ਬਾਲੀਵੁੱਡ ਡੈਸਕ: ਅਦਾਕਾਰ ਅਕਸ਼ੈ ਕੁਮਾਰ ਨੂੰ ਐਂਟਰਟੇਨਮੈਂਟ ਇੰਡਸਟਰੀ ਦਾ ਟੌਪ ਟੈਕਸਪੇਅਰ ਕਿਹਾ ਜਾਂਦਾ ਹੈ। ਪਿਛਲੇ ਪੰਜ ਸਾਲਾਂ ਤੋਂ ਅਦਾਕਾਰ ਸਭ ਤੋਂ ਵੱਧ ਟੈਕਸ ਅਦਾ ਕਰ ਰਹੇ ਹਨ। ਇਸ ਵਾਰ ਫ਼ਿਰ ਅਕਸ਼ੈ ਨੇ ਇੰਡਸਟਰੀ ’ਚ ਸਭ ਤੋਂ ਵੱਧ ਟੈਕਸ ਅਦਾ ਕੀਤਾ ਹੈ। ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤਾ ਹੈ ਅਤੇ ਦੱਸਿਆ ਹੈ ਕਿ ਅਕਸ਼ੈ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਸੈਲੀਬ੍ਰੇਟੀ ਹਨ।
ਇਹ ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਬਾਕਸ ਆਫ਼ਿਸ ’ਤੇ ਨਹੀਂ ਚੱਲਿਆ ਜਾਦੂ, ਦੂਜੇ ਦਿਨ ਵੀ ਕਮਾਏ ਇੰਨੇ ਕਰੋੜ
ਮੀਡੀਆ ਰਿਪੋਰਟ ਮੁਤਾਬਕ ਅੱਜ ਅਕਸ਼ੇ ਕੁਮਾਰ ਕੋਲ ਸਭ ਤੋਂ ਜ਼ਿਆਦਾ ਫ਼ਿਲਮਾਂ ਹਨ, ਇਸ ਦੇ ਨਾਲ ਹੀ ਉਹ ਐਂਡੋਰਸਮੈਂਟ ਦੀ ਦੁਨੀਆ ’ਤੇ ਰਾਜ ਵੀ ਕਰ ਰਹੇ ਹਨ। ਭਾਰਤ ’ਚ ਸਭ ਤੋਂ ਵੱਧ ਟੈਕਸਦਾਤਾਵਾਂ ਦੀ ਸੂਚੀ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
2018 ’ਚ ਅਕਸ਼ੈ ਕੁਮਾਰ ਦੁਨੀਆ ਦੇ ਸੱਤਵੇਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ’ਚ ਸ਼ਾਮਲ ਹਨ।ਫ਼ੋਰਬਸ ਮੈਗਜ਼ੀਨ ਨੇ ਅਦਾਕਾਰ ਨੂੰ ਆਪਣੀ ਸੂਚੀ ’ਚ ਸੱਤਵੇਂ ਨੰਬਰ ’ਤੇ ਰੱਖਿਆ ਸੀ। ਉਨ੍ਹਾਂ ਦੀ ਇਕ ਫ਼ਿਲਮ ਦੀ ਫ਼ੀਸ ਵੀ ਕਰੋੜਾਂ ’ਚ ਹੁੰਦੀ ਹੈ।
ਇਹ ਵੀ ਪੜ੍ਹੋ : ਇਕ ਸਮੇਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਸੀ ਮਿਥੁਨ ਚੱਕਰਵਰਤੀ, ਕਿਹਾ- ‘ਮੈਨੂੰ ਲਗਦਾ ਸੀ ਕਿ ਮੈਂ ਆਪਣੇ ਟੀਚੇ ਹਾਸਲ...’
ਇਸ ਸਮੇਂ ਅਕਸ਼ੈ ਕੁਮਾਰ ਦੀ ਟੀਨੂੰ ਦੇਸਾਈ ਨਾਲ ਯੂ.ਕੇ ’ਚ ਫ਼ਿਲਮਾਂ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕੋਲ ‘ਰਕਸ਼ਾ ਬੰਧਨ’, ‘ਰਾਮ ਸੇਤੂ’, ‘ਕਟਪੁਤਲੀ’, ‘ਸੈਲਫ਼ੀ’, ‘ਓ.ਐੱਮ.ਜੀ 2’, ‘ਕੈਪਸੂਲ ਗਿੱਲ’, ਅਤੇ Soorarai Pottru ਵਰਗੀਆਂ ਫ਼ਿਲਮਾਂ ਆਉਣ ਵਾਲੀਆਂ ਹਨ।
ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਬਾਕਸ ਆਫ਼ਿਸ ’ਤੇ ਨਹੀਂ ਚੱਲਿਆ ਜਾਦੂ, ਦੂਜੇ ਦਿਨ ਵੀ ਕਮਾਏ ਇੰਨੇ ਕਰੋੜ
NEXT STORY