ਮੁੰਬਈ- ‘ਅਦ੍ਰਿਸ਼ਯਮ’ ਨੇ ਆਪਣੇ ਪਹਿਲੇ ਸੀਜ਼ਨ ਵਿਚ ਜ਼ਬਰਦਸਤ ਸਸਪੈਂਸ ਅਤੇ ਥ੍ਰਿਲ ਨਾਲ ਦਰਸ਼ਕਾਂ ਨੂੰ ਜੋੜੀ ਰੱਖਿਆ ਅਤੇ ਹੁਣ ‘ਅਦ੍ਰਿਸ਼ਮ 2’ ਨਾਲ ਇਹ ਕਹਾਣੀ ਹੋਰ ਵੀ ਰੋਮਾਂਚਕ ਮੋੜ ਲੈਣ ਵਾਲੀ ਹੈ। ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਵਾਰ ਐਕਸ਼ਨ, ਥ੍ਰਿਲ ਅਤੇ ਇਮੋਸ਼ਨਜ਼ ਦੀ ਡੋਜ਼ ਹੋਰ ਵੀ ਜ਼ਿਆਦਾ ਵਧਣ ਵਾਲੀ ਹੈ ਕਿਉਂਕਿ ਇਸ ਵਾਰ ਏਜਾਜ਼ ਖ਼ਾਨ ਤੇ ਪੂਜਾ ਗੌੜ ਦੀ ਜੋੜੀ ਮਿਲ ਕੇ ਪਹਿਲਾਂ ਨਾਲੋਂ ਜ਼ਿਆਦਾ ਵੱਡੇ ਅਤੇ ਖ਼ਤਰਨਾਕ ਦੁਸ਼ਮਣਾਂ ਨਾਲ ਲੜਦੀ ਨਜ਼ਰ ਆਵੇਗੀ। ‘ਅਦ੍ਰਿਸ਼ਯਮ: ਦਿ ਇਨਵਿਜ਼ੀਬਲ ਹੀਰੋਜ਼’ ਦਾ ਦੂਜਾ ਸੀਜ਼ਨ 4 ਅਪ੍ਰੈਲ ਨੂੰ ਓ. ਟੀ. ਟੀ. ਪਲੇਟਫਾਰਮ ਸੋਨੀਲਿਵ ’ਤੇ ਸਟਰੀਮ ਹੋ ਚੁੱਕਾ ਹੈ। ਇਸ ਨੂੰ ਨਿਰਦੇਸ਼ਤ ਕੀਤਾ ਹੈ ਅੰਸ਼ੂਮਨ ਕਿਸ਼ੋਰ ਸਿੰਘ ਨੇ। ਇਸ ਸਬੰਧੀ ਸੀਰੀਜ਼ ਦੇ ਲੀਡ ਐਕਟਰ ਏਜਾਜ਼ ਖ਼ਾਨ ਅਤੇ ਪੂਜਾ ਗੌੜ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਇਸ ਸੀਜ਼ਨ ’ਚ ਸਾਡੇ ਕੋਲ 3 ਵੱਖ-ਵੱਖ ਡਾਇਰੈਕਟਰ
ਏਜਾਜ਼ ਖ਼ਾਨ
ਪ੍ਰ. ਦਰਸ਼ਕਾਂ ਦੀਆਂ ਉਮੀਦਾਂ ਦੂਜੇ ਸੀਜ਼ਨ ਤੋਂ ਬਹੁਤ ਜ਼ਿਆਦਾ ਹੋਣਗੀਆਂ ਤਾਂ ਅਸੀਂ ਕੀ ਉਮੀਦਾਂ ਰੱਖੀਏ?
-ਪਹਿਲੇ ਸੀਜ਼ਨ ’ਚ ਅਸੀਂ ਆਪਣੇ ਕਿਰਦਾਰਾਂ ਲਈ ਕਾਫ਼ੀ ਤਿਆਰੀ ਕੀਤੀ ਸੀ ਪਰ ਇਸ ਸੀਜ਼ਨ ’ਚ ਸਾਨੂੰ ਇਸ ਨੂੰ ਹੋਰ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਹੈ। ‘ਅਦ੍ਰਿਸ਼ਯਮ’ ਦਾ ਅਰਥ ਹੈ ਇਨਵਿਜ਼ੀਬਲ। ਸਭ ਤੋਂ ਪਹਿਲਾਂ ਤਾਂ ਇਸ ਵਿਚ ਕਿਰਦਾਰਾਂ ਵਰਗੇ ਜੋ ਲੋਕ ਹਨ, ਉਨ੍ਹਾਂ ਨੂੰ ਇਨਵਿਜ਼ੀਬਲ ਰਹਿਣਾ ਹੀ ਪੈਂਦਾ ਹੈ। ਉਨ੍ਹਾਂ ਨੂੰ ਨਾ ਅਟੈਂਸ਼ਨ ਤੇ ਨਾ ਰਿਐਕਸ਼ਨ ਚਾਹੀਦੀ ਹੁੰਦੀ ਹੈ ਤੇ ਨਾ ਹੀ ਇਨ੍ਹਾਂ ਦਾ ਦਿਸਣਾ ਜ਼ਰੂਰੀ ਹੁੰਦਾ ਹੈ, ਇਸ ਲਈ ਜਿਹੜੀਆਂ ਚੀਜ਼ਾਂ ਅਸੀਂ ਪਹਿਲੇ ਸੀਜ਼ਨ ’ਚ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਹੀ ਚੀਜ਼ਾਂ ਨੂੰ ਅੱਗੇ ਵਧਾਉਂਦਿਆਂ ਤੇ ਇਨਾਂ ਨੂੰ ਵੱਖੋ-ਵੱਖਰੇ ਫਲੇਵਰ ਦਿੰਦਿਆਂ ਹੁਣ ਤੁਹਾਨੂੰ ਇਸ ’ਚ ਬਹੁਤ ਹੀ ਰਾਊਂਡਡ ਸ਼ਖ਼ਸੀਅਤਾਂ ਦਿਸਣਗੀਆਂ। ਪਹਿਲੇ ਸੀਜ਼ਨ ਨਾਲ ਤੁਸੀਂ ਉਨ੍ਹਾਂ ਨੂੰ ਰਿਲੇਟ ਵੀ ਕਰੋਗੇ ਤੇ ਤੁਸੀਂ ਦੇਖੋਗੇ ਵੀ ਕਿ ਕਿਰਦਾਰਾਂ ਵਿਚ ਕਿੰਨੀ ਗ੍ਰੋਥ ਹੋਈ ਹੈ ਕਿਉਂਕਿ ਪਹਿਲੇ ਕਿਰਦਾਰਾਂ ਤੋਂ ਬਾਅਦ ਜਿਵੇਂ ਅਸੀਂ ਕਿਰਦਾਰਾਂ ਨੂੰ ਅਸਟੈਬਲਿਸ਼ ਕੀਤਾ, ਉਸ ਤੋਂ ਬਾਅਦ ਸਾਨੂੰ ਕੁਝ ਸਮੇਂ ਲਈ ਬ੍ਰੇਕ ਮਿਲਿਆ ਤੇ ਇਹ ਸੋਚਣ ਦਾ ਮੌਕਾ ਵੀ ਮਿਲਿਆ ਕਿ ਕਿਵੇਂ ਤੇ ਕਿੱਥੇ ਲਿਜਾਣਾ ਹੈ। ਇਸ ਸੀਜ਼ਨ ’ਚ ਸਾਡੇ ਕੋਲ 3 ਵੱਖ-ਵੱਖ ਡਾਇਰੈਕਟਰ ਵੀ ਹਨ, ਜੋ ਤਿੰਨ ਵੱਖ-ਵੱਖ ਕਹਾਣੀਆਂ ਸ਼ੂਟ ਕਰ ਰਹੇ ਹਨ। ਉਨ੍ਹਾਂ ਦੇ ਨਾਲ ਹੋਰ ਵੀ ਡਿਸਕਸ ਕਰਨ ਦਾ ਮੌਕਾ ਮਿਲਿਆ ਤੇ ਹੋਰ ਵੀ ਨਵੀਆਂ-ਨਵੀਂਆਂ ਚੀਜ਼ਾਂ ਲਿਆਉਣ ਦਾ ਮੌਕਾ ਮਿਲਿਆ। ਤੁਸੀਂ ਦੇਖੋਗੇ ਕਿ ਇੱਥੇ ਸਿਰਫ਼ ਇਕ ਕਹਾਣੀ ਨਹੀਂ ਚੱਲ ਰਹੀ, ਇਸ ਦੇ ਪਿੱਛੇ 5-6 ਲੇਅਰ ਹਨ। ਜੋ ਚੱਲ ਰਹੀਆਂ ਹਨ, ਜੋ ਕਿਤੇ ਨਾ ਕਿਤੇ ਆ ਕੇ ਜੁੜਨਗੀਆਂ, ਉਹ ਸਭ ਨੂੰ ਬਹੁਤ ਮਜ਼ੇਦਾਰ ਲੱਗੇਗਾ। ਜਦੋਂ ਮੇਰੇ ਤੇ ਪੂਜਾ ਦੇ ਕਿਰਦਾਰਾਂ ਨੂੰ ਵੀ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਕੁਝ ਠੀਕ ਨਹੀਂ ਚੱਲ ਰਿਹਾ, ਕੁਝ ਤਾਂ ਅਜੀਬ ਹੈ ਪਰ ਬਾਅਦ ’ਚ ਜਦੋਂ ਪਰਤਾਂ ਹੌਲੀ-ਹੌਲੀ ਖੁੱਲ੍ਹਣਗੀਆਂ ਤਾਂ ਬਹੁਤ ਮਜ਼ਾ ਆਵੇਗਾ।
ਪ੍ਰ. ਸੀਰੀਜ਼ ’ਚ ਤੁਹਾਡੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਅਲੱਗ-ਅਲੱਗ ਦਿਖਾਇਆ ਗਿਆ ਹੈ, ਜੋ ਕਾਫ਼ੀ ਰਿਫ੍ਰੈਸ਼ਿੰਗ ਲੱਗ ਰਿਹਾ ਹੈ, ਇਸ ’ਤੇ ਤੁਹਾਡਾ ਕੀ ਕਹਿਣਾ ਹੈ?
-ਅਜਿਹੀਆਂ ਭੂਮਿਕਾਵਾਂ ਨਿਭਾਉਂਦਿਆਂ ਮੈਂ ਇਕ ਗੱਲ ਸਿੱਖੀ ਹੈ ਕਿ ਇਹ ਸਾਰੇ ਕਿਰਦਾਰ ਝੂਠ ਬੋਲਦੇ ਹਨ। ਆਪਣੇ ਕੁਲੀਗ ਨੂੰ ਵੀ ਇਹ ਸੱਚ ਨਹੀਂ ਦੱਸ ਸਕਦੇ। ਜੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਦੇ ਬੌਸ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਉਹ ਆਪਣੇ ਬੌਸ ਨੂੰ ਵੀ ਸਭ ਕੁਝ ਨਹੀਂ ਦੱਸਣਗੇ ਤੇ ਪਰਿਵਾਰ ਨੂੰ ਵੀ ਨਹੀਂ ਦੱਸਦੇ। ਇਨ੍ਹਾਂ ਦੀ ਸੱਚਾਈ ਸਿਰਫ਼ ਇਨ੍ਹਾਂ ਦੇ ਦੁਸ਼ਮਣਾਂ ਦੇ ਸਾਹਮਣੇ ਆਉਂਦੀ ਹੈ। ਸਿਰਫ਼ ਇਨ੍ਹਾਂ ਦੇ ਦੁਸ਼ਮਣ ਹੀ ਇਨ੍ਹਾਂ ਨੂੰ ਪੂਰੀ ਤਰ੍ਹਾਂ ਜਾਣਦੇ ਹਨ।
ਇਸ ਲਈ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਜਿੰਨਾ ਨੇੜੇ ਆਪਣੇ ਦੁਸ਼ਮਣਾਂ ਦੇ ਹੁੰਦੇ ਹਨ, ਓਨਾ ਇਹ ਇਸ ਧਰਤੀ ’ਤੇ ਕਿਸੇ ਦੇ ਵੀ ਨੇੜੇ ਨਹੀਂ ਹੁੰਦੇ ਤੇ ਮੈਨੂੰ ਇਹ ਗੱਲ ਬਹੁਤ ਦਿਲਚਸਪ ਲੱਗੀ। ਇਸ ਲਈ ਨਿੱਜੀ ਤੇ ਪੇਸ਼ੇਵਰ ਜੀਵਨ ’ਚ ਸੰਤੁਲਨ ਬਣਾਈ ਰੱਖਣਾ ਤਾਂ ਨਾਮੁਮਕਿਨ ਹੀ ਹੈ ਕਿਉਂਕਿ ਤੁਸੀਂ ਜੋ ਵੀ ਝੂਠ ਜਿੱਥੇ ਵੀ ਬੋਲਦੇ ਹੋ, ਤੁਹਾਨੂੰ ਉਸ ਦੀ ਭਰਪਾਈ ਕਿਤੇ ਨਾ ਕਿਤੇ ਆਪਣੀ ਅਥੈਂਟੀਸਿਟੀ ਨਾਲ ਕਰਨੀ ਹੀ ਪੈਂਦੀ ਹੈ। ਇਹੋ ਸਭ ਤੁਸੀਂ ਦੇਖੋਗੇ ਇਸ ਸ਼ੋਅ ’ਚ ਵੀ।
ਪ੍ਰ. ਐਕਸ਼ਨ ਸੀਕੁਐਂਸ ਕਰਨਾ ਕਿੰਨਾ ਚੁਣੌਤੀਪੂਰਨ ਰਹਿੰਦਾ ਹੈ ਤੇ ਇਸ ’ਚ ਕਿੰਨਾ ਜੋਖ਼ਮ ਹੁੰਦਾ ਹੈ?
-ਚੁਣੌਤੀਪੂਰਨ ਤਾਂ ਬਹੁਤ ਸੀ ਪਰ ਕੋਈ ਜੋਖ਼ਮ ਨਹੀਂ ਸੀ ਕਿਉਂਕਿ ਅਸੀਂ ਹਰ ਸੀਨ ਸੁਰੱਖਿਆ ਨਾਲ ਕਰਦੇ ਸੀ। ਅਸੀਂ ਜਾਣਦੇ ਹਾਂ ਕਿ ਸਾਡੇ ਪ੍ਰੋਡਿਊਸਰ ਤੇ ਟੀਮ ਸਾਨੂੰ ਕਦੇ ਵੀ ਜੋਖ਼ਮ ’ਚ ਨਹੀਂ ਪਾਉਣਗੇ ਤੇ ਨਾ ਹੀ ਉਹ ਸਾਨੂੰ ਕੋਈ ਸੱਟ ਲੱਗਣ ਦੇਣਗੇ। ਨਾ ਹੀ ਉਹ ਕਦੇ ਇਹ ਚਾਹੁੰਣਗੇ ਕਿ ਅਜਿਹੀਆਂ ਗੱਲਾਂ ਕਰ ਕੇ ਸ਼ੋਅ ਨੂੰ ਖ਼ਤਰਾ ਹੋਵੇ, ਇਸ ਲਈ ਸ਼ੂਟਿੰਗ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਫਿਰ ਵੀ ਕਹਿ ਸਕਦੇ ਹਾਂ ਕਿ ਥੋੜ੍ਹਾ ਰਿਸਕ ਤਾਂ ਹੁੰਦਾ ਹੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਨਾਲ ਕਦੋਂ ਕੀ ਹੋ ਜਾਵੇ। ਕਿੰਨੀ ਵੀ ਯੋਜਨਾ ਬਣਾ ਲਵੋ, ਕੁਝ ਗ਼ਲਤ ਤਾਂ ਹੋ ਹੀ ਜਾਂਦਾ ਹੈ।
ਪ੍ਰ. ਇਕ ਵਾਕ ’ਚ ਤੁਸੀਂ ਇਸ ਸੀਰੀਜ਼ ਬਾਰੇ ਦੱਸੋ ਕਿ ਕੀ ਅਤੇ ਕਿਉਂ ਅਸੀਂ ਇਸ ਨੂੰ ਮਿਸ ਨਾ ਕਰੀਏ?
-ਬਹੁਤ ਘੱਟ ਅਜਿਹੇ ਸ਼ੋਅ ਹੁੰਦੇ ਹਨ, ਜੋ ਤੁਹਾਡਾ ਹਰ ਪੱਖ ਤੋਂ ਮਨੋਰੰਜਨ ਕਰਨ ਪਰ ਇਸ ਨੇ ਅਜਿਹਾ ਕੀਤਾ ਹੈ ਕਿਉਂਕਿ ਇਸ ’ਚ ਸਹੀ ਸੰਤੁਲਨ ’ਚ ਥ੍ਰਿਲ, ਫੈਮਿਲੀ ਡਰਾਮਾ, ਐਕਸ਼ਨ ਅਤੇ ਦੇਸ਼ ਭਗਤੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਹੀ ਰਾਊਂਡ ਸ਼ੋਅ ਹੈ, ਇਸ ਲਈ ਇਸ ਦੇ ਪਹਿਲੇ ਸੀਜ਼ਨ ਨੂੰ ਇੰਨਾ ਪਸੰਦ ਕੀਤਾ ਗਿਆ ਹੈ ਤੇ ਸੀਜ਼ਨ 2 ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਹੋਣ ਵਾਲਾ ਹੈ।
ਪੂਜਾ ਗੌੜ
ਹਰ ਐਪੀਸੋਡ ਬਹੁਤ ਖ਼ਾਸ, ਤੁਹਾਨੂੰ ਸੀਟ ’ਤੇ ਬੈਠੇ ਰਹਿਣ ਨੂੰ ਮਜਬੂਰ ਕਰੇਗਾ
ਪ੍ਰ. ਤੁਹਾਡਾ ਇਸ ’ਚ ਕਿਰਦਾਰ ਕਿਹੋ ਜਿਹਾ ਹੈ?
-ਮੇਰੇ ਕਿਰਦਾਰ ਦਾ ਨਾਂ ਦੁਰਗਾ ਹੈ, ਜਿਸ ਨੇ ਉਸ ਟੀਮ ਨੂੰ ਜੁਆਇਨ ਕੀਤਾ ਹੈ ਜਿਸ ਨੂੰ ਤੁਸੀਂ ਸੀਜ਼ਨ 1 ’ਚ ਦੇਖ ਚੁੱਕੇ ਹੋ। ਮੈਂ ਕਹਿ ਸਕਦੀ ਹਾਂ ਕਿ ਦੁਰਗਾ ਸਭ ਤੋਂ ਅਲੱਗ ਹੈ, ਉਸ ਨੂੰ ਆਸਾਨੀ ਨਾਲ ਪਿਨ ਡਾਊਨ ਨਹੀਂ ਕੀਤਾ ਜਾ ਸਕਦਾ। ਜਦੋਂ ਤੁਸੀਂ ਦੁਰਗਾ ਤੇ ਰਵੀ ਯਾਨੀ ਮੈਨੂੰ ਤੇ ਏਜਾਜ਼ ਨੂੰ ਇਕੱਠੇ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਕੀ ਰਿਲੇਸ਼ਨ ਹੈ ਇਨ੍ਹਾਂ ਦਾ, ਕੁਝ ਅਜੀਬ ਜਿਹਾ ਜ਼ਰੂਰ ਲੱਗੇਗਾ। ਦੁਰਗਾ ਇਕ ਧੀ ਹੈ, ਜੋ ਆਪਣੀ ਨਿੱਜੀ ਜ਼ਿੰਦਗੀ ਤੇ ਪੇਸ਼ੇਵਰ ਜ਼ਿੰਦਗੀ ’ਚ ਉਲਝੀ ਹੋਈ ਹੈ। ਉਹ ਜੋ ਕੰਮ ਕਰ ਰਹੀ ਹੈ, ਉਸ ਨੂੰ ਲੈ ਕੇ ਵੀ ਕਾਫ਼ੀ ਜਨੂੰਨੀ ਹੈ। ਉਸ ਲਈ ਉਸ ਦਾ ਕੰਮ ਤੇ ਉਸ ਦਾ ਦੇਸ਼ ਸਭ ਤੋਂ ਪਹਿਲਾਂ ਹੈ। ਉਹ ਇਸ ’ਚ ਆਪਣੇ ਇਮੋਸ਼ਨਲ ਜ਼ੋਨ ਨੂੰ ਸੰਤੁਲਿਤ ਕਰਨਾ ਵੀ ਸਿੱਖ ਰਹੀ ਹੈ।
ਪ੍ਰ. ਪਹਿਲੇ ਸੀਜ਼ਨ ’ਚ ਅਸੀਂ ਦੇਖਿਆ ਕਿ ਦੇਸ਼ ਦੇ ਦੁਸ਼ਮਣ ਤੱਕ ਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਹਨ, ਜੋ ਦੇਸ਼ ਲਈ ਇੰਨਾ ਕੁਝ ਕਰ ਰਹੇ ਹਨ ਪਰ ਬਾਅਦ ’ਚ ਅਸੀਂ ਦੇਖਿਆ ਕਿ ਕੁਝ ਲੋਕ ਬੇਗ਼ਮ ਯਾਨੀ ਦਿਵਯਾਂਕਾ ਦੇ ਘਰ ਤੱਕ ਪਹੁੰਚ ਜਾਂਦੇ ਹਨ ਤਾਂ ਕੀ ਸੀਜ਼ਨ 2 ’ਚ ਸਾਨੂੰ ਇਸ ’ਚ ਕੋਈ ਹੋਰ ਡਿਵੈਲਪਮੈਂਟ ਦੇਖਣ ਨੂੰ ਮਿਲੇਗੀ?
-ਦਰਅਸਲ ਕਹਾਣੀ ਇਕ ਅਲੱਗ ਦਿਸ਼ਾ ’ਚ ਵੀ ਜਾ ਰਹੀ ਹੈ, ਇਸ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਧਮਕੀਆਂ ਮਿਲ ਰਹੀਆਂ ਹਨ। ਦੁਸ਼ਮਣ ਵੀ ਕਾਫ਼ੀ ਮਜ਼ਬੂਤ ਹੋ ਚੁੱਕੇ ਹਨ। ਇਹ ਘਰ ਤੱਕ ਕਿਵੇਂ ਪਹੁੰਚਣਗੇ ਅਤੇ ਕੀ ਹੋਵੇਗਾ, ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।
ਪ੍ਰ. ਐਕਸ਼ਨ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਬਹੁਤ ਮਜ਼ਾ ਆਇਆ। ਪਹਿਲੇ ਹੀ ਸੀਨ ਤੋਂ ਤੁਸੀਂ ਮੈਨੂੰ ਐਕਸ਼ਨ ਕਰਦੇ ਹੋਏ ਦੇਖੋਗੇ। ਜਦੋਂ ਪਹਿਲੇ ਦਿਨ ਮੈਂ ਸੈੱਟ ’ਤੇ ਪਹੁੰਚੀ ਅਤੇ ਮੈਨੂੰ ਦੱਸਿਆ ਗਿਆ ਕਿ ਅੱਜ ਹੀ ਹੈ ਐਕਸ਼ਨ, ਤਾਂ ਮੈਂ ਬਹੁਤ ਉਤਸ਼ਾਹਿਤ ਸੀ ਕਿਉਂਕਿ ਮੈਂ ਹਮੇਸ਼ਾ ਤੋਂ ਹੀ ਇਕ ਅਜਿਹਾ ਸ਼ੋਅ ਕਰਨਾ ਚਾਹੁੰਦੀ ਸੀ ਤੇ ਕਿਰਦਾਰ ਨਿਭਾਉਣਾ ਤਾਂ ਮੇਰਾ ਡਰੀਮ ਰੋਲ ਸੀ। ਵੈਸੇ ਵੀ ਮੈਂ ਸ਼ੁਰੂ ਤੋਂ ਹੀ ਦਰਸ਼ਕ ਵਜੋਂ ਵੀ ਅਜਿਹੇ ਸ਼ੋਅ ਦੇਖਣਾ ਪਸੰਦ ਕਰਦੀ ਸੀ।
ਪ੍ਰ. ਇਕ ਵਾਕ ’ਚ ਇਸ ਸੀਰੀਜ਼ ਬਾਰੇ ਦੱਸੋ?
-ਇਹੋ ਕਹਾਂਗੀ ਕਿ ਇਹ ਸਿਰਫ਼ ਇਕ ਥ੍ਰਿਲਰ ਸ਼ੋਅ ਨਹੀਂ ਹੈ, ਇਸ ’ਚ ਇਕ ਬਹੁਤ ਹੀ ਵੱਖਰੀ ਦੁਨੀਆ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਰ ਐਪੀਸੋਡ ਬਹੁਤ ਖ਼ਾਸ ਹੈ ਅਤੇ ਹਰ ਐਪੀਸੋਡ ਤੁਹਾਨੂੰ ਆਪਣੀ ਸੀਟ ’ਤੇ ਬੈਠੇ ਰਹਿਣ ਲਈ ਮਜਬੂਰ ਕਰੇਗਾ।
ਮਿਸਟਰੀ ਗਰਲ ਨਾਲ ਨਜ਼ਰ ਆਇਆ ਅਕਸ਼ੈ ਕੁਮਾਰ ਦਾ ਪੁੱਤਰ, ਹੱਸਦੇ ਹੋਏ ਖਿਚਵਾਈ ਤਸਵੀਰ (ਵੀਡੀਓ)
NEXT STORY