ਮੁੰਬਈ-ਅੱਜ ਵੀ ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਭਿਨੇਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ 'ਚ ਐਸ਼ਵਰਿਆ ਰਾਏ ਦਾ ਨਾਂ ਜ਼ਰੂਰ ਲਿਆ ਜਾਵੇਗਾ। ਅਦਾਕਾਰਾ ਐਸ਼ਵਰਿਆ ਰਾਏ ਦੀ ਖ਼ੂਬਸੂਰਤੀ ਦੇ ਦੁਨੀਆ ਭਰ 'ਚ ਲੱਖਾਂ ਦੀਵਾਨੇ ਹਨ। ਅਜਿਹੇ ਦੀਵਾਨਿਆਂ ਦੀ ਬਾਲੀਵੁੱਡ 'ਚ ਘਾਟ ਨਹੀਂ ਹੈ। ਇਸ ਲਿਸਟ 'ਚ ਅਦਾਕਾਰ ਅਕਸ਼ੇ ਖੰਨਾ ਦਾ ਨਾਂ ਵੀ ਸ਼ਾਮਲ ਹਨ। ਅਕਸ਼ੇ ਖੰਨਾ ਅਤੇ ਐਸ਼ਵਰਿਆ ਰਾਏ ਦੇ ਨਾਲ ਫ਼ਿਲਮ ‘ਆ ਅਬ ਲੌਟ ਚੱਲੇ’ ’ਚ ਕੰਮ ਕੀਤਾ ਸੀ। ਇਹ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਡਾਇਰੈਕਸ਼ਨਲ ਡੈਬਿਓ ਫ਼ਿਲਮ ਸੀ।
ਤਹਾਨੂੰ ਦੱਸ ਦੇਈਏ ਕਿ ਅਕਸ਼ੇ ਖੰਨਾ ਬਾਲੀਵੁੱਡ ਦੀਆਂ ਕਈ ਮਸ਼ਹੂਰ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਹ ਐਸ਼ਵਰਿਆ ਰਾਏ ਦੀ ਖ਼ੂਬਸੂਰਤੀ ਦੇਖ ਕੇ ਹੈਰਾਨ ਰਹਿ ਗਏ ਸਨ। ਉਨ੍ਹਾਂ ਦਾ ਇਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਜਿਸ ’ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਐਸ਼ਵਰਿਆ ਰਾਏ ਇੰਨੀ ਖ਼ੂਬਸੂਰਤ ਹੈ ਕਿ ਤੁਸੀਂ ਨਜ਼ਰ ਹੀ ਨਹੀਂ ਹਟਾ ਪਾਉਂਦੇ।
'ਕੌਫੀ ਵਿਦ ਕਰਨ' ਦੇ ਇਕ ਇੰਟਰਵਿਊ ’ਚ ਅਕਸ਼ੇ ਖੰਨਾ ਤੋਂ ਜਦੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਕੌਣ ਹੈ, ‘ਇਸ ’ਤੇ ਅਕਸ਼ੇ ਖੰਨਾ ਨੇ ਉੱਤਰ ਦਿੰਦੇ ਹੋਏ ਕਿਹਾ, ਐਸ਼ਵਰਿਆ ਰਾਏ ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ। ਉਦੋਂ ਮੈਂ ਉਨ੍ਹਾਂ ਤੋਂ ਆਪਣੀਆਂ ਨਜ਼ਰਾਂ ਹੀ ਨਹੀਂ ਹਟਾ ਪਾ ਰਿਹਾ ਸੀ। ਮੈਨੂੰ ਕਾਫ਼ੀ ਸ਼ਰਮਿੰਦਗੀ ਮਹਿਸੂਸ ਹੋਈ ਸੀ। ਮੈਨੂੰ ਲਗਦਾ ਹੈ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ ਹੋਵੇਗੀ ਪਰ ਮੈਂ ਇਸ ਤਰ੍ਹਾਂ ਦਾ ਨਹੀਂ ਸੀ। ਤੁਸੀਂ ਉਨ੍ਹਾਂ ਨੂੰ ਪਾਗਲਾਂ ਦੀ ਤਰ੍ਹਾਂ ਦੇਖਦੇ ਰਹਿੰਦੇ ਹੋ।’ ਇਸ ’ਤੇ ਸੋਨਾਕਸ਼ੀ ਸਿਨਹਾ ਨੇ ਕਿਹਾ ਸੀ, ‘ਸਿਰਫ਼ ਲੜਕੇ ਹੀ ਨਹੀਂ, ਮੈਂ ਵੀ ਅਦਾਕਾਰਾ ਐਸ਼ਵਰਿਆ ਰਾਏ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾਉਂਦੀ। ਉਹ ਕਾਫ਼ੀ ਖ਼ੂਬਸੂਰਤ ਹੈ'।
ਪਤੀ ਜ਼ੈਦ ਦੇ ਪੈਰਾਂ ’ਚ ਲੇਟੀ ਗੌਹਰ ਖ਼ਾਨ ਨੂੰ ਦੇਖ ਯੂਜ਼ਰ ਨੇ ਕੀਤਾ ਅਜਿਹਾ ਕੁਮੈਂਟ, ਅਦਾਕਾਰਾ ਨੇ ਦਿੱਤਾ ਮੂੰਹ ਤੋੜ ਜਵਾਬ
NEXT STORY