ਮੁੰਬਈ- ਬੀ-ਟਾਊਨ ਦੇ ਗਲਿਆਰਿਆਂ 'ਚ ਇਸ ਸਮੇਂ ਬਾਲੀਵੁੱਡ ਲਵ ਬਰਡਸ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ। ਜਿਥੇ ਹੁਣ ਤੱਕ ਪ੍ਰਸ਼ੰਸਕ ਜੋੜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਰਹੇ ਸਨ। ਇਸ ਵਿਚਾਲੇ ਲਾੜੀ ਦੀ ਭੈਣ ਸ਼ਾਹੀਨ ਭੱਟ ਨੇ ਜੋੜੇ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀਂ ਜੋੜੇ ਦੇ ਸੱਤ ਫੇਰੇ ਲੈਂਦੇ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਹੈ।

ਸ਼ਾਹੀਨ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਸ 'ਚ ਆਲੀਆ ਭੱਟ ਅਤੇ ਰਣਬੀਰ ਕਪੂਰ ਹੱਸ ਰਹੇ ਹਨ। ਲਾਲ ਪੱਤਿਆਂ ਵਾਲੇ ਇਕ ਖੂਬਸੂਰਤ ਦਰਖ਼ਤ ਦੇ ਵਿਚਾਲੇ ਖੜ੍ਹੇ ਹੋ ਕੇ ਰਣਬੀਰ ਅਤੇ ਆਲੀਆ ਪੋਜ਼ ਦੇ ਰਹੇ ਹਨ।

ਉਧਰ ਦੂਜੀ ਤਸਵੀਰ 'ਚ ਦੋਵਾਂ ਨੂੰ ਇਕ-ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਦੇਖ ਸਕਦੇ ਹੋ। ਉਨ੍ਹਾਂ ਦੇ ਗਲੇ 'ਚ ਫੁੱਲਾਂ ਦੀ ਇਕ ਸਫੇਦ ਮਾਲਾ ਹੈ। ਉਨ੍ਹਾਂ 'ਤੇ ਗੁਲਾਬੀਆਂ ਪੰਖੜੀਆਂ ਦੀ ਵਰਖਾ ਹੋ ਰਹੀ ਹੈ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸ਼ਾਹੀਨ ਨੇ ਲਿਖਿਆ-'ਦੁਨੀਆ 'ਚ ਮੇਰੇ ਦੋ ਪਸੰਦੀਦਾ ਲੋਕਾਂ ਨੇ ਕੱਲ ਵਿਆਹ ਕੀਤਾ ਸਾਡੀ ਅਜੀਬ ਖੁਸ਼ਮਿਜਾਜ਼ ਛੋਟੀ ਨੂੰ ਅਜੇ ਬਹੁਤ ਕੁਝ ਅਜ਼ੀਬ ਅਤੇ ਖੁਸ਼ ਮਿਲਿਆ ਹੈ। ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਕਰਦੀ ਹਾਂ।

ਇਸ ਤੋਂ ਇਲਾਵਾ ਰਣਬੀਰ ਆਲੀਆ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ 'ਚ ਦੋਵੇਂ ਹੀ ਹਰ ਰਸਮ ਨੂੰ ਬੇਹੱਦ ਇੰਜੁਆਏ ਕਰਦੇ ਦੇਖੇ ਜਾ ਰਹੇ ਹਨ। ਤਸਵੀਰਾਂ ਤੋਂ ਸਾਫ ਦਿਖ ਰਿਹਾ ਹੈ ਕਿ ਆਲੀਆ ਰਣਬੀਰ ਦੇ ਨਾਲ ਕਿੰਨੀ ਖੁਸ਼ ਹੈ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਦੋਵੇਂ ਇਕ-ਦੂਜੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਨਿਹਾਰਦੇ ਰਹੇ ਹਨ।
ਸੱਤ ਫੇਰੇ ਲੈਂਦੇ ਹੋਏ ਨਹੀਂ ਛੁਪੀ ਆਲੀਆ ਦੀ ਖੁਸ਼ੀ

ਪੂਜਾ ਕਰਦੇ ਰਣਬੀਰ-ਆਲੀਆ

ਆਲੀਆ ਅਤੇ ਰਣਬੀਰ ਨੇ ਵਿਆਹ ਦੇ ਦੌਰਾਨ ਸੱਬਿਆਸਾਚੀ ਮੁੱਖਰਜੀ ਦੇ ਡਿਜ਼ਾਈਨ ਕੀਤੇ ਹੋਏ ਆਊਟਫਿੱਟ ਚੁਣੇ। ਆਲੀਆ ਜਿਥੇ ਵ੍ਹਾਈਟ ਅਤੇ ਗੋਲਡਨ ਸਾੜੀ 'ਚ ਬਹੁਤ ਖੂਬਸੂਰਤ ਦਿਖਾਈ ਦਿੱਤੀ। ਉਧਰ ਰਣਬੀਰ ਵ੍ਹਾਈਟ ਸ਼ੇਰਵਾਨੀ 'ਚ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗੇ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਭਗਵਾਨ ਦੀ ਭਗਤੀ 'ਚ ਡੁੱਬੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
NEXT STORY