ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਭਤੀਜੀ ਸ਼ਰਮਿਨ ਸਹਿਗਲ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਹੀਰਾਮੰਡੀ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਸ਼ਰਮਿਨ ਸਹਿਗਲ ਤੋਂ ਇਲਾਵਾ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ ਅਤੇ ਰਿਚਾ ਚੱਢਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੀਆਂ ਹਨ। ਜਿੱਥੇ ਫ਼ਿਲਮ ਦੇ ਬਾਕੀ ਸਿਤਾਰਿਆਂ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ, ਉੱਥੇ ਹੀ ਸ਼ਰਮਿਨ ਸਹਿਗਲ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅੰਕਿਤਾ ਲੋਖੰਡੇ ਛੋਟੇ ਕੱਪੜੇ ਪਹਿਨ ਪਹੁੰਚੀ ਮੰਦਰ, ਕੈਮਰੇ ਵੇਖ ਲੁਕਾਉਂਦੀ ਫਿਰੇ ਮੂੰਹ
ਦੱਸ ਦਈਏ ਕਿ ਹੁਣ ਫ਼ਿਲਮ ਦੀ ਕਾਸਟਿੰਗ ਡਾਇਰੈਕਟਰ ਸ਼ਰੂਤੀ ਮਹਾਜਨ ਉਸ ਦੇ ਬਚਾਅ 'ਚ ਅੱਗੇ ਆਈ ਹੈ। ਜਿੱਥੇ 'ਹੀਰਾਮੰਡੀ' ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ, ਉਥੇ ਹੀ ਇੰਟਰਨੈੱਟ 'ਤੇ ਕਈ ਲੋਕ ਅਜਿਹੇ ਵੀ ਹਨ, ਜੋ ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ। ਫ਼ਿਲਮ 'ਚ 'ਆਲਮਜ਼ੇਬ' ਦੇ ਕਿਰਦਾਰ 'ਚ ਨਜ਼ਰ ਆਈ ਸ਼ਰਮਿਨ ਸਹਿਗਲ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਾਸਟਿੰਗ ਡਾਇਰੈਕਟਰ ਸ਼ਰੂਤੀ ਨੇ ਸ਼ਰਮਿਨ ਦੇ ਬਚਾਅ 'ਚ ਕਿਹਾ, 'ਬਹੁਤ ਸਾਰੇ ਲੋਕਾਂ ਨੇ ਸ਼ਰਮਿਨ ਸਹਿਗਲ ਦੀ ਐਕਟਿੰਗ ਦੇ ਨਾਲ-ਨਾਲ ਉਸ ਦੀ ਆਵਾਜ਼ ਨੂੰ ਵੀ ਪਸੰਦ ਕੀਤਾ ਹੈ। ਸ਼ਰੂਤੀ ਨੇ ਅੱਗੇ ਕਿਹਾ- ਕੁਝ ਲੋਕ ਆਖ ਰਹੇ ਹਨ ਕਿ ਇਹ ਵੇਸ਼ਿਆ ਦੀ ਦੁਨੀਆ ਦਾ ਹਿੱਸਾ ਨਹੀਂ ਲੱਗਦੀ ਤਾਂ ਇਸ ਗੱਲ 'ਚ ਹਰਜ ਹੀ ਕੀ ਹੈ। ਆਲਮਜੇਬ ਖ਼ੁਦ ਨੂੰ ਵੇਸ਼ਿਆ ਨਹੀਂ ਮੰਨਦੀ ਹੈ। ਇਸ ਲਈ ਉਸ ਦੇ ਬੋਲਣ ਦਾ ਲਹਿਜਾ ਵੀ ਬਾਕੀ ਕਿਰਦਾਰਾਂ ਨਾਲੋਂ ਵੱਖਰਾ ਹੈ।''
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ
ਸ਼ਰੂਤੀ ਇਸ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਨਾਲ ਵੀ ਕੰਮ ਕਰ ਚੁੱਕੀ ਹੈ। ਸ਼ਰੂਤੀ ਕਹਿੰਦੀ ਹੈ, 'ਜਿਵੇਂ ਬਾਕੀ ਸਾਰੇ ਕਲਾਕਾਰਾਂ ਨੂੰ ਆਡੀਸ਼ਨ ਦੇਣਾ ਪੈਂਦਾ ਸੀ, ਉਸੇ ਤਰ੍ਹਾਂ ਸ਼ਰਮਿਨ ਨੂੰ ਵੀ ਆਡੀਸ਼ਨ ਦੇਣਾ ਪਿਆ ਸੀ। ਉਹ ਸੰਜੇ ਲੀਲਾ ਭੰਸਾਲੀ ਦੀ ਭਤੀਜੀ ਹੈ, ਇਸ ਲਈ ਉਸ ਨੂੰ ਇਹ ਭੂਮਿਕਾ ਨਹੀਂ ਦਿੱਤੀ ਗਈ। ਸ਼ਰਮੀਨ 'ਹੀਰਾਮੰਡੀ' 'ਚ ਮਨੀਸ਼ਾ ਕੋਇਰਾਲਾ ਦੀ ਧੀ ਦੇ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਕਿਤਾ ਲੋਖੰਡੇ ਛੋਟੇ ਕੱਪੜੇ ਪਹਿਨ ਪਹੁੰਚੀ ਮੰਦਰ, ਕੈਮਰੇ ਵੇਖ ਲੁਕਾਉਂਦੀ ਫਿਰੇ ਮੂੰਹ
NEXT STORY