ਚੰਡੀਗੜ੍ਹ (ਬਿਊਰੋ)– ਫ਼ਿਲਮ ਸਟਾਰ ਅਕਸ਼ੇ ਕੁਮਾਰ ਖ਼ਿਲਾਫ਼ ਇਕ ਬਨੈਣ ਦੇ ਇਸ਼ਤਿਹਾਰ ’ਚ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਦੀ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਗਈ ਹੈ। ਚੰਡੀਗੜ੍ਹ ਦੇ ਆਰ. ਟੀ. ਆਈ. ਵਰਕਰ ਤੇ ਐਡਵੋਕੇਟ ਐੱਚ. ਸੀ. ਅਰੋੜਾ ਵਲੋਂ ਉਕਤ ਇਸ਼ਤਿਹਾਰ ’ਚ ਇਸਤੇਮਾਲ ਸ਼ਬਦਾਵਲੀ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ।
ਇਸ ’ਚ ਕਿਹਾ ਗਿਆ ਸੀ ਕਿ ਜੋ ਸ਼ਬਦਾਵਲੀ ਇਸ਼ਤਿਹਾਰ ’ਚ ਇਸਤੇਮਾਲ ਹੋ ਰਹੀ ਹੈ, ਉਸ ਨੂੰ ਇਕ ਪਿਤਾ ਆਪਣੀ ਬੇਟੀ ਨਾਲ ਬੈਠ ਕੇ ਨਾ ਤਾਂ ਵੇਖ ਸਕਦਾ ਹੈ ਤੇ ਨਾ ਸੁਣ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਨੂੰਨੀ ਟੀਮ ਨਾਲ ਹੱਸਦੇ ਦਿਸੇ ਸ਼ਾਹਰੁਖ, ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ
ਸ਼ਿਕਾਇਤ ’ਚ ਇਸ਼ਤਿਹਾਰ ਕੰਪਨੀ ਤੇ ਬਨੈਣ ਬਣਾਉਣ ਵਾਲੀ ਕੰਪਨੀ ਸਮੇਤ ਸ਼ਬਦਾਂ ਨੂੰ ਟੀ. ਵੀ. ’ਤੇ ਬੋਲਣ ਵਾਲੇ ਅਕਸ਼ੇ ਕੁਮਾਰ ਨੂੰ ਪਾਰਟੀ ਬਣਾਇਆ ਗਿਆ ਸੀ। ਪੰਜਾਬ ਮਹਿਲਾ ਕਮਿਸ਼ਨ ਨੇ ਉਕਤ ਮਾਮਲੇ ਨੂੰ ਕੌਮੀ ਪੱਧਰ ਦਾ ਦੱਸਦਿਆਂ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ, ਜਿਸ ਦੀ ਕਾਪੀ ਸ਼ਿਕਾਇਤਕਰਤਾ ਨੂੰ ਮਿਲ ਗਈ ਹੈ।
ਮਾਮਲੇ ’ਚ ਛੇਤੀ ਸੁਣਵਾਈ ਲਈ ਵੀ ਕਮਿਸ਼ਨ ਨੂੰ ਲਿਖਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੁਣ ਸਮੀਰ ਵਾਨਖੇੜੇ ਦੀਆਂ ਖੁੱਲ੍ਹਣ ਲੱਗੀਆਂ ਪੋਲਾਂ, ਸਾਬਕਾ ਸਹੁਰੇ ਨੇ ਦੱਸਿਆ ਇਹ ਸੱਚ
NEXT STORY