ਮੁੰਬਈ (ਭਾਸ਼ਾ)– ਦੱਖਣ ਭਾਰਤੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਉਸ ਦੀ ਕੱਟ-ਵੱਧ ਕਰਕੇ ਬਣਾਈ ਗਈ ਵੀਡੀਓ (ਡੀਪਫੇਕ ਵੀਡੀਓ) ਦੇ ਵਾਇਰਲ ਹੋਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਡਰਾਉਣਾ ਹੈ ਕਿ ਤਕਨੀਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਫ਼ਿਲਮ ‘ਗੁੱਡਬਾਏ’ ’ਚ ਮੰਦਾਨਾ ਦੇ ਸਹਿ-ਅਦਾਕਾਰ ਅਮਿਤਾਭ ਬੱਚਨ ਨੇ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਡੀਪਫੇਕ ਵੀਡੀਓ ’ਤੇ ਰਸ਼ਮਿਕਾ ਮੰਦਾਨਾ ਦਾ ਆਇਆ ਪਹਿਲਾ ਬਿਆਨ, ‘‘ਇਹ ਖ਼ਤਰਨਾਕ ਹੈ...’’
‘ਡੀਪਫੇਕ’ ਇਕ ਡਿਜੀਟਲ ਵਿਧੀ ਹੈ, ਜਿਸ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਤਸਵੀਰ ਨੂੰ ਦੂਜੇ ਵਿਅਕਤੀ ਦੀ ਤਸਵੀਰ ਨਾਲ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।
ਦੂਜੇ ਪਾਸੇ ਮੰਦਾਨਾ ਨੇ ਕਿਹਾ ਕਿ ਉਹ ਵੀਡੀਓ ਦੇਖ ਕੇ ਉਹ ਬਹੁਤ ਪ੍ਰੇਸ਼ਾਨ ਹੈ, ਜਿਸ ’ਚ ਇਕ ਲਿਫਟ ਦੇ ਅੰਦਰ ਕਸਰਤ ਕਰਨ ਦੌਰਾਨ ਪਹਿਨੀ ਜਾਣ ਵਾਲੀ ਕਾਲੇ ਰੰਗ ਦੀ ਡਰੈੱਸ ’ਚ ਇਕ ਔਰਤ ਨੂੰ ਦਿਖਾਇਆ ਗਿਆ ਹੈ। ਇਸ ਔਰਤ ਦੇ ਚਿਹਰੇ ਨਾਲ ਛੇੜਛਾੜ ਕਰਕੇ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਹ ਮੰਦਾਨਾ ਵਰਗੀ ਦਿਖ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਲਦੀਵਸ ’ਚ ਮਸਤੀ ਕਰਦੀ ਨਜ਼ਰ ਆਈ ਗਾਇਕਾ ਨੇਹਾ ਕੱਕੜ, ਸ਼ਾਵਰ ਲੈਂਦਿਆਂ ਦਿੱਤੇ ਪੋਜ਼
NEXT STORY