ਮੁੰਬਈ : ਆਮ ਬੱਚਿਆਂ ਵਾਂਗ ਐਸ਼ਵਰਿਆ ਰਾਏ ਦੀ ਬੇਟੀ ਵੀ ਜਿੱਦ ਕਰਦੀ ਅਤੇ ਨਖਰੇ ਦਿਖਾਉਂਦੀ ਹੈ। ਉਸ ਦੇ ਨਖਰੇ ਉਸ ਸਮੇਂ ਬੜੇ ਪਿਆਰੇ ਲੱਗੇ, ਜਦੋਂ ਉਸ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੂੰਹ ਫੇਰ ਲਿਆ। ਅਸਲ 'ਚ ਐਸ਼ ਜਦੋਂ ਬੇਟੀ ਨੂੰ ਲੈ ਕੇ ਕਾਨਸ ਫਿਲਮ ਫੈਸਟੀਵਲ ਤੋਂ ਮੁੰਬਈ ਪਰਤੀ ਤਾਂ ਹਵਾਈ ਅੱਡੇ 'ਤੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਰ ਕੋਈ ਮਾਂ-ਧੀ ਦੀਆਂ ਤਸਵੀਰਾਂ ਖਿੱਚਣਾ ਚਾਹੁੰਦਾ ਸੀ ਪਰ ਆਰਾਧਿਆ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਹ ਜ਼ਮੀਨ 'ਤੇ ਲੇਟਣ ਲੱਗੀ।
ਜ਼ਾਹਿਰ ਹੈ ਕਿ ਇੰਨੇ ਲੰਬੇ ਸਫਰ ਤੋਂ ਬਾਅਦ ਚਾਰ ਸਾਲ ਦੀ ਆਰਾਧਿਆ ਥੱਕ ਗਈ ਹੋਵੇਗੀ। ਚਾਰੇ ਪਾਸਿਓਂ ਕੈਮਰਿਆਂ ਦੀ ਫਲੈਸ਼ ਤੋਂ ਉਹ ਤੰਗ ਆ ਗਈ ਹੋਵੇਗੀ। ਅਜਿਹੇ 'ਚ ਉਸ ਦਾ ਤੁਰਨ ਦਾ ਬਿਲਕੁਲ ਮਨ ਨਹੀਂ ਸੀ। ਉਹ ਨਾ ਤਾਂ ਮਾਂ ਅਤੇ ਨਾ ਹੀ ਨਾਨੀ ਬਿੰਦਰਾ ਦੀ ਗੱਲ ਸੁਣਨ ਲਈ ਤਿਆਰ ਸੀ। ਅਖੀਰ ਐਸ਼ ਨੂੰ ਉਸ ਨੂੰ ਗੋਦੀ 'ਚ ਚੁੱਕਣਾ ਪਿਆ ਤਾਂ ਕਿਤੇ ਜਾ ਕੇ ਉਹ ਸ਼ਾਂਤ ਹੋਈ। ਉਸ ਦੀਆਂ ਅੱਖਾਂ 'ਚ ਨੀਂਦ ਅਤੇ ਥਕਾਵਟ ਸਾਫ ਨਜ਼ਰ ਆ ਰਹੀ ਸੀ। ਇਸ ਸਭ ਦੇ ਬਾਵਜੂਦ ਉਹ ਬੇਹੱਦ ਮਾਸੂਮ ਲੱਗ ਰਹੀ ਸੀ।
ਭਰਾ ਨਾਲ ਕੰਮ ਕਰਦੀ ਨਜ਼ਰ ਆਵੇਗੀ ਹੁਮਾ
NEXT STORY