ਮੁੰਬਈ- ਅਦਾਕਾਰਾ ਮੌਨੀ ਰੋਏ ਫ਼ਿਲਮ ਅਤੇ ਟੀ.ਵੀ. ਇੰਡਸਟਰੀ ਦੀਆਂ ਬੋਲਡ ਅਦਾਕਾਰਾਂ ਵਿੱਚੋਂ ਇੱਕ ਹੈ, ਜੋ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਨਜ਼ਰ ਮਾਰੀਏ ਤਾਂ ਇਹ ਉਸ ਦੀਆਂ ਹੌਟ ਅਤੇ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਇਕ ਵਾਰ ਫਿਰ ਮੌਨੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਮੌਨੀ ਰਾਏ ਸਫੈਦ ਸਾੜ੍ਹੀ 'ਚ ਕਾਫੀ ਹੌਟ ਲੱਗ ਰਹੀ ਹੈ। ਬਾਰੀਕ ਧਾਰੀਦਾਰ ਬਲਾਊਜ਼ ਦੇ ਨਾਲ ਸਾਦੀ ਸਾੜੀ 'ਚ ਅਦਾਕਾਰਾ ਦੀ ਸੁੰਦਰਤਾ ਬੇਮਿਸਾਲ ਦਿਖਾਈ ਦਿੰਦੀ ਹੈ।ਉਸ ਨੇ ਇਸ ਲੁੱਕ ਨੂੰ ਨਿਊਡ ਮੇਕਅੱਪ, ਚਿੱਟੀਆਂ ਚੂੜੀਆਂ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ।

ਸੋਫੇ 'ਤੇ ਬੈਠੀ ਹਸੀਨਾ ਆਪਣੇ ਕਿਲੱਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਨਿਸ਼ਾਨਾ ਬਣਾ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦੇ ਰਹੀ ਹੈ।

ਇਕ ਤਸਵੀਰ 'ਚ ਮੌਨੀ ਵੀ ਕਿਤਾਬ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਕੰਮ ਦੀ ਗੱਲ ਕਰੀਏ ਤਾਂ ਮੌਨੀ ਰੋਏ ਆਖਰੀ ਵਾਰ ਫ਼ਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਸੀ। ਇਸ 'ਚ ਉਨ੍ਹਾਂ ਦੇ ਨੈਗੇਟਿਵ ਰੋਲ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਸ਼ੈੱਫ ਕੁਣਾਲ ਕਪੂਰ ਨੂੰ ਸੁਪਰੀਮ ਕੋਰਟ ਦਾ ਝਟਕਾ
NEXT STORY