ਜਲੰਧਰ - ਅੱਜ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਕਰੀਬਨ 131 ਦਿਨ ਬਾਅਦ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਉਹ 26 ਨਵੰਬਰ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਸਨ। ਬੀਤੇ ਦਿਨੀਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਸ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਪੰਜਾਬ ਪੁਲਸ ਦੇ 65 ਡੀ. ਐੱਸ. ਪੀਜ਼. ਦੇ ਤਬਾਦਲੇ ਕੀਤੇ ਗਏ ਹਨ। ਵੱਡੇ ਪੱਧਰ 'ਤੇ ਕੀਤੇ ਗਏ ਇਹ ਤਬਾਦਲੇ ਪੰਜਾਬ ਦੇ ਹਰ ਸਬ-ਡਿਵੀਜ਼ਨ ਅਤੇ ਵਿਭਾਗ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਕਰੀਬਨ 131 ਦਿਨ ਬਾਅਦ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਉਹ 26 ਨਵੰਬਰ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਸਨ। ਬੀਤੇ ਦਿਨੀਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਡੱਲੇਵਾਲ ਨੇ ਖ਼ਤਮ ਕੀਤਾ ਮਰਨ ਵਰਤ, 131 ਦਿਨ ਬਾਅਦ ਤੋੜਿਆ ਵਰਤ
2. ਪੰਜਾਬ ਪੁਲਸ 'ਚ ਵੱਡਾ ਫ਼ੇਰਬਦਲ! 97 ਅਫ਼ਸਰਾਂ ਦੀ ਹੋਈ ਬਦਲੀ, ਵੇਖੋ ਪੂਰੀ List
ਪੰਜਾਬ ਪੁਲਸ ਵਿਚ ਐਤਵਾਰ ਨੂੰ ਵੱਡੇ ਪੱਧਰ 'ਤੇ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ 97 ਅਫ਼ਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ AIG, DCP, ASP, ADCP ਰੈਂਕ ਦੇ ਅਫ਼ਸਰ ਵੀ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੇਠਾਂ ਲਿਖੇ ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਪੁਲਸ 'ਚ ਵੱਡਾ ਫ਼ੇਰਬਦਲ! 97 ਅਫ਼ਸਰਾਂ ਦੀ ਹੋਈ ਬਦਲੀ, ਵੇਖੋ ਪੂਰੀ List
3. ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ
ਪੰਜਾਬ ਪੁਲਸ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਪੰਜਾਬ ਪੁਲਸ ਦੇ 65 ਡੀ. ਐੱਸ. ਪੀਜ਼. ਦੇ ਤਬਾਦਲੇ ਕੀਤੇ ਗਏ ਹਨ। ਵੱਡੇ ਪੱਧਰ 'ਤੇ ਕੀਤੇ ਗਏ ਇਹ ਤਬਾਦਲੇ ਪੰਜਾਬ ਦੇ ਹਰ ਸਬ-ਡਿਵੀਜ਼ਨ ਅਤੇ ਵਿਭਾਗ ਨਾਲ ਸਬੰਧਤ ਹਨ। ਤਬਾਦਲੇ ਕੀਤੇ ਗਏ ਡੀ. ਐੱਸ. ਪੀਜ਼. ਦੀ ਲਿਸਟ ਹੇਠਾਂ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ
4. ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਪਟਿਆਲਾ ਦੇ ਰਾਜਪੁਰਾ ਅਧੀਨ ਆਉਂਦੇ ਪਿੰਡ ਜਨਸੂਆ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਨੂੰ ਪਿੰਡ ਵਾਸੀਆਂ ਨੇ ਇਸ ਕਾਰਨ ਬੰਨ੍ਹ ਕੇ ਕੁੱਟਿਆ, ਕਿ ਉਸ ਦਾ ਪੁੱਤ ਗੁਆਂਢ 'ਚ ਰਹਿੰਦੀ ਇਕ 2 ਬੱਚਿਆਂ ਦੀ ਮਾਂ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
5. ਹੰਸ ਰਾਜ ਹੰਸ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਪਰਿਵਾਰ ਨਾਲ ਕੀਤਾ ਦੁੱਖ਼ ਸਾਂਝਾ
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਹੰਸ ਰਾਜ ਹੰਸ ਦੀ ਪਤਨੀ ਦੇ ਦਿਹਾਂਤ ਲਈ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਬਾਬਾ ਗੁਰਿੰਦਰ ਸਿੰਘ ਢਿੱਲੋਂ, ਹੰਸ ਰਾਜ ਹੰਸ ਨੂੰ ਗਲੇ ਲਗਾ ਕੇ ਮਿਲੇ ਅਤੇ ਦੁੱਖ਼ ਸਾਂਝਾ ਕਰਦੇ ਹੋਏ ਹੌਂਸਲਾ ਦਿੱਤਾ। ਜਿਵੇਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸ ਰਾਜ ਦੇ ਘਰ ਪਹੁੰਚੇ ਤਾਂ ਹੰਸ ਰਾਜ ਹੰਸ ਉਨ੍ਹਾਂ ਦੇ ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ਿਰਵਾਦ ਲਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੰਸ ਰਾਜ ਹੰਸ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਪਰਿਵਾਰ ਨਾਲ ਕੀਤਾ ਦੁੱਖ਼ ਸਾਂਝਾ
6. ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨੌਮੀ ਦੇ ਖ਼ਾਸ ਮੌਕੇ ਤਾਮਿਲਨਾਡੂ ਦੇ ਰਾਮੇਸ਼ਵਰਮ 'ਚ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ। ਇਹ ਪੁਲ ਰਾਮੇਸ਼ਵਰਮ ਦੀਪ ਅਤੇ ਭੂਮੀ ਖੇਤਰ ਵਿਚਾਲੇ ਰੇਲ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਕ ਤੱਟ ਰੱਖਿਅਕ ਪੋਤ ਨੂੰ ਵੀ ਹਰੀ ਝੰਡੀ ਵਿਖਾਈ, ਜੋ ਪੁਲ ਦੇ ਹੇਠਾਂ ਤੋਂ ਲੰਘਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਰਾਮ ਨੌਮੀ 'ਤੇ PM ਮੋਦੀ ਦਾ ਤੋਹਫ਼ਾ, ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ
7. ਟਰੰਪ ਅਤੇ ਮਸਕ ਦਾ ਹਿੱਲਿਆ ਸਿੰਘਾਸਨ? ਅਮਰੀਕਾ 'ਚ 1200 ਥਾਵਾਂ 'ਤੇ 'ਹੈਂਡਸ ਆਫ' ਪ੍ਰਦਰਸ਼ਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸ਼ਨੀਵਾਰ ਨੂੰ ਦੇਸ਼ ਭਰ 'ਚ ਰੈਲੀਆਂ ਕੱਢੀਆਂ ਗਈਆਂ। ਇਨ੍ਹਾਂ ਰੈਲੀਆਂ ਦਾ ਉਦੇਸ਼ ਟੈਰਿਫ, ਕਰਮਚਾਰੀਆਂ ਦੀ ਛਾਂਟੀ, ਆਰਥਿਕਤਾ, ਮਨੁੱਖੀ ਅਧਿਕਾਰਾਂ ਅਤੇ ਹੋਰ ਮੁੱਦਿਆਂ 'ਤੇ ਟਰੰਪ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸੀ। ਸਾਰੇ 50 ਰਾਜਾਂ ਦੇ ਨਾਲ-ਨਾਲ ਗੁਆਂਢੀ ਕੈਨੇਡਾ ਅਤੇ ਮੈਕਸੀਕੋ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ। ਦਰਅਸਲ, ਟੈਰਿਫ ਸਮੇਤ ਟਰੰਪ ਦੀਆਂ ਨੀਤੀਆਂ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਟੈਰਿਫ ਸਮੇਤ ਕਈ ਕਾਰਜਕਾਰੀ ਆਦੇਸ਼ਾਂ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਲਈ ਪੂਰੇ ਅਮਰੀਕਾ ਵਿੱਚ ਇਕੱਠੇ ਹੋਏ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ-ਟਰੰਪ ਅਤੇ ਮਸਕ ਦਾ ਹਿੱਲਿਆ ਸਿੰਘਾਸਨ? ਅਮਰੀਕਾ 'ਚ 1200 ਥਾਵਾਂ 'ਤੇ 'ਹੈਂਡਸ ਆਫ' ਪ੍ਰਦਰਸ਼ਨ
8. ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ
ਟਰੰਪ ਦੇ ਟੈਰਿਫ ਐਲਾਨ ਦਰਮਿਆਨ ਪਿਛਲੇ ਇੱਕ ਹਫ਼ਤੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ MCX 'ਤੇ ਸੋਨੇ ਦੀ ਕੀਮਤ 'ਚ ਵੱਡੀ ਗਿਰਾਵਟ ਆਈ ਹੈ। ਪਿਛਲੇ ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 89,600 ਰੁਪਏ ਤੋਂ ਉੱਪਰ ਸੀ, ਜੋ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਤੱਕ ਲਗਭਗ 1600 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ
9. ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ
ਆਈਪੀਐਲ 2025 ਦੀ ਚਮਕ-ਦਮਕ ਅਤੇ ਗਲੈਮਰ ਦੇ ਵਿਚਕਾਰ, ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲਾ ਖਿਡਾਰੀ ਐਮਐਸ ਧੋਨੀ ਹੈ। ਧੋਨੀ ਨੇ 43 ਸਾਲ ਦੀ ਉਮਰ ਵਿੱਚ ਵੀ ਆਪਣੀ ਵਿਕਟਕੀਪਿੰਗ ਅਤੇ ਚੇਨਈ ਸੁਪਰ ਕਿੰਗਜ਼ ਲਈ ਮੈਦਾਨ 'ਤੇ ਮੌਜੂਦਗੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹੁਣ ਧੋਨੀ ਨੇ ਖੁਦ ਆਪਣੀ ਸੰਨਿਆਸ ਬਾਰੇ ਚੁੱਪੀ ਤੋੜ ਦਿੱਤੀ ਹੈ। ਧੋਨੀ ਆਖਰੀ ਵਾਰ ਆਈਪੀਐਲ ਵਿੱਚ ਕਦੋਂ ਦਿਖਾਈ ਦੇਣਗੇ, ਇਸ ਬਾਰੇ ਲੰਬੇ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸਨ, ਪਰ ਹੁਣ ਕੈਪਟਨ ਕੂਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਭਵਿੱਖ ਹੁਣ ਉਨ੍ਹਾਂ ਦੇ ਸਰੀਰ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ
10. ਚਲਦੇ Show 'ਚ ਪ੍ਰੇਮ ਢਿੱਲੋਂ ਨਾਲ ਫੋਟੋ ਕਰਵਾਉਣ ਗਏ ਮੁੰਡੇ ਨੂੰ ਸਟੇਜ ਤੋਂ ਧੱਕਾ ਮਾਰ ਸੁੱਟਿਆ ਹੇਠਾਂ
ਪੰਜਾਬ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਦਰਅਸਲ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਪ੍ਰੇਮ ਢਿੱਲੋਂ ਦੇ ਹਾਲ ਹੀ ਵਿਚ ਹੋਏ ਦਿੱਲੀ ਸ਼ੋਅ ਦੀ ਦੱਸੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਚਲਦੇ Show 'ਚ ਪ੍ਰੇਮ ਢਿੱਲੋਂ ਨਾਲ ਫੋਟੋ ਕਰਵਾਉਣ ਗਏ ਮੁੰਡੇ ਨੂੰ ਸਟੇਜ ਤੋਂ ਧੱਕਾ ਮਾਰ ਸੁੱਟਿਆ ਹੇਠਾਂ
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਲੱਗੇਗਾ ਗਲੂਕੋਜ਼! ਵੱਡੀ ਖਾਮੀ ਕਰਕੇ ਲੱਗੀ ਰੋਕ
NEXT STORY