ਮੁੰਬਈ- ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਕੇਸਰੀ ਚੈਪਟਰ 2' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਦੀ ਸਫਲਤਾ ਲਈ, ਅਦਾਕਾਰ ਵੱਖ-ਵੱਖ ਥਾਵਾਂ ਦਾ ਦੌਰਾ ਕਰ ਰਹੇ ਹਨ ਅਤੇ ਕਈ ਵੱਡੇ ਨੇਤਾਵਾਂ ਨੂੰ ਮਿਲ ਰਹੇ ਹੈ। ਬੀਤੇ ਦਿਨ ਆਪਣੀ ਟੀਮ ਨਾਲ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ, ਅਕਸ਼ੈ ਨੇ ਹਾਲ ਹੀ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਚਿਹਰਾ ਹੋਇਆ ਪੈਰਾਲਾਈਜ਼ਡ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ
ਅਕਸ਼ੈ ਕੁਮਾਰ ਦੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਦਾ ਖਾਸ ਮਕਸਦ 'ਕੇਸਰੀ ਚੈਪਟਰ 2' ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਟੈਕਸ ਮੁਕਤ ਕਰਾਉਣਾ ਸੀ, ਤਾਂ ਜੋ ਇਹ ਮਹੱਤਵਪੂਰਨ ਇਤਿਹਾਸਕ ਫਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਦੌਰਾਨ, ਅਦਾਕਾਰ ਨੇ ਉਨ੍ਹਾਂ ਨਾਲ ਫਿਲਮ ਦੇ ਵਿਸ਼ੇ, ਇਸਦੀ ਸਮਾਜਿਕ ਮਹੱਤਤਾ ਅਤੇ ਨੌਜਵਾਨ ਪੀੜ੍ਹੀ 'ਤੇ ਇਸਦੇ ਪ੍ਰਭਾਵ ਬਾਰੇ ਗੰਭੀਰ ਚਰਚਾ ਕੀਤੀ।
ਇਹ ਵੀ ਪੜ੍ਹੋ: ਆਲੀਆ ਨਹੀਂ ਹੈ ਰਣਬੀਰ ਕਪੂਰ ਦੀ ਪਹਿਲੀ ਪਤਨੀ! ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ
ਟੈਕਸ ਮੁਕਤ ਕਰਾਉਣ ਦੀ ਮੰਗ
ਅਕਸ਼ੈ ਕੁਮਾਰ ਨੇ ਕਿਹਾ ਕਿ ਜੇਕਰ ਇਸ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਜਾਂਦਾ ਹੈ, ਤਾਂ ਸਕੂਲੀ ਵਿਦਿਆਰਥੀ, ਕਾਲਜ ਦੇ ਨੌਜਵਾਨ ਅਤੇ ਆਮ ਲੋਕ ਇਸਨੂੰ ਆਸਾਨੀ ਨਾਲ ਦੇਖ ਸਕਣਗੇ ਅਤੇ ਭਾਰਤੀ ਇਤਿਹਾਸ ਦੇ ਉਸ ਜ਼ਾਲਮ ਅਧਿਆਇ ਤੋਂ ਜਾਣੂ ਹੋ ਸਕਣਗੇ, ਜਿਸ ਨੂੰ ਹੁਣ ਤੱਕ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਹੁਤ ਸੀਮਤ ਰੂਪ ਵਿੱਚ ਦਿਖਾਇਆ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਅਕਸ਼ੈ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਫਿਲਮ ਦੀ ਕਹਾਣੀ ਦਾ ਗੰਭੀਰਤਾ ਨਾਲ ਅਧਿਐਨ ਕਰੇਗੀ ਅਤੇ ਜਲਦੀ ਹੀ ਇਸ 'ਤੇ ਫੈਸਲਾ ਲਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਜਦੋਂ ਕੋਈ ਫਿਲਮ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰਦੀ ਹੈ, ਤਾਂ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਇਸਨੂੰ ਹਰ ਸੰਭਵ ਸਹਿਯੋਗ ਦੇਵੇ।
ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ ਮਸ਼ਹੂਰ ਸਿੰਗਰ ਦਾ ਇਕ ਹੋਰ ਗਾਣਾ ਬੈਨ
ਇੰਨਾ ਹੀ ਨਹੀਂ, ਮੀਟਿੰਗ ਦੌਰਾਨ ਅਕਸ਼ੈ ਕੁਮਾਰ ਨੇ ਇਹ ਵੀ ਕਿਹਾ ਕਿ ਕੇਸਰੀ 2 ਸਿਰਫ਼ ਇੱਕ ਫਿਲਮ ਨਹੀਂ ਹੈ, ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਲੜਾਈ ਦੀ ਗਵਾਹ ਹੈ। ਇਹ ਫਿਲਮ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਬੈਕਗ੍ਰਾਊਂਡ ਵਿੱਚ ਹੈ ਅਤੇ ਉਸ ਵਿਚ ਵਕੀਲ ਸੀ. ਸ਼ੰਕਰਨ ਨਾਇਰ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ ਹੈ, ਜੋ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਖੜ੍ਹੇ ਹੋਏ ਅਤੇ ਸੱਚਾਈ ਲਈ ਲੜੇ ਸਨ। ਇੱਥੇ ਦੱਸ ਦੇਈਏ ਕਿ ਫਿਲਮ 'ਕੇਸਰੀ ਚੈਪਟਰ 2' 18 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਅਕਸ਼ੈ ਕੁਮਾਰ ਦੇ ਨਾਲ ਅਨੰਨਿਆ ਪਾਂਡੇ ਅਤੇ ਆਰ. ਮਾਧਵਨ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਨੇ ਕੀਤਾ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ 'ਗਲੈਕਸੀ' ਦੀ ਸੁਰੱਖਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲੀਆ ਦੇ ਘਰ ਬੰਬ ਸੁੱਟਣ ਵਾਲਿਆਂ ਦਾ ਮਿਲਿਆ ਰਿਮਾਂਡ ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਅੱਜ ਦੀਆਂ ਟੌਪ-10 ਖਬਰਾਂ
NEXT STORY