ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਆਪਣੀ ਆਉਣ ਵਾਲੀ ਫਿਲਮ 'ਸੁਲਤਾਨ' 'ਚ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕਰ ਕੇ ਉਹ ਬੇਹੱਦ ਖੁਸ਼ ਹਨ। ਉਹ ਆਪਣੇ ਆਪ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਲਮਾਨ ਨਾਲ ਫਿਲਮ ਕਰਨ ਦਾ ਮੌਕਾ ਮਿਲਿਆ। ਅਲੀ ਅੱਬਾਸ ਨੇ ਫਿਲਮ ਦੇ ਟ੍ਰੇਲਰ ਲਾਂਚ ਦੇ ਮੌਕੇ ਕਿਹਾ, ''ਮੈਂ ਕਿਸਮਤ ਵਾਲਾ ਹਾਂ ਿਕ ਮੈਨੂੰ ਸਲਮਾਨ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜਦੋਂ ਤੁਸੀਂ ਕੋਈ ਕਿਰਦਾਰ ਲਿਖਦੇ ਹੋ ਤਾਂ ਸੋਚਦੇ ਹੋ ਕਿ ਉਹ ਕਿਰਦਾਰ ਕੌਣ ਨਿਭਾਅ ਸਕਦਾ ਹੈ ਪਰ ਮੈਂ ਅਤੇ ਆਦਿੱਤਿਯ ਚੋਪੜਾ ਨੇ ਇਸ ਫਿਲਮ ਦੀ ਕਹਾਣੀ ਲਿਖੀ ਤਾਂ ਅਸੀਂ ਪੂਰੀ ਤਰ੍ਹਾਂ ਸਹਿਮਤ ਸੀ ਕਿ ਜੇਕਰ ਇਸ ਫਿਲਮ ਲਈ ਸਲਮਾਨ ਖਾਨ ਹਾਮੀ ਭਰਨਗੇ ਤਾਂ ਹੀ ਇਸ ਕਹਾਣੀ 'ਤੇ ਕੰਮ ਹੋਵੇਗਾ।'' ਜ਼ਫਰ ਨੇ ਅੱਗੇ ਕਿਹਾ, ''ਸਲਮਾਨ ਨੇ ਆਪਣੇ 25 ਸਾਲ ਦੇ ਕੈਰੀਅਰ 'ਚ ਕਈ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਉਹ ਕਾਫੀ ਅਨੁਭਵੀ ਹਨ ਅਤੇ ਇਸ ਮਾਮਲੇ 'ਚ ਉਨ੍ਹਾਂ ਨੂੰ ਕੋਈ ਪਿੱਛੇ ਨਹੀਂ ਕਰ ਸਕਦਾ। ਇਸ ਫਿਲਮ 'ਚ ਬਹੁਤ ਕੁਝ ਦੇਖਣ ਨੂੰ ਮਿਲੇਗਾ। ਇਸ ਫਿਲਮ 'ਚ ਸਲਮਾਨ ਤੋਂ ਇਲਾਵਾ ਅਨੁਸ਼ਕਾ ਅਤੇ ਰਣਦੀਪ ਹੁੱਡਾ ਵਰਗੇ ਸਿਤਾਰੇ ਵੀ ਹਨ।
ਟਾਪਲੈੱਸ ਹੋ ਕੇ ਇਸ ਹਾਲੀਵੁੱਡ ਮਾਡਲ ਨੇ ਆਪਣੀਆਂ ਸੈਕਸੀ ਅਦਾਵਾਂ ਨਾਲ ਪ੍ਰਸ਼ੰਸਕਾਂ 'ਤੇ ਢਾਹਿਆ ਕਹਿਰ (PICS)
NEXT STORY