ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਮਜ਼ਾ ਲੈ ਰਹੀ ਹੈ। ਹਾਲ ਹੀ ’ਚ ਅਦਾਕਾਰਾ ਆਪਣਾ ਚੈੱਕਅਪ ਕਰਵਾਉਣ ਲਈ ਕਲੀਨਿਕ ਪਹੁੰਚੀ ਹੈ। ਕਲੀਨਿਕ ਦੇ ਬਾਹਰ ਉਨ੍ਹਾਂ ਨੂੰ ਸਪਾਟ ਕੀਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ’ਚ ਅਦਾਕਾਰਾ ਗ੍ਰੇਅ ਰੰਗ ਦੇ ਕੁੜਤੇ ਅਤੇ ਬਲੈਕ ਲੈਗੀ ’ਚ ਨਜ਼ਰ ਆਈ ਹੈ। ਖੁੱਲ੍ਹੇ ਵਾਲ਼ਾਂ ਅਤੇ ਫੇਸ ਮਾਸਕ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਨੇ ਹੱਥ ’ਚ ਫੋਨ ਫੜਿ੍ਹਆ ਹੋੋਇਆ ਹੈ।
ਅਦਾਕਾਰਾ ਇਸ ਲੁੱਕ ’ਚ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਹੈ। ਇਨ੍ਹਾਂ ਕੱਪੜਿਆਂ ’ਚ ਦੀਆ ਦਾ ਬੇਬੀ ਬੰਪ ਵੀ ਸਾਫ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਦੀਆ ਨੇ 15 ਫਰਵਰੀ ਨੂੰ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ’ਚ ਸਿਰਫ਼ ਕੁਝ ਹੀ ਲੋਕ ਸ਼ਾਮਲ ਹੋਏ ਸਨ। ਦੀਆ ਦੇ ਵਿਆਹ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦਾ ਵਿਆਹ ਮਹਿਲਾ ਪੰਡਿਤ ਨੇ ਕਰਵਾਇਆ ਸੀ। ਅਦਾਕਾਰਾ ਦੇ ਵਿਆਹ ’ਚ ਕੰਨਿਆਦਾਨ ਅਤੇ ਵਿਦਾਈ ਦੀਆਂ ਰਸਮਾਂ ਨਹੀਂ ਹੋਈਆਂ ਸਨ।
ਵਿਆਹ ਤੋਂ ਬਾਅਦ ਦੀਆ ਪਤੀ ਵੈਭਵ ਅਤੇ ਉਨ੍ਹਾਂ ਦੀ ਧੀ ਦੇ ਨਾਲ ਮਾਲਦੀਵ ’ਚ ਹਨੀਮੂਨ ਮਨਾਉਣ ਗਈ ਸੀ। ਮਾਲਦੀਵ ਤੋਂ ਅਦਾਕਾਰਾ ਨੇ ਆਪਣੇ ਮਾਂ ਬਣਨ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਮਾਲਦੀਵ ਤੋਂ ਤਸਵੀਰ ਸਾਂਝੀ ਕਰਦੇ ਹੋਏ ਬੇਬੀ ਬੰਪ ਦੀ ਝਲਕ ਦਿਖਾਈ ਸੀ।
ਕਦੇ ਰੈਸਲਰ ਬਣਨ ਦਾ ਸੁਫ਼ਨਾ ਵੇਖਦੇ ਸਨ ਵਰੁਣ ਧਵਨ, ਅੱਜ ਬਾਲੀਵੁੱਡ ’ਚ ਬਣਾਈ ਵੱਖਰੀ ਪਛਾਣ
NEXT STORY