ਮੁੰਬਈ: ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਉਨ੍ਹਾਂ ਅਭਿਨੇਤਰੀਆਂ ’ਚ ਸ਼ਾਮਲ ਹੈ ਜੋ ਕਿਸੇ ਮੁੱਦੇ ’ਤੇ ਆਪਣੀ ਗੱਲ ਖੁੱਲ੍ਹ ਕੇ ਰੱਖਦੀਆਂ ਹਨ। ਉਨ੍ਹਾਂ ਦਾ ਅਭਿਨੈ ਜਿੰਨਾ ਚਰਚਾ ’ਚ ਰਿਹਾ ਓਨੀ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਚਰਚਾ ’ਚ ਰਹੀ ਹੈ। ਨੀਨਾ ਗੁਪਤਾ ਨੇ ਕੁਝ ਸਮਾਂ ਪਹਿਲਾਂ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਨੀਨਾ ਗੁਪਤਾ ਨੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕਿਸੇ ਸ਼ਾਦੀਸ਼ੁਦਾ ਮਰਦ ਦੇ ਪਿਆਰ ’ਚ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਬਹੁਤ ਤਕਲੀਫ਼ਦੇਹ ਅਨੁਭਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਇਸ ਅਨੁਭਵ ’ਚੋਂ ਲੰਘ ਚੁੱਕੀ ਹੈ ਇਸ ਲਈ ਇਹ ਅਪੀਲ ਕਰ ਰਹੀ ਹਾਂ।
![PunjabKesari](https://static.jagbani.com/multimedia/17_18_528915112neena 1-ll.jpg)
ਨੀਨਾ ਨੇ ਕਿਹਾ ਕਿ ਸ਼ਾਦੀਸ਼ੁਦਾ ਸ਼ਖ਼ਸ ਜਦੋਂ ਕਿਸੇ ਔਰਤ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੱਸਦਾ ਹੈ ਕਿ ਉਨ੍ਹਾਂ ਦੀ ਪਤਨੀ ਨਾਲ ਨਹੀਂ ਬਣਦੀ ਹੈ। ਇਹ ਪੁੱਛਣ ’ਤੇ ਕਿ ਤਲਾਕ ਕਿਉਂ ਨਹੀਂ ਲੈ ਲੈਂਦਾ, ਉਹ ਬੋਲਦਾ ਹੈ ਕਿ ‘ਇਹ ਸਭ ਇੰਨਾ ਆਸਾਨ ਨਹੀਂ ਹੈ ਜਾਂ ਫਿਰ ਬੱਚਿਆਂ ਨੂੰ ’ਚ ਲੈ ਆਉਂਦਾ ਹੈ। ਨੀਨਾ ਗੁਪਤਾ ਮੁਤਾਬਕ ਪੁਰਸ਼ ਮਿਲਣਾ ਜਾਰੀ ਰੱਖਣ ਨੂੰ ਕਹਿੰਦਾ ਹੈ ਇਸ ਨਾਲ ਲੜਕੀ ਦੀ ਉਮੀਦ ਵਧਣ ਲੱਗਦੀ ਹੈ। ਮਰਦ ਲੜਕੀ ਨਾਲ ਜ਼ਿਆਦਾ ਸਮਾਂ ਬਿਤਾਉਣ, ਫਿਰ ਹਾਲੀਡੇ ’ਤੇ ਜਾਣ ਅਤੇ ਫਿਰ ਰਾਤ ਨੂੰ ਸਮਾਂ ਬਿਤਾਉਣ ਦਾ ਦਬਾਅ ਬਣਾਉਣ ਲੱਗਣਗੇ ਅਤੇ ਇਸ ਤਰ੍ਹਾਂ ਇਕ ਪੁਆਇੰਟ ’ਤੇ ਆ ਕੇ ਲੜਕੀ ਮਰਦ ਨਾਲ ਵਿਆਹ ਕਰਨ ਅਤੇ ਆਪਣੀ ਪਤਨੀ ਨੂੰ ਤਲਾਕ ਦੇਣ ਨੂੰ ਕਹਿੰਦੀ ਹੈ।
![PunjabKesari](https://static.jagbani.com/multimedia/17_19_086271222neena 2-ll.jpg)
ਸ਼ਾਦੀਸ਼ੁਦਾ ਮਰਦ ਇਸ ਲਈ ਫਿਰ ਬਹਾਨੇ ਬਣਾਏਗਾ ਕਿ ਪ੍ਰਾਪਰਟੀ, ਬੈਂਕ ਇਹ ਸਭ ਦੇ ਕਾਰਨ ਤਲਾਕ ਇੰਨਾ ਆਸਾਨ ਨਹੀਂ ਹੈ। ਇਸ ਤੋਂ ਬਾਅਦ ਉਹ ਦਬਾਅ ਦੇ ਕਾਰਨ ਪਰੇਸ਼ਾਨ ਹੋਵੇਗਾ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਦਫਾ ਹੋਣ ਨੂੰ ਕਹਿ ਦੇਵੇਗਾ। ਨੀਨਾ ਗੁਪਤਾ ਕਹਿੰਦੀ ਹੈ ਕਿ ਉਹ ਇਹ ਗੱਲ ਇਸ ਲਈ ਰਹਿ ਰਹੀ ਹੈ ਕਿਉਂਕਿ ਉਹ ਖ਼ੁਦ ਇਹ ਸਭ ਕੁਝ ਭੁਗਤ ਚੁੱਕੀ ਹੈ ਅਤੇ ਉਨ੍ਹਾਂ ਨੇ ਇਸ ਦੇ ਚੱਲਦੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਇਸ ਲਈ ਕਦੇ ਕਿਸੇ ਸ਼ਾਦੀਸ਼ੁਦਾ ਮਰਦ ਦੇ ਨਾਲ ਰਿਸ਼ਤੇ ’ਚ ਨਹੀਂ ਆਉਣਾ ਚਾਹੀਦਾ।
ਰਾਕੇਸ਼ ਟਿਕੈਤ ’ਤੇ ਬਾਲੀਵੁੱਡ ਨਿਰਦੇਸ਼ਕ ਨੇ ਕੱਸਿਆ ਤੰਜ, ਕੋਰੋਨਾ ਦੇ ਚਲਦਿਆਂ ਟੀਕਾਕਰਨ ਦੀ ਕੀਤੀ ਸੀ ਮੰਗ
NEXT STORY