ਮੁੰਬਈ (ਬਿਊਰੋ)– ਆਲੀਆ ਭੱਟ ਨੇ ਆਪਣੇ ਬੁਆਏਫਰੈਂਡ ਰਣਬੀਰ ਕਪੂਰ ਨੂੰ ਲੈ ਕੇ ਇਕ ਵੱਡੀ ਗੱਲ ਆਖੀ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਰਣਬੀਰ ਕਪੂਰ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਗਾਸਿਪ ਕਰਨਾ ਪਸੰਦ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੇਖੋ ਵਾਇਰਲ ਵੀਡੀਓ
ਹਾਲਾਂਕਿ ਆਲੀਆ ਦੀ ਮੰਨੀਏ ਤਾਂ ਅਜਿਹਾ ਬਿਲਕੁਲ ਨਹੀਂ ਹੈ। ਅਦਾਕਾਰਾ ਕਹਿੰਦੀ ਹੈ ਕਿ ਇਸ ਮਾਮਲੇ ’ਚ ਰਣਬੀਰ ਦੀ ਇਮੇਜ ਖਰਾਬ ਜ਼ਰੂਰ ਹੈ ਪਰ ਇਸ ਦੇ ਉਲਟ ਉਹ ਨਾ ਤਾਂ ਗਾਸਿਪ ਕਰਨਾ ਪਸੰਦ ਕਰਦੇ ਹਨ ਤੇ ਨਾ ਹੀ ਕਿਸੇ ਬਾਰੇ ਕੁਝ ਬੁਰਾ ਕਹਿੰਦੇ ਹਨ।
ਆਲੀਆ ਦੀ ਮੰਨੀਏ ਤਾਂ ਉਨ੍ਹਾਂ ਨੇ ਅੱਜ ਤਕ ਰਣਬੀਰ ਦੇ ਮੂੰਹ ’ਚੋਂ ਕਿਸੇ ਬਾਰੇ ਕੁਝ ਵੀ ਗਲਤ ਨਹੀਂ ਸੁਣਿਆ ਹੈ ਤੇ ਉਸ ਦੀ ਇਹੀ ਗੱਲ ਉਸ ਨੂੰ ਸਭ ਤੋਂ ਵੱਧ ਪਸੰਦ ਆਉਂਦੀ ਹੈ। ਆਲੀਆ ਕਹਿੰਦੀ ਹੈ, ‘ਰਣਬੀਰ ਲੋਕਾਂ ਬਾਰੇ ਸਿਰਫ ਚੰਗੀਆਂ ਗੱਲਾਂ ਕਹਿੰਦੇ ਹਨ, ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਚੰਗੀ ਗੱਲ ਹੈ ਤੇ ਮੈਂ ਇਸ ਗੱਲ ਲਈ ਰਣਬੀਰ ਦੀ ਬਹੁਤ ਕਦਰ ਕਰਦੀ ਹਾਂ।’
ਇਹ ਖ਼ਬਰ ਵੀ ਪੜ੍ਹੋ : ਗੰਗੂਬਾਈ ਨੂੰ ਜਵਾਹਰਲਾਲ ਨਹਿਰੂ ਨਾਲ ਜੋੜ ਕੇ ਕੰਗਨਾ ਰਣੌਤ ਨੇ ਕੀਤੀ ਵਿਵਾਦਿਤ ਟਿੱਪਣੀ
ਆਲੀਆ ਨੇ ਅੱਗੇ ਕਿਹਾ, ‘ਅਸੀਂ ਸਾਰੇ ਥੋੜ੍ਹੀ ਬਹੁਤ ਗਾਸਿਪ ਕਰਦੇ ਹਾਂ ਪਰ ਉਹ ਤਾਂ ਬਿਲਕੁਲ ਵੀ ਇਸ ਨੂੰ ਪਸੰਦ ਨਹੀਂ ਕਰਦੇ ਹਨ। ਇਸ ਲਈ ਰਣਬੀਰ ਦੇ ਕਾਰਨ ਹੁਣ ਮੈਂ ਵੀ ਗਾਸਿਪਿੰਗ ਨਹੀਂ ਕਰਦੀ ਹਾਂ। ਰਣਬੀਰ ਦੀ ਅਜਿਹੀ ਇਮੇਜ ਹੈ ਕਿ ਉਹ ਗਾਸਿਪ ਕਰਦੇ ਹਨ ਪਰ ਸੱਚ ਇਹ ਹੈ ਉਸ ਨੂੰ ਅਜਿਹਾ ਕਰਨਾ ਬਿਲਕੁਲ ਪਸੰਦ ਨਹੀਂ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੰਗੂਬਾਈ ਨੂੰ ਜਵਾਹਰਲਾਲ ਨਹਿਰੂ ਨਾਲ ਜੋੜ ਕੇ ਕੰਗਨਾ ਰਣੌਤ ਨੇ ਕੀਤੀ ਵਿਵਾਦਿਤ ਟਿੱਪਣੀ
NEXT STORY