ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜੋ ਜ਼ਮਾਨੇ ਦੇ ਨਾਲ ਚੱਲਣਾ ਚੰਗੀ ਤਰ੍ਹਾਂ ਜਾਣਦੀ ਹੈ, ਨਾਲ ਹੀ ਭਗਵਾਨ 'ਚ ਵੀ ਖੂਬ ਵਿਸ਼ਵਾਸ ਰੱਖਦੀ ਹੈ। ਉਹ ਆਧੁਨਿਕੀਕਰਨ ਦੀ ਦੌੜ 'ਚ ਭਗਵਾਨ ਨੂੰ ਯਾਦ ਕਰਨਾ ਕਦੇ ਨਹੀਂ ਭੁੱਲਦੀ। ਦਿਨ-ਤਿਓਹਾਰ 'ਤੇ ਵੀ ਉਨ੍ਹਾਂ ਨੂੰ ਖੂਬ ਪਾਠ-ਪੂਜਾ ਕਰਦੇ ਦੇਖਿਆ ਜਾਂਦਾ ਹੈ। ਇਨ੍ਹਾਂ ਸਭ ਦੇ ਵਿਚਾਲੇ ਹਾਲ ਹੀ 'ਚ ਸ਼ਿਲਪਾ ਨੇ ਫਿਰ ਭਗਵਾਨ ਦੀ ਭਗਤੀ 'ਚ ਡੁੱਬੇ ਹੋਏ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਸੋਸ਼ਲ ਮੀਡੀਆਂ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।

ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਗਣਪਤੀ ਬੱਪਾ ਦੇ ਚਰਨਾਂ 'ਚ ਸਿਰ ਝੁਕਾਏ ਹੋਏ ਹੈ। ਇਕ ਤਸਵੀਰ 'ਚ ਉਹ ਪੂਜਾ ਕਰਦੀ ਹੋਈ ਦੋਵੇਂ ਹੱਥ ਜੋੜੇ ਦਿਖ ਰਹੀ ਹੈ। ਉਧਰ ਤੀਜੀ ਤਸਵੀਰ 'ਚ ਸ਼ਿਲਪਾ ਸਾਈ ਬਾਬਾ ਦੇ ਦਰਬਾਰ 'ਚ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਵਿਸ਼ਵਾਸ ਲਈ ਆਭਾਰ ਵੀ ਜਤਾਇਆ ਹੈ।

ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਸਾਡਾ ਵਿਸ਼ਵਾਸ ਅਤੇ ਵਿਸ਼ਵਾਸ ਹੀ ਸਾਡੇ ਸਭ ਤੋਂ ਮੁਸ਼ਕਿਲ ਸਮੇਂ 'ਚ ਜ਼ਮੀਨ 'ਤੇ, ਸਮਝਦਾਰ ਅਤੇ ਸਥਿਰ ਰੱਖਦੇ ਹਨ। ਇਸ ਹਫ਼ਤੇ ਸਾਡੇ 'ਚੋਂ ਕਈ ਲੋਕ ਵੱਖ-ਵੱਖ ਤਿਉਹਾਰ ਮਨਾ ਰਹੇ ਹਨ। ਮੈਂ ਉਸ ਸਰਵਉੱਚ ਸ਼ਕਤੀ ਦੀ ਆਭਾਰੀ ਹਾਂ, ਜੋ ਆਪਣੇ ਤਰੀਕੇ ਨਾਲ ਹਰ ਚੀਜ਼ ਦਾ ਖਿਆਲ ਰੱਖਦੀ ਹੈ।

ਕੰਮ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਇਨੀਂ ਦਿਨੀਂ 'ਇੰਡੀਆਜ਼ ਗਾਟ ਟੈਲੇਂਟ' ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਹ ਚੌਥੀ ਵਾਰ ਹੈ ਜਦੋਂ ਸ਼ਿਲਪਾ ਕਿਸੇ ਰਿਐਲਿਟੀ ਸ਼ੋਅ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲੇਂ ਉਹ 'ਜਰਾ ਨਚਕੇ ਦਿਖਾ', 'ਨੱਚ ਬਲੀਏ' ਅਤੇ 'ਸੁਪਰ ਡਾਂਸਰ' ਵਰਗੇ ਸ਼ੋਅ ਜੱਜ ਕਰ ਚੁੱਕੀ ਹੈ।
ਧੀ ਆਲੀਆ ਦੀ ਵਿਦਾਈ 'ਤੇ ਮਾਂ ਸੋਨੀ ਹੋਈ ਭਾਵੁਕ, ਆਖੀ ਇਹ ਗੱਲ
NEXT STORY