ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਲਾਇਆ ਫਰਨੀਚਰਵਾਲਾ ਨੇ ਕਿਹਾ ਹੈ ਕਿ ਇਹ ਸੋਚਣਾ ਵਿਸ਼ਵਾਸਯੋਗ ਨਹੀਂ ਹੈ ਕਿ ਉਸ ਦੀ ਪਹਿਲੀ ਫ਼ਿਲਮ ‘ਜਵਾਨੀ ਜਾਨੇਮਨ’ ਦੋ ਸਾਲ ਪਹਿਲਾਂ ਰਿਲੀਜ਼ ਹੋਈ ਸੀ। ਇਹ ਉਸ ਲਈ ਹਮੇਸ਼ਾ ਖ਼ਾਸ ਫ਼ਿਲਮ ਰਹੇਗੀ। ਨਾ ਸਿਰਫ ਇਸ ਲਈ ਕਿ ਇਹ ਉਸ ਦੀ ਪਹਿਲੀ ਸੀ, ਸਗੋਂ ਇਸ ਲਈ ਕਿ ਉਹ ਬਹੁਤ ਖੁਸ਼ਨਸੀਬ ਸੀ ਕਿ ਉਸ ਨੂੰ ਅਜਿਹੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਇੰਨੇ ਪ੍ਰਤਿਭਾਸ਼ਾਲੀ, ਇੰਨੇ ਦਿਆਲੂ ਤੇ ਇੰਨੇ ਸਾਊ ਸਨ।
ਜਦੋਂ ਉਸ ਨੇ ਪੂਰੇ ਸਫਰ ਨੂੰ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਕੋਲ ਸੁਖਦ ਤੇ ਚੰਗੀਆਂ ਯਾਦਾਂ ਹਨ। ਇਹ ਉਸ ਲਈ ਬੇਹੱਦ ਸ਼ਾਨਦਾਰ ਹਨ। ਬਹੁਤ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਕੋਲ ਇੰਨੇ ਘੱਟ ਸਮੇਂ ’ਚ ਚੰਗੀਆਂ ਯਾਦਾਂ ਹੁੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ
ਸੈਫ ਸਰ, ਤੱਬੂ ਮੈਮ, ਜਿਊ ਸਰ, ਨਿਤਿਨ ਸਰ, ਪੂਜਾ ਐਂਟਰਟੇਨਮੈਂਟ, ਸਾਰਿਆਂ ਨੇ ਮੈਨੂੰ ਸਰਾਹਿਆ ਤੇ ਇਸ ਨੇ ਮੈਨੂੰ ਬਹੁਤ ਕੁਝ ਸਿੱਖਣ ਤੇ ਅੱਗੇ ਵਧਣ ’ਚ ਸਮਰੱਥਾਵਾਨ ਬਣਾਇਆ ਹੈ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਮੈਨੂੰ ਇੰਡਸਟਰੀ ਤੇ ਦਰਸ਼ਕਾਂ ਵਲੋਂ ਜੋ ਪ੍ਰਤੀਕਿਰਿਆ ਮਿਲੀ, ਉਹ ਦਿਲ ਨੂੰ ਛੂਹ ਲੈਣ ਵਾਲੀ ਤੇ ਬੇਹੱਦ ਪ੍ਰੇਰਕ ਸੀ ਤੇ ਫਿਰ ਕੋਵਿਡ ਆ ਗਿਆ।
ਮੈਨੂੰ ਲੱਗਦਾ ਹੈ ਕਿ ਇਹ ਤਾਲਾਬੰਦੀ ਤੋਂ ਪਹਿਲਾਂ ਰਿਲੀਜ਼ ਹੋਣ ਵਾਲੀਆਂ ਆਖਰੀ ਫ਼ਿਲਮਾਂ ’ਚੋਂ ਇਕ ਸੀ। ਫਿਰ ਵੀ ਮੈਂ ਖ਼ੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਸਿਨੇਮਾਘਰਾਂ ਚ ਤੇ ਫ਼ਿਲਮ ਲਈ ਆਪਣਾ ਕੋਰਸ ਚਲਾਉਣ ਦਾ ਮੌਕਾ ਮਿਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ
NEXT STORY