ਪਰਿਵਾਰਕ ਫ਼ਿਲਮਾਂ ਲਈ ਜਾਣੇ ਜਾਣ ਵਾਲੇ ਸੂਰਜ ਬੜਜਾਤੀਆ 7 ਸਾਲ ਬਾਅਦ ਫਿਰ ਅਜਿਹੀ ਹੀ ਫ਼ਿਲਮ ਲੈ ਕੇ ਆਏ ਹਨ, ਜੋ ਚਾਰ ਦੋਸਤਾਂ ਦੀ ਕਹਾਣੀ ਬਿਆਨ ਕਰਦਿਆਂ ਖ਼ਾਸ ਸੁਨੇਹਾ ਵੀ ਦੇਵੇਗੀ। ਫ਼ਿਲਮ ’ਚ ਅਮਿਤਾਬ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ, ਡੈਨੀ ਡੇਂਜੋਂਗਪਾ, ਨੀਨਾ ਗੁਪਤਾ, ਸਾਰਿਕਾ ਠਾਕੁਰ ਤੇ ਪਰਣਿਤੀ ਚੋਪੜਾ ਨਜ਼ਰ ਆਉਣਗੇ। ਫ਼ਿਲਮ 4 ਦੋਸਤਾਂ ਦੀ ਕਹਾਣੀ ਹੈ, ਜਿਸ ’ਚ ਇਕ ਦੀ ਮੌਤ ਹੋ ਜਾਣ ਤੋਂ ਬਾਅਦ ਬਾਕੀ 3 ਬਜ਼ੁਰਗ ਚੌਥੇ ਦੋਸਤ ਦੀ ਖੁਆਹਿਸ਼ ਪੂਰੀ ਕਰਨ ਲਈ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਫੈਸਲਾ ਲੈਂਦੇ ਹਨ। ਫ਼ਿਲਮ ਨੂੰ ਲੈ ਕੇ ਡਾਇਰੈਕਟਰ ਸੂਰਜ ਬੜਜਾਤੀਆ, ਅਨੁਪਮ ਖੇਰ, ਬੋਮਨ ਇਰਾਨੀ, ਨੀਨਾ ਗੁਪਤਾ, ਸਾਰਿਕਾ ਠਾਕੁਰ ਤੇ ਅਸਿ. ਪ੍ਰੋਡਿਊਸਰ ਨਤਾਸ਼ਾ ਓਸਵਾਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਅਨੁਪਮ ਖੇਰ:
ਤੁਹਾਡੇ ਤੱਕ ਇਹ ਫ਼ਿਲਮ ਕਿੰਝ ਪਹੁੰਚੀ ਤੇ ਅਜਿਹੀ ਕੀ ਵਜ੍ਹਾ ਸੀ, ਜੋ ਤੁਸੀਂ ਫ਼ਿਲਮ ਲਈ ਹਾਂ ਕਹਿ ਦਿੱਤੀ?
ਮੈਂ ਤਾਂ ਰਾਜਸ਼੍ਰੀ ਫ਼ਿਲਮ ਲਈ ਲਾਜ਼ਮੀ ਹਾਂ। ਮੈਂ ਉਹ ਕਾਲਾ ਟਿੱਕਾ ਹਾਂ ਜੋ ਨਜ਼ਰ ਨਾ ਲੱਗੇ ਫ਼ਿਲਮ ਨੂੰ, ਲਈ ਲਾਉਂਦੇ ਹਨ। ਮੇਰਾ ਇਕ ਰਿਸ਼ਤਾ ਹੈ ਉਨ੍ਹਾਂ ਨਾਲ। ਮੈਂ ਜੋ ਵੀ ਹਾਂ, ਰਾਜਸ਼੍ਰੀ ਫ਼ਿਲਮ ਵਾਲਿਆਂ ਕਾਰਨ ਹੀ ਹਾਂ। ਮੇਰੀ ਪਹਿਲੀ ਫ਼ਿਲਮ ਉਨ੍ਹਾਂ ਨੇ ਹੀ ਪ੍ਰੋਡਿਊਸ ਕੀਤੀ ਸੀ। ਸਾਡੇ ਘਰਵਾਲਿਆਂ ਨੇ ਸਾਨੂੰ ਥੈਂਕਫੁੱਲ ਹੋਣਾ ਸਿਖਾਇਆ ਹੈ ਤਾਂ ਉਸ ਦਾ ਭੁਗਤਾਨ ਜ਼ਿੰਦਗੀ ਭਰ ਹੁੰਦਾ ਰਹੇਗਾ। ਇਸ ਤੋਂ ਇਲਾਵਾ ਸੂਰਜ ਜੀ ਤੇ ਰਾਜਸ਼੍ਰੀ ਪ੍ਰੋਡਕਸ਼ਨਜ਼ ਨਾਲ ਕੰਮ ਕਰਨ ਦਾ ਮਜ਼ਾ ਹੀ ਅਲੱਗ ਹੈ। ਰਿਸ਼ਤਿਆਂ, ਪੈਸਿਆਂ ਤੇ ਕਰੀਅਰ ਵੱਲ ਹਰ ਪਾਸੇ ਇਹ ਸੁਖਦ ਅਨੁਭਵ ਹੈ। ਇਨ੍ਹਾਂ ਨਾਲ ਕੰਮ ਕਰਨ ’ਚ ਮਜ਼ਾ ਆਉਂਦਾ ਹੈ। 80 ਜਾਂ 100 ਦਿਨ ਲੱਗਦੇ ਹਨ ਫ਼ਿਲਮ ਬਣਨ ’ਚ, ਕਿਉਂਕਿ ਇਹ ਲੋਕ ਫੁਰਸਤ ’ਚ ਫ਼ਿਲਮ ਬਣਾਉਂਦੇ ਹਨ। ਦਿਨ ’ਚ ਜੇਕਰ ਇਕ ਹੀ ਸੀਨ ਕਰਨਾ ਹੈ ਤਾਂ ਇਕ ਹੀ ਕਰਦੇ ਹਨ। 365 ਦਿਨਾਂ ’ਚੋਂ ਜੇਕਰ 80 ਦਿਨ ਇਨ੍ਹਾਂ ਨਾਲ ਗੁਜ਼ਾਰਨ ਨੂੰ ਮਿਲਣ ਤਾਂ ਉਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ।
ਤੁਹਾਡੀ ਇਹ 520ਵੀਂ ਫ਼ਿਲਮ ਹੈ। ਇੰਨਾ ਲੰਬਾ ਸਫ਼ਰ ਤੁਸੀ ਤੈਅ ਕੀਤਾ, ਕਿਹੋ ਜਿਹਾ ਐਕਸਪੀਰੀਅਨਸ ਰਿਹੈ?
ਮੈਂ ਅਜੇ ਤੱਕ ਥਕਿਆ ਨਹੀਂ ਹਾਂ। ਅਜੇ ਇੰਟਰਵਲ ’ਤੇ ਪਹੁੰਚਿਆ ਹਾਂ, ਅਜੇ ਬਹੁਤ ਕੰਮ ਕਰਨਾ ਹੈ। ਕੰਮ ਕਰਨ ਲਈ ਥੱਕਣ ਦੀ ਲੋੜ ਹੀ ਨਹੀਂ ਹੈ ਤੇ ਜੇਕਰ ਅਜਿਹੇ ਲੋਕਾਂ ਨਾਲ ਕੰਮ ਕਰਨ ਨੂੰ ਮਿਲੇ ਤਾਂ ਹੋਰ ਵੀ ਮਜ਼ੇਦਾਰ ਗੱਲ ਹੈ, ਕਿਉਕਿ ਇਹ ਜ਼ਿੰਦਗੀ ਵਧਦੀ ਹੈ, ਸਿਰਫ਼ ਕੰਮ ਦੀ ਜ਼ਿੰਦਗੀ ਹੀ ਨਹੀਂ ਵਧਦੀ, ਬਲਕਿ ਖੂਨ ਵੀ ਵਧਦਾ ਹੈ। ਖੁਸ਼ ਹੋਣ ਨਾਲ ਕੌਣ ਚੰਗਾ ਨਹੀਂ ਰਹਿੰਦਾ ਤੇ ਬਲੱਡ ਪ੍ਰੈਸ਼ਰ ਵੀ ਨਹੀਂ ਹੁੰਦਾ।
ਤੁਸੀਂ ਕਿਹਾ ਕਿ ਤੁਸੀਂ ਅਜੇ ਥੱਕੇ ਨਹੀਂ ਹੋ, ਤੁਸੀਂ ਆਪਣੇ-ਆਪ ਨੂੰ ਇੰਝ ਕਿਵੇਂ ਰੱਖਦੇ ਹੋ?
ਨੌਜਵਾਨਾਂ ਨੂੰ ਦੇਖ ਕੇ, ਮੇਰਾ ਮੁਕਾਬਲਾ ਉਨ੍ਹਾਂ ਨਾਲ ਹੈ। ਮੈਂ ਸਿੱਖਦਾ ਰਹਿੰਦਾ ਹਾਂ ਕਿ ਵਰੁਣ ਧਵਨ ਤੋਂ ਤੇਜ਼ ਕਿਵੇਂ ਬਣਾਗਾਂ ਤੇ ਮੇਰੇ ਐਕਟਿੰਗ ਸਕੂਲ ਦਾ ਸਭ ਤੋਂ ਜ਼ਿਆਦਾ ਫਾਇਦਾ ਮੈਨੂੰ ਹੀ ਹੁੰਦਾ ਹੈ, ਕਿਉਂਕਿ ਜਦ ਮੈਂ ਕਲਾਸ ਲੈਂਦਾ ਹਾਂ ਤਾਂ ਸੋਚਦਾ ਹਾਂ ਕਿ ਇਹ ਵੀ ਇਕ ਚੰਗਾ ਤਰੀਕਾ ਹੈ ਐਕਟਰ ਬਣਨ ਦਾ।
ਸੂਰਜ ਬੜਜਾਤੀਆ:
ਇਸ ਤੋਂ ਪਹਿਲਾ ਤੁਹਾਡੀ ਫ਼ਿਲਮ 2015 ’ਚ ਆਈ ਸੀ। ਹੁਣ 7 ਸਾਲ ਬਾਅਦ ਤੁਹਾਡੀ ਫ਼ਿਲਮ ਆ ਰਹੀ ਹੈ ਤੇ ਉਹ ਵੀ ਬਿਲਕੁਲ ਟ੍ਰੈਕ ਤੋਂ ਹਟ ਕੇ, ਇਸ ਦੇ ਪਿੱਛੇ ਦਾ ਕੀ ਕਾਰਨ ਹੈ?
ਦਰਅਸਲ ਮੇਰੀ ਬਿਲਕੁਲ ਤਿਆਰੀ ਨਹੀਂ ਸੀ ਇਹ ਫ਼ਿਲਮ ਬਣਾਉਣ ਦੀ। ਮੈਂ ਟੈਲੀਵਿਜ਼ਨ ਸ਼ੋਅਜ਼ ਕਰ ਰਿਹਾ ਸੀ। ਬੇਟੇ ਦੇ ਲਾਂਚ ਦੀ ਤਿਆਰੀ ਚੱਲ ਰਹੀ ਸੀ। ਮੈਂ ਆਪਣੇ ਇਕ ਹੋਰ ਫੈਮਿਲੀ ਸਬਜੈਕਟ ਦੀ ਤਿਆਰੀ ’ਚ ਲੱਗਿਆ ਸੀ। ਫਿਰ ਇਕ ਅਜਿਹਾ ਮੁਕਾਮ ਆਇਆ ਕਿ ਹਰ ਜਗ੍ਹਾ ਪੈਂਡੈਮਿਕ ਸੀ। ਲੋਕ ਇਕ-ਦੂਸਰੇ ਨੂੰ ਚੈਲੇਂਜ ਕਰ ਰਹੇ ਸਨ। ਮਾਹੌਲ ਅਜਿਹਾ ਬਣ ਗਿਆ ਸੀ ਕਿ ਲੋਕ ਬੋਲੇ ਕਿ ਇੰਡਸਟਰੀ ਕਿੱਥੇ ਜਾਵੇਗੀ, ਬਿਜ਼ਨੈੱਸ ਨਹੀਂ ਹੈ।
ਥਿਏਟਰ ਨਹੀਂ ਚੱਲ ਰਿਹਾ ਸੀ। ਫਿਰ ਇਹ ਜੋ ਵਿਸ਼ਾ ਆਇਆ ਮੇਰੇ ਕੋਲ, ਸਾਹਸ ਤੇ ਇਕ ਆਸ਼ਾ ਦਾ ਵਿਸ਼ਾ, ਉਹ ਮੈਥੋਂ ਛੁੱਟਿਆ ਨਹੀਂ। ਇਹ ਚਾਰ ਦੋਸਤਾਂ ਦੀ ਕਹਾਣੀ ਹੈ। 50 ਸਾਲਾਂ ਦੀ ਦੋਸਤੀ ਤੇ ਇਕ ਦੋਸਤ ਦੀ ਜਦ ਮੌਤ ਹੋ ਜਾਂਦੀ ਹੈ ਤਾਂ ਉਹ ਵੀ ਉਸ ਉਮਰ ’ਚ ਜਦੋਂ ਮੌਤ ਨੂੰ ਲੋਕ ਕਹਿੰਦੇ ਹਨ ਕਿ ਕਗਾਰ ’ਤੇ ਖੜ੍ਹੀ ਹੈ, ਕਦੇ ਵੀ ਆ ਸਕਦੀ ਹੈ, ਉਸ ਉਮਰ ’ਚ ਬਾਕੀ 3 ਦੋਸਤ ਉਸ ਲਈ ਐਵਰੈਸਟ ਦੀ ਚੜ੍ਹਾਈ ਕਰਦੇ ਹਨ। ਇਹ ਫ਼ਿਲਮ ਮੇਰੇ ਤੋਂ ਛੁੱਟੀ ਨਹੀਂ, ਤਿੰਨ ਮਹੀਨੇ ’ਚ ਇਸ ਦੀ ਸਕ੍ਰਿਪਟ ਲਿਖੀ ਗਈ ਤੇ ਚੌਥੇ ਮਹੀਨੇ ’ਚ ਕਾਸਟਿੰਗ ਸ਼ੁਰੂ ਕੀਤੀ ਗਈ। ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਹਨ, ਜੋ ਕਦੋਂ ਤੋਂ ਅੰਦਰ ਬੈਠੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਦਾ ਟਾਈਮ ਆਉਂਦਾ ਹੈ ਬਣਾਉਣ ਦਾ ਤਾਂ ‘ਉਚਾਈ’ ਦਾ ਸਿਲਸਿਲਾ ਇੰਝ ਸ਼ੁਰੂ ਹੋਇਆ।
ਬੋਮਨ ਇਰਾਨੀ:
ਤੁਹਾਡੇ ਤੱਕ ਇਹ ਫ਼ਿਲਮ ਕਿੰਝ ਪਹੁੰਚੀ ਤੇ ਅਜਿਹਾ ਕੀ ਖਾਸ ਕਾਰਨ ਸੀ, ਜੋ ਤੁਸੀਂ ਇਸ ਫ਼ਿਲਮ ਲਈ ‘ਹਾਂ’ ਕਿਹਾ?
ਦਰਅਸਲ ਮੈਂ ਕਿਤੇ ਹੋਰ ਹੀ ਬਿਜ਼ੀ ਸੀ ਪਰ ਮੇਰੇ ਦੋਸਤ ਅਨੁਪਮ ਖੇਰ ਨੇ ਸਟੋਰੀ ਸੁਣੀ ਤੇ ਉਨ੍ਹਾਂ ਨੇ ਸੂਰਜ ਜੀ ਤੋਂ ਉਨ੍ਹਾਂ ਦੀ ਡ੍ਰੀਮ ਕਾਸਟ ਬਾਰੇ ਪੁੱਛਿਆ। ਉਨ੍ਹਾਂ ਨੇ ਮੇਰਾ ਨਾਂ ਲਿਆ ਤਾਂ ਅਨੁਪਮ ਖੇਰ ਦਾ ਫ਼ੋਨ ਆਇਆ ਕਿ ਫ਼ਿਲਮ ਕਿਉਂ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਇਹ ਜ਼ਰੂਰ ਕਰਨੀ ਹੈ। ਮੈਂ ਬਹੁਤ ਖੁਸ਼ ਹੋਇਆ ਕਿ ਮੇਰਾ ਦੋਸਤ ਚਾਹੁੰਂਦਾ ਹੈ ਕਿ ਫ਼ਿਲਮ ਦੀ ਕਾਸਟ ਚੰਗੀ ਹੋਵੇ ਤੇ ਮਾਣ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਕਾਸਟ ਨੂੰ ਪਰਫੈਕਟ ਕਰਾਂਗਾ।
ਨੀਨਾ ਗੁਪਤਾ:
ਤੁਹਾਡਾ ਫ਼ਿਲਮ ਨੂੰ ਹਾਂ ਕਹਿਣ ਪਿੱਛੇ ਕੀ ਕਾਰਨ ਹੈ?
ਜਦ ਰਾਜਸ਼੍ਰੀ ਪ੍ਰੋਡਕਸ਼ਨ ਤੋਂ ਸੂਰਜ ਬੜਜਾਤੀਆ ਜੀ ਤੁਹਾਨੂੂੰ ਬੁਲਾਉਂਦੇ ਹਨ ਤਾਂ ਤੁਹਾਨੂੰ ਕੁਝ ਸੋਚਣ ਦੀ ਲੋੜ ਨਹੀਂ ਹੁੰਦੀ ਕਿ ਰੋਲ ਕਿਹੋ ਜਿਹਾ ਹੈ, ਕੀ ਹੈ? ਇਹ ਆਪਣੇ-ਆਪ ’ਚ ਹੀ ਸਨਮਾਨ ਹੁੰਦਾ ਹੈ।
ਫ਼ਿਲਮ ’ਚ ਸਾਰੇ ਹੀ ਦਿੱਗਜ਼ ਅਭਿਨੇਤਾ ਹਨ ਤਾਂ ਸ਼ੂਟਿੰਗ ਦਾ ਐਕਪੀਰੀਅਨਸ ਕਿਹੋ ਜਿਹਾ ਰਿਹਾ?
ਸਾਰੇ ਹੀ ਐਕਟਰ ਜੋ ਇਸ ਫ਼ਿਲਮ ’ਚ ਹਨ, ਬਹੁਤ ਹੀ ਅਨੁਭਵੀ ਹਨ, ਕਾਫ਼ੀ ਕੰਮ ਕੀਤਾ ਹੋਇਆ ਹੈ ਤਾਂ ਇਕ ਭਾਈਚਾਰਾ ਸੀ। ਕਿਸੇ ’ਚ ਕਿਸੇ ਤੋਂ ਅੱਗੇ ਵਧਣ ਦੀ ਹੋੜ ਨਹੀਂ ਸੀ। ਕਿਸੇ ਦੀ ਕੋਈ ਈਗੋ ਨਹੀਂ ਸੀ। ਸਭ ਦੇ ਪੇਟ ਭਰੇ ਹੋਏ ਸਨ। ਕੋਈ ਅਸੁਰੱਖਿਅਤ ਨਹੀਂ ਤਾਂ ਇਸ ਹਾਲਾਤ ’ਚ ਕਦੇ ਵੀ ਕੁਝ ਵੀ ਮਜ਼ੇ ਕਰਦੇ ਸਨ। ਕਦੇ ਵੀ, ਕੁਝ ਵੀ ਖੇਡਦੇ ਰਹਿੰਦੇ ਸਨ, ਸੈਟ ’ਤੇ ਬੈਠ ਕੇ ਕੁੱਲ ਮਿਲਾ ਕੇ ਹਾਸੇ ਖੁਸ਼ੀ ’ਚ ਬਣ ਗਈ ਫ਼ਿਲਮ ।
ਤੁਸੀਂ ਸਿਨੇਮਾ ਨੂੰ ਬਦਲਦੇ ਦੇਖਿਆ ਹੈ। ਲੋਕਾਂ ਦੀ ਪਸੰਦ ਨੂੰ ਬਦਲਦੇ ਦੇਖਿਆ ਹੈ। ਬਹੁਤ ਸਾਰੀਆਂ ਫ਼ਿਲਮਾਂ ਅਜਿਹੀਆਂ ਆਈਆਂ, ਜਿਨ੍ਹਾਂ ਤੋਂ ਤੁਹਾਨੂੰ ਉਮੀਦਾਂ ਸਨ, ਪਰ ਚੱਲ ਨਹੀਂ ਸਕੀਆਂ, ਕੀ ਪ੍ਰੈਸ਼ਰ ਮਹਿਸੂਸ ਹੁੰਦਾ ਹੈ?
ਮੈਂ ਜਦ ਸ਼ੁਰੂ ’ਚ ਆਈ ਸੀ ਤਾਂ ਸਕੂਲ ਆਫ਼ ਡਰਾਮਾ ਤੋਂ ਹੀ ਹਰ ਚੀਜ਼ ’ਚ ਵੜ ਜਾਂਦੀ ਸੀ ਪਰ ਹੁਣ ਮੈਂ ਇਹ ਸੋਚਿਆ ਹੈ ਕਿ ਡਾਇਰੈਕਟਰ ਨਹੀਂ ਹਾਂ, ਪ੍ਰੋਡਿਊਸਰ ਨਹੀਂ ਹਾਂ, ਮੈਂ ਇਕ ਐਕਟਰ ਹਾਂ, ਮੈਂ ਜਾਵਾਂਗੀ ਤੇ ਆਪਣਾ ਬੈਸਟ ਕੰਮ ਕਰਾਂਗੀ ਤੇ ਆ ਜਾਵਾਂਗੀ। ਫ਼ਿਲਮ ਚੱਲਦੀ ਹੈ ਜਾਂ ਨਹੀਂ ਚੱਲਦੀ ਇਹ ਤਾਂ ਭਗਵਾਨ ਵੀ ਨਹੀਂ ਜਾਣਦਾ ਸ਼ਾਇਦ। ਮੈਂ ਹੁਣ ਟੈਨਸ਼ਨ ਨਹੀਂ ਲੈਂਦੀ। ਮੈਂ ਮੇਰੇ ਕੰਮ ਦੀ ਟੈਨਸ਼ਨ ਲੈਂਦੀ ਹਾਂ। ਮੈਨੂੰ ਮੇਰੀ ਸਿਹਤ ਠੀਕ ਰੱਖਣੀ ਹੈ ਤਾਂ ਕਿ ਜਾ ਕੇ ਕੰਮ ਕਰ ਸਕਾਂ। ਹੁਣ ਮੈਂ ਸੋਚ ਲਿਆ ਹੈ ਕਿ ਆਪਣੇ ਕੰਮ ’ਤੇ ਧਿਆਨ ਦੇਵੋ, ਜਦ ਪ੍ਰੋਡਿਊਸਰ ਬਣਾਂਗੀ ਤਾਂ ਕਰਾਂਗੀ ਇਹ ਸਭ ਕੰਮ। ਮੈਂ ਸਿਰਫ ਸਮੇਂ ’ਤੇ ਜਾਂਦੀ ਹਾਂ ਕੰਮ ਕਰਦੀ ਹਾਂ ਤੇ ਵਾਪਸ ਆ ਜਾਂਦੀ ਹਾਂ। ਇਸ ਤੋਂ ਬਾਅਦ ਜਦ ਫ਼ਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਭਗਵਾਨ ਨੂੰ ਪ੍ਰਾਰਥਨਾ ਜ਼ਰੂਰ ਕਰਦੀ ਹਾਂ।
ਤੁਸੀਂ ਬਹੁਤ ਫ਼ਿਲਮਾਂ ਕੀਤੀਆਂ, ਅਜਿਹੀ ਕਿਹੜੀ ਫ਼ਿਲਮ ਹੈ, ਜਿਸ ਨੇ ਤੂੁਹਾਨੂੰ ਪ੍ਰੋਫੈਸ਼ਨਲੀ ਉੱਪਰ ਚੁੱਕਿਆ ਤੇ ਦੂਸਰੀ ਅਜਿਹੀ ਕਿਹੜੀ ਫ਼ਿਲਮ ਹੈ, ਜਿਸ ਨਾਲ ਤੁਹਾਨੂੰ ਪਰਸਨਲ ਸੈਟਿਸਫੈਕਸ਼ਨ ਹੈ?
‘ਵਧਾਈ ਦੋ’ ਤੇ ‘ਸਾਂਸ’ ਇਹ 2 ਅਜਿਹੀਆਂ ਫ਼ਿਲਮਾਂ ਹਨ, ਜਿਨ੍ਹਾਂ ਨੇ ਮੈਨੂੰ ਨਾਂ, ਕੰਮ, ਪੈਸਾ ਤੇ ਪਰਸਨਲ ਸੈਟਿਸਫੈਕਸ਼ਨ ਦਿੱਤੀ। ‘ਵਧਾਈ ਹੋ’ ਨਾਲ ਇਹ ਫੇਮ ਬਹੁਤ ਮਿਲਿਆ ਤੇ ਅੱਗੇ ਬਹੁਤ ਕੰਮ ਮਿਲਿਆ। ‘ਸਾਂਸ’ ਤੋਂ ਇੰਨਾ ਨਹੀ ਮਿਲਿਆ, ਜਿੰਨਾ ਵਧਾਈ ਦੋ ਤੋਂ ਮਿਲਿਆ।
ਨੇਪਾਲ ਦਾ ਸ਼ਡਿਊਲ ਮੁਸ਼ਕਿਲ ਸੀ, ਉੱਥੇ ਟਰਾਂਸਪੋਰਟ ਨਹੀਂ ਹੈ : ਸਾਰਿਕਾ
ਕਿਸ ਕਾਰਨ ਕਰ ਕੇ ਤੁਸੀਂ ‘ਉਚਾਈ’ ਨੂੰ ਹਾਂ ਕਿਹਾ?
ਇਹ ਇਮੋਸ਼ਨਲ ਫੈਸਲਾ ਸੀ, ਕਿਉਂਕਿ ਮੈਂ ਪਹਿਲਾਂ ਉਨ੍ਹਾਂ ਨਾਲ ਕੰਮ ਕੀਤਾ ਹੋਇਆ ਸੀ ਪਰ ਕਾਫੀ ਸਮਾਂ ਗੁਜ਼ਰ ਗਿਆ। ਅਜਿਹਾ ਕਦੇ ਧਿਆਨ ਨਹੀਂ ਆਇਆ ਕਿ ਹੋਵੇਗਾ ਜਾਂ ਨਹੀਂ ਹੋਵੇਗਾ। ਹੁਣ ਜਦ ਫੋਨ ਆਇਆ ਤਾਂ ਸੋਚ ਲਿਆ ਸੀ ਕਿ ਮੈਂ ਕਰਾਂਗੀ। ਸਕ੍ਰਿਪਟ ਪੜ੍ਹੀ ਤਾਂ ਰੋਲ ਇੰਨਾ ਇੰਟਰੱਸਟਿੰਗ ਲੱਗਾ ਕਿ ਪਰਸਨਲ ਤੇ ਆਰਟਿਸਟ ਲੈਵਲ ਦੋਵਾਂ ’ਤੇ ਚੰਗੀ ਤਰ੍ਹਾਂ ਬੈਠ ਗਿਆ। ਸੂਰਜ ਜੀ ਨੂੰ ਜਦ ਮਿਲੀ ਤਾਂ ਕੋਈ ਕਾਰਨ ਨਹੀਂ ਬਚਿਆ ਕਿ ਹਾਂ ਕਿਉਂ ਨਾ ਕਹਾਂ।
ਸ਼ੂਟਿੰਗ ਕਿੰਨੀ ਮੁਸ਼ਕਿਲ ਰਹੀ ਸੀ?
ਇਕ ਸ਼ਡਿਊਲ ਮੁਸ਼ਕਿਲ ਸੀ, ਬਾਕੀ ਤਾਂ ਨਾਰਮਲ ਸੀ, ਜੋ ਨੇਪਾਲ ’ਚ ਕੀਤਾ ਸੀ, ਕਿਉਂਕਿ ੳੁਥੇ ਟਰਾਂਸਪੋਰਟ ਨਹੀਂ ਹੈ। ਕੁਝ ਨਹੀਂ ਹੈ, ਸਿਰਫ਼ ਚੱਲਣਾ ਹੀ ਚੱਲਣਾ ਸੀ। ਇਕ ਮਹੀਨੇ ਤੱਕ ਉਪਰ ਥੱਲੇ ਸਿਰਫ਼ ਚੱਲ ਹੀ ਰਹੇ ਸੀ, ਉਹ ਫਿਜ਼ੀਕਲੀ ਬਹੁਤ ਮੁਸ਼ਕਿਲ ਸੀ।
ਆਡੀਅਨਸ ਦੀ ਬਦਲਦੀ ਪਸੰਦ ’ਤੇ ਤੁਹਾਡੀ ਕੀ ਰਾਇ ਹੈ?
ਆਡੀਅਨਸ ਦਾ ਟੇਸਟ ਤਾਂ ਬਦਲ ਰਿਹਾ ਹੈ ਪਰ ਇੰਨਾ ਵੀ ਨਹੀਂ, ਸ਼ਾਇਦ ਵੇਵ ਵੀ ਚੱਲ ਰਹੀ ਹੈ। ਮੇਰਾ ਆਪਣੇ ਕੰਮ ਨਾਲ ਪੱਕਾ ਕਨੈਕਸ਼ਨ ਹੈ, ਜਿਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਹੈ, ਜਿਸ ਦਿਨ ਲਾਸਟ ਸ਼ੂਟ ਸੀ, ਡਬਿੰਗ ਹੁੰਦੀ ਹੈ ਤਾਂ ਬਹੁਤ ਸਾਰਾ ਪਿਆਰ ਦੇ ਕੇ ਫ਼ਿਲਮ ਨੂੰ ਛੱਡ ਦਿੰਦੀ ਹਾਂ। ਵੈਸੇ ਵੀ ਅਲੱਗ ਕੋਈ ਫ਼ਿਲਮ ਨਹੀਂ ਚੱਲ ਰਹੀ, ਦਰਸ਼ਕਾਂ ਨੂੰ ਪਸੰਦ ਨਹੀਂ ਆ ਰਹੀ ਉਦੋਂ ਵੀ ਬਾਟਮ ਲਾਈਨ ਇਹੀ ਹੈ ਕਿ ਸਭ ਮਿਹਨਤ ਨਾਲ ਚੰਗੀ ਫ਼ਿਲਮ ਬਣਾਉਂਦੇ ਹਨ।
ਅਜਿਹਾ ਕੀ ਕਾਰਨ ਹੈ ਕਿ ਬਾਡੀਵੁੱਡ ਫ਼ਿਲਮਾਂ ਚੱਲ ਨਹੀਂ ਰਹੀਆਂ?
ਇਹ ਫੇਜ਼ ਹਿੰਦੀ ਤੇ ਬਾਕੀ ਸਿਨੇਮਾ ਨੇ ਬਹੁਤ ਵਾਰ ਦੇਖੇ ਹਨ। ਬਹੁਤ ਸਾਰੇ ਫੈਕਟਰ ਸ਼ਾਇਦ ਇਹ ਆਪਣੇ-ਆਪ ਸਾਲਵ ਹੋ ਜਾਂਦੇ ਹਨ, ਜੇਕਰ ਪਤਾ ਹੁੰਦਾ ਫਾਰਮੂਲਾ ਤਾਂ ਹਰ ਫ਼ਿਲਮ ਹੀ ਹਿੱਟ ਹੁੰਦੀ ਤੇ ਸਾਰੇ ਬਹੁਤ ਮਿਹਨਤ ਕਰਦੇ ਹਨ।
ਨਤਾਸ਼ਾ ਓਸਵਾਲ:
ਤੁਹਾਨੂੰ ਇਹ ਲੱਗਿਆ ਕਿ ਤੁਸੀਂ ਕੋਈ ਰਿਸਕ ਲਿਆ ਹੈ, ਕਿਉਂਕਿ ਬਾਲੀਵੁੱਡ ਫ਼ਿਲਮਾਂ ਅੱਜਕੱਲ੍ਹ ਜ਼ਿਆਦਾ ਚੱਲ ਨਹੀਂ ਰਹੀਆਂ?
ਮੈਂ ਅਨੁਪਮ ਜੀ ਨਾਲ ਸਹਿਮਤ ਹਾਂ, ਲੋਕ ਚੰਗੀ ਸਟੋਰੀ ਲੱਭ ਰਹੇ ਹਨ। ਲੋਕ ਕਨਵਿਕਸ਼ਨ ਦੇ ਨਾਲ ਕਹਾਣੀਆਂ ਲੱਭ ਰਹੇ ਹਨ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਉਸੇ ਰਾਹ ’ਤੇ ਹਾਂ।
IFFI 'ਚ ਆਸ਼ਾ ਪਾਰੇਖ ਦੀਆਂ 'ਦਾਦਾ ਸਾਹਿਬ ਫਾਲਕੇ ਐਵਾਰਡੀ' ਫ਼ਿਲਮਾਂ ਦਿਖਾਈਆਂ ਜਾਣਗੀਆਂ
NEXT STORY