ਮੁੰਬਈ- ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 17 ਹਰ ਐਪੀਸੋਡ ਨਾਲ ਪ੍ਰੇਰਣਾਦਾਇਕ ਕਹਾਣੀਆਂ ਅਤੇ ਯਾਦਗਾਰ ਪਲ ਦੇ ਰਿਹਾ ਹੈ। ਪਹਿਲੇ ਕਰੋੜਪਤੀ ਆਦਿੱਤਿਆ ਕੁਮਾਰ ਦਾ ਜਸ਼ਨ ਮਨਾਉਣ ਤੋਂ ਬਾਅਦ, ਹੁਣ KBC ਖਾਸ ਐਪੀਸੋਡ ਦਰਸ਼ਕਾਂ ਲਈ ਲਿਆਉਣ ਲਈ ਤਿਆਰ ਹੈ।
ਇਹ ਐਪੀਸੋਡ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸ਼ੁੱਕਰਵਾਰ ਹੁਣੇ ਜਿਹੇ ਹੀ ਆਈ.ਆਈ.ਐੱਚ.ਐੱਫ. ਏਸ਼ੀਆ ਕੱਪ ਵਿਚ ਬਰਾਂਜ਼ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਇੰਡੀਅਨ ਵੂਮੈਨ ਆਈਸ ਹਾਕੀ ਟੀਮ ਸ਼ਿਰਕਤ ਕਰਨ ਵਾਲੀ ਹੈ।ਇਹ ਸਪੈਸ਼ਲ ਐਪੀਸੋਡ ਨੈਸ਼ਨਲ ਸਪੋਰਟਸ ਡੇਅ ਮੌਕੇ ’ਤੇ ਰੱਖਿਆ ਗਿਆ ਹੈ। ਕੇ.ਬੀ.ਸੀ. 17 ਦੇ ਮੰਚ ’ਤੇ ਅਮਿਤਾਭ ਬੱਚਨ ਨੇ ਮਹਿਲਾ ਆਈਸ ਹਾਕੀ ਟੀਮ ਦਾ ਸਨਮਾਨ ਕੀਤਾ।
1000 ਤੋਂ ਵਧੇਰੇ ਮਰਦਾਂ ਨਾਲ....! ਖੂਬਸੂਰਤ ਹਸੀਨਾ ਦੇ ਹੈਰਾਨੀਜਨਕ ਦਾਅਵੇ ਨੇ ਮਚਾਈ ਸਨਸਨੀ
NEXT STORY