ਦੇਵਭੂਮੀ ਦਵਾਰਕਾ (ਭਾਸ਼ਾ) - ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਸਿਆਸਤ ਵਿਚ ਆਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਜੇ ਭਗਵਾਨ ਕ੍ਰਿਸ਼ਨ ਜੀ ਦੀ ਕ੍ਰਿਪਾ ਰਹੀ ਤਾਂ ਉਹ ਲੋਕ ਸਭਾ ਦੀ ਅਗਲੀ ਚੋਣ ਲੜੇਗੀ। ਕੰਗਨਾ ਸ਼ੁੱਕਰਵਾਰ ਸਵੇਰੇ ਭਗਵਾਨ ਕ੍ਰਿਸ਼ਨ ਜੀ ਦੇ ਮਸ਼ਹੂਰ ਦਵਾਰਕਾਧੀਸ਼ ਮੰਦਰ ’ਚ ਪੂਜਾ ਕਰਨ ਆਈ ਸੀ।
ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਲੋਕ ਸਭਾ ਦੀ ਚੋਣ ਲੜੇਗੀ ਤਾਂ ਕੰਗਨਾ ਰਣੌਤ ਨੇ ਕਿਹਾ ਜੇ ਭਗਵਾਨ ਕ੍ਰਿਸ਼ਨ ਜੀ ਦੀ ਕ੍ਰਿਪਾ ਰਹੀ ਤਾਂ ਮੈਂ ਚੋਣ ਲੜਾਂਗੀ। ਉਨ੍ਹਾਂ 600 ਸਾਲਾਂ ਦੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿਚ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਸੰਭਵ ਬਣਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕੀਤੀ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ਵਿਚਾਲੇ ‘ਬਿੱਗ ਬੌਸ 17’ ’ਚ ਐਲਵਿਸ਼ ਯਾਦਵ ਦੀ ਐਂਟਰੀ, ਸਲਮਾਨ ਖ਼ਾਨ ਨੂੰ ਛੇੜਦੀ ਨਜ਼ਰ ਆਈ ਮਨੀਸ਼ਾ ਰਾਣੀ
ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਭਾਰਤੀਆਂ ਨੂੰ 600 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਹ ਦਿਨ ਵੇਖਣ ਨੂੰ ਮਿਲਿਆ ਹੈ। ਅਸੀਂ ਬਹੁਤ ਧੂਮਧਾਮ ਨਾਲ ਮੰਦਰ ਦੀ ਸਥਾਪਨਾ ਕਰਾਂਗੇ। ਸਨਾਤਨ ਧਰਮ ਦਾ ਝੰਡਾ ਪੂਰੀ ਦੁਨੀਆ ਵਿਚ ਲਹਿਰਾਇਆ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਰੁਖ ਖ਼ਾਨ ਨੂੰ ਜਨਮਦਿਨ ਮੌਕੇ ‘ਮੰਨਤ’ ਦੇ ਬਾਹਰੋਂ ਚੋਰੀ ਹੋਏ 30 ਤੋਂ ਵਧ ਫੋਨ
NEXT STORY