ਮੁੰਬਈ- ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਸੋਸ਼ਲ ਵਰਕ ਵੀ ਕਰਦੇ ਹਨ। ਉਹ ਇੰਡਸਟਰੀ ਦੇ ਲੋਕਾਂ ਦੀ ਵੀ ਮਦਦ ਕਰਦੇ ਹਨ। ਹਾਲਾਂਕਿ ਉਹ ਖੁਦ ਕਦੇ ਵੀ ਇਸ ਕੰਮ ਦੀ ਪ੍ਰਸ਼ੰਸਾ ਨਹੀਂ ਕਰਦੇ। ਹੁਣ ਫਿਲਮਾਂ ਦੇ ਬਿਹਤਰੀਨ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਉਸ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਸਫਲਤਾ 'ਚ ਸੁਨੀਲ ਸ਼ੈਟੀ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਨੇ ਭਾਰਤੀ ਸਿੰਘ ਦੇ ਪੋਡਕਾਸਟ 'ਚ ਦੱਸਿਆ ਕਿ ਕਿਵੇਂ ਸੁਨੀਲ ਨੇ ਫ਼ਿਲਮ 'ਹੀਰੋ' ਦੌਰਾਨ ਆਪਣਾ ਪੁਰਾਣਾ ਦਫਤਰ ਸੈੱਟ ਕਰਨ 'ਚ ਉਸ ਦੀ ਮਦਦ ਕੀਤੀ ਸੀ। ਅਦਾਕਾਰ ਨੇ ਆਪਣਾ ਬੰਗਲਾ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਆਫ ਸ਼ੋਲਡਰ ਟਾਪ ਪਾ ਕੇ ਜਾਹਨਵੀ ਕਪੂਰ ਨੇ ਕੀਤਾ ਗੀਤ 'ਸ਼ੌਕਨ' 'ਤੇ ਕਿੱਲਰ ਡਾਂਸ, ਦੇਖੋ ਵੀਡੀਓ
ਭਾਰਤੀ ਅਤੇ ਹਰਸ਼ ਲਿੰਬਾਚੀਆ ਦੇ ਯੂ-ਟਿਊਬ ਚੈਨਲ 'ਤੇ ਸੁਨੀਲ ਸ਼ੈੱਟੀ ਦੀ ਤਾਰੀਫ ਕਰਦੇ ਹੋਏ ਮੁਕੇਸ਼ ਛਾਬੜਾ ਨੇ ਕਿਹਾ, 'ਜਦੋਂ ਮੈਂ ਕਾਸਟਿੰਗ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ, ਤਾਂ ਸੁਨੀਲ ਸ਼ੈੱਟੀ, ਜੋ ਕਿ ਮੁੰਬਈ ਦੇ ਸਭ ਤੋਂ ਚੰਗੇ ਲੋਕਾਂ ਵਿੱਚੋਂ ਇੱਕ ਹੈ, ਦਾ ਅਰਾਮ ਨਗਰ ਦਾ 160 ਨਾਮ ਦਾ ਬੰਗਲਾ ਸੀ। ਉਸ ਸਮੇਂ ਮੈਂ ਉਨ੍ਹਾਂ ਦੀ ਬੇਟੀ ਆਥੀਆ ਸ਼ੈੱਟੀ ਨਾਲ ਫਿਲਮ ਕਰ ਰਿਹਾ ਸੀ। ਇਸ ਲਈ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਇੰਨੇ ਛੋਟੇ ਦਫਤਰ ਵਿਚ ਕੰਮ ਕਿਉਂ ਕਰ ਰਹੇ ਹੋ, ਅਰਾਮ ਨਗਰ 'ਚ ਮੇਰਾ ਬੰਗਲਾ ਹੈ, ਉਹ ਲੈ ਲਓ। ਮੈਂ ਕਿਹਾ ਕਿ ਮੈਂ ਬਹੁਤ ਦਬਾਅ 'ਚ ਹਾਂ। ਇਸ 'ਤੇ ਉਸ ਨੇ ਕਿਹਾ ਕਿ ਚਿੰਤਾ ਨਾ ਕਰੋ, ਬਸ ਚੰਗਾ ਕੰਮ ਕਰਦੇ ਰਹੋ।
ਇਹ ਖ਼ਬਰ ਵੀ ਪੜ੍ਹੋ -ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਖ਼ਾਸ ਤਰੀਕੇ ਨਾਲ ਕੀਤਾ ਸਵਾਗਤ
ਮੁਕੇਸ਼ ਛਾਬੜਾ ਨੇ ਅੱਗੇ ਕਿਹਾ, 'ਉਹ ਆਦਮੀ ਕਿਸੇ ਨੂੰ ਆਪਣੇ ਚੰਗੇ ਕੰਮਾਂ ਬਾਰੇ ਨਹੀਂ ਦੱਸਦਾ। ਉਸ ਨੇ ਮੈਨੂੰ ਅਰਾਮ ਨਗਰ 'ਚ ਇੰਨਾ ਵੱਡਾ ਬੰਗਲਾ ਦਿੱਤਾ ਸੀ। ਉਸ ਨੇ ਕਿਹਾ ਕਿ ਕਿਰਾਏ ਦੀ ਚਿੰਤਾ ਨਾ ਕਰੋ। ਤੁਸੀਂ ਮੇਰੀ ਧੀ ਲਈ ਬਹੁਤ ਕੁਝ ਕੀਤਾ ਹੈ, ਬੱਸ ਇਹ ਬੰਗਲਾ ਲੈ ਲਓ। ਮੈਂ ਉੱਥੇ ਆਪਣਾ ਕੰਮ ਸ਼ੁਰੂ ਕੀਤਾ, ਨਵੇਂ ਦਫ਼ਤਰ ਨੂੰ ਸਜਾਇਆ, ਨਵਾਂ ਲੋਗੋ ਬਣਾਇਆ ਅਤੇ ਦਫ਼ਤਰ ਦਾ ਉਦਘਾਟਨ ਕੀਤਾ। ਜਦੋਂ ਮੈਂ ਉਦਘਾਟਨ ਕੀਤਾ ਤਾਂ ਰਾਜਕੁਮਾਰ ਰਾਓ ਵਰਗੇ ਕਈ ਕਲਾਕਾਰ ਆਏ। ਮੈਂ ਆਪਣੇ ਕਰੀਬੀ ਦੋਸਤਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਕੰਪਨੀ ਬਣਾਈ। ਹੌਲੀ-ਹੌਲੀ ਅਸੀਂ ਉਸ ਮੁਕਾਮ 'ਤੇ ਪਹੁੰਚ ਗਏ ਜਿੱਥੇ ਹੁਣ ਸਾਡੇ ਚੰਡੀਗੜ੍ਹ, ਦਿੱਲੀ ਅਤੇ ਲੰਡਨ 'ਚ ਦਫਤਰ ਹਨ।
ਜਦੋਂ ਸੁਨੰਦਾ ਸ਼ਰਮਾ ਨੇ ਆਪਣੇ ਕਰੱਸ਼ ਨੂੰ ਮਿਲਣ ਲਈ ਮਾਰੀ ਛਾਲ, ਕੁਰਸੀਆਂ ਤੋਂ ਉੱਠ ਵੇਖਣ ਲੱਗੇ ਲੋਕ
NEXT STORY