਕ ਅਜਿਹਾ ਵੀਡੀਓ ਵੀ ਸਾਹਮਣੇ ਆਇਆ ਜਿਸ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਬਟੋਰੀ। ਜਦੋਂ ਪਰਿਵਾਰ ਦੁੱਖ ਵਿੱਚ ਡੁੱਬਿਆ ਹੋਇਆ ਸੀ, ਕੁਝ ਪੈਪਰਾਜ਼ੀ ਪਰਿਵਾਰ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨੂੰ ਦੇਖ ਕੇ ਸੰਨੀ ਦਿਓਲ ਅਚਾਨਕ ਭੜਕ ਗਏ। ਕਿਹਾ ਜਾ ਰਿਹਾ ਹੈ ਕਿ ਇੱਕ ਪੈਪਰਾਜ਼ੀ ਵਾਰ-ਵਾਰ ਉਨ੍ਹਾਂ ਦੇ ਨੇੜੇ ਆ ਰਿਹਾ ਸੀ, ਜਿਸ 'ਤੇ ਸੰਨੀ ਦਿਓਲ ਨੇ ਨਾਰਾਜ਼ ਹੋ ਕੇ ਉਸ ਦਾ ਕੈਮਰਾ ਖੋਹ ਲਿਆ। ਵੀਡੀਓ ਵਿੱਚ ਸੰਨੀ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ, ਜਿੱਥੇ ਉਹ ਗੁੱਸੇ ਵਿੱਚ ਕਹਿ ਰਹੇ ਹਨ: “ਕਿੰਨੇ ਪੈਸੇ ਚਾਹੀਦੇ ਨੇ ਤੈਨੂੰ? ਕੀ ਚਾਹੀਦਾ ਹੈ? ਕੈਮਰਾ ਬੰਦ ਕਰ!”। ਉਨ੍ਹਾਂ ਨੇ ਇਹ ਵੀ ਪੁੱਛਿਆ: "ਕੀ ਤੁਸੀਂ ਲੋਕਾਂ ਨੇ ਸ਼ਰਮ ਵੇਚ ਖਾਧੀ ਹੈ? ਇਸ ਘਟਨਾ ਤੋਂ ਬਾਅਦ ਸੁਰੱਖਿਆ ਟੀਮ ਨੇ ਮੀਡੀਆ ਨੂੰ ਦੂਰ ਕਰ ਦਿੱਤਾ।
ਇਹ ਵੀ ਪੜ੍ਹੋ: ਇਨ੍ਹਾਂ ਲੋਕਾਂ ਨੂੰ 'ਧੁਰੰਦਰ' ਫ਼ਿਲਮ ਦੇਖਣ ਲਈ ਨਹੀਂ ਮਿਲੇਗੀ ਥਿਏਟਰ 'ਚ ਐਂਟਰੀ ! ਸੈਂਸਰ ਬੋਰਡ ਨੇ..
ਇੱਕ ਦਿਨ ਦੇਰ ਨਾਲ ਕੀਤਾ ਗਿਆ ਵਿਸਰਜਨ
ਰਿਪੋਰਟਾਂ ਅਨੁਸਾਰ, ਦਿਓਲ ਪਰਿਵਾਰ ਅਸਲ ਵਿੱਚ ਮੰਗਲਵਾਰ, 2 ਦਸੰਬਰ ਨੂੰ ਹੀ ਅਸਥੀਆਂ ਲੈ ਕੇ ਹਰਿਦੁਆਰ ਦੇ ਪੀਲੀਭੀਤ ਹੋਟਲ ਪਹੁੰਚ ਗਿਆ ਸੀ ਪਰ ਪਰਿਵਾਰ ਦੇ ਇੱਕ ਮੈਂਬਰ ਦੇ ਦੇਰ ਨਾਲ ਪਹੁੰਚਣ ਕਾਰਨ ਇਹ ਪੂਜਾ ਅਗਲੇ ਦਿਨ ਯਾਨੀ ਬੁੱਧਵਾਰ ਦੀ ਸਵੇਰ ਨੂੰ ਕੀਤੀ ਗਈ। ਪੂਜਾ ਅਤੇ ਇਸ਼ਨਾਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦਿਓਲ ਪਰਿਵਾਰ ਵਾਪਸ ਮੁੰਬਈ ਲਈ ਰਵਾਨਾ ਹੋ ਗਿਆ।
ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਹੇਮਾ ਮਾਲਿਨੀ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੀਤੀ ਸੀ ਕੋਸ਼ਿਸ਼ ? ਮਾਂ ਪ੍ਰਕਾਸ਼ ਕੌਰ ਨੇ ਕੀਤਾ ਖੁਲਾਸਾ
ਧਰਮਿੰਦਰ ਦੇ ਮਾਪਿਆਂ ਨਾਲ ਅਜਿਹਾ ਸੀ ਹੇਮਾ ਮਾਲਿਨੀ ਦਾ ਰਿਸ਼ਤਾ, ਸਾਹਮਣੇ ਆਈ ਇੱਕ ਅਣਸੁਣੀ ਕਹਾਣੀ !
NEXT STORY