ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਬੱਚਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੁੰਬਈ ਨਗਰ ਨਿਗਮ ਨੇ ਉਨ੍ਹਾਂ ਦੇ ਬੰਗਲੇ 'ਜਲਸਾ' ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਬੰਗਲੇ ਦੇ ਬਾਹਰ ਕੰਟੇਨਮੈਂਟ ਜ਼ੋਨ ਹੋਣ ਦਾ ਨੋਟਿਸ ਵੀ ਲਾ ਦਿੱਤਾ ਗਿਆ ਹੈ। ਬੱਚਨ ਪਰਿਵਾਰ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੇ ਤੁਰੰਤ ਬਾਅਦ ਬੰਗਲੇ ਨੂੰ ਵੀ ਸੈਨੀਟਾਈਜ਼ ਕਰ ਦਿੱਤਾ ਗਿਆ ਹੈ।

ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੋਵੇਂ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਹਨ। ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਠੀਕ ਹਨ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਸ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਹੈ ਅਤੇ ਬੀ. ਐਮ. ਸੀ. ਉਨ੍ਹਾਂ ਦੇ ਸੰਪਰਕ 'ਚ ਹੈ।

ਇੰਸਟਾਗ੍ਰਾਮ ਪੋਸਟ ਨੂੰ ਸਾਂਝਾ ਕਰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ ਸੀ, 'ਕੱਲ੍ਹ, ਮੇਰੇ ਪਿਤਾ ਤੇ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ। ਸਾਡੇ ਦੋਵਾਂ 'ਚ ਕੋਰੋਨਾ ਦੇ ਹਲਕੇ ਲੱਛਣ ਹਨ ਤੇ ਅਸੀਂ ਹਸਪਤਾਲ 'ਚ ਦਾਖਲ ਹਾਂ।

ਅਸੀਂ ਸਾਰੇ ਸਬੰਧਤ ਅਥਾਰਟੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਡੇ ਪਰਿਵਾਰ ਅਤੇ ਸਟਾਫ਼ ਦਾ ਕੋਰੋਨਾ ਟੈਸਟ ਹੋ ਗਿਆ ਹੈ। ਬੀ. ਐਮ. ਸੀ. ਉਨ੍ਹਾਂ ਦੇ ਸੰਪਰਕ 'ਚ ਹੈ। ਮੈਂ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।'

ਪਾਕਿਸਤਾਨ 'ਚ 'ਕਪੂਰ ਹਵੇਲੀ' ਦੀ ਖ਼ਸਤਾ-ਹਾਲ, ਡਿੱਗਣ ਦਾ ਖ਼ਤਰਾ
NEXT STORY