ਮੁੰਬਈ (ਬਿਊਰੋ) - ਮਹਾਰਾਸ਼ਟਰ ਦੇ 'ਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਫੋਨ ਕਰਕੇ ਪੁਲਸ 'ਚ ਹਲਚਲ ਮਚਾ ਦਿੱਤੀ। ਇੱਕ ਵਿਅਕਤੀ ਨੇ ਮੁੰਬਈ ਪੁਲਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਜੁਹੂ 'ਚ ਅਮਿਤਾਭ ਬੱਚਨ ਦੇ ਬੰਗਲੇ ਅਤੇ ਤਿੰਨ ਹੋਰ ਥਾਵਾਂ 'ਤੇ ਬੰਬ ਹਨ। ਫੋਨ ਕਾਲ ਤੋਂ ਬਾਅਦ ਮੁੰਬਈ ਪੁਲਸ 'ਚ ਹਲਚਲ ਪੈਦਾ ਕਰ ਦਿੱਤੀ। ਜਾਣਕਾਰੀ ਅਨੁਸਾਰ, ਬੰਬ ਨਿਰੋਧਕ ਦਸਤੇ ਨਾਲ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਉਥੋਂ ਕੁਝ ਵੀ ਨਹੀਂ ਮਿਲਿਆ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਾਲ ਕਰਨ ਵਾਲੇ ਨੇ ਅਮਿਤਾਭ ਬੱਚਨ ਦੇ ਬੰਗਲੇ, ਭਾਯਖਲਾ, ਦਾਦਰ ਅਤੇ ਜੁਹੂ ਵਰਗੀਆਂ ਥਾਵਾਂ 'ਤੇ ਬੰਬ ਹੋਣ ਦੀ ਜਾਣਕਾਰੀ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਨਸ਼ੇ 'ਚ ਸੀ ਅਤੇ ਉਸ ਨੇ ਨਸ਼ੇ 'ਚ ਹੀ ਪੁਲਸ ਨੂੰ ਫੋਨ ਕਰਕੇ ਗਲ਼ਤ ਜਾਣਕਾਰੀ ਦਿੱਤੀ ਸੀ। ਪੁਲਸ ਨੇ ਦੋਸ਼ੀ ਨੂੰ ਕਲਿਆਣ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ 'ਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਜਾਣਕਾਰੀ ਤੋਂ ਬਾਅਦ ਪੂਰੀ ਮੁੰਬਈ ਪੁਲਸ ਅਲਰਟ ਹੋ ਗਈ ਸੀ। ਏ. ਟੀ. ਐੱਸ. ਤੋਂ ਲੈ ਕੇ ਅਪਰਾਧ ਸ਼ਾਖਾ ਅਤੇ ਹਰ ਪੁਲਸ ਸਟੇਸ਼ਨ ਤੱਕ ਪੁਲਸ ਦੀ ਹਰ ਇਕਾਈ ਨੂੰ ਸਰਗਰਮ ਕੀਤਾ ਗਿਆ ਸੀ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਇੱਕ ਝੂਠੀ ਕਾਲ ਸੀ। ਅਧਿਕਾਰੀ ਅਨੁਸਾਰ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸਦੀ ਦੇ ਸੁਪਰਹੀਰੋ ਦੇ ਘਰ ਸਮੇਤ ਮੁੰਬਈ ਦੇ ਚਾਰ ਸਥਾਨਾਂ 'ਤੇ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਮੁੰਬਈ ਪੁਲਸ ਸਰਗਰਮ ਮੋਡ 'ਚ ਆ ਗਈ ਸੀ।
ਨੋਟ - ਅਮਿਤਾਭ ਬੱਚਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਯੁਵਰਾਜ ਹੰਸ ਨਾਲ ਰੋਮਾਂਟਿਕ ਹੋਈ ਮੰਨਤ ਨੂਰ, ਵੇਖੋ ਖ਼ੂਬਸੂਰਤ ਵੀਡੀਓ
NEXT STORY