ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹੀਂ ਦਿਨੀਂ ਉਨ੍ਹਾਂ ਦਾ ਇਲਾਜ਼ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਚੱਲ ਰਿਹਾ ਹੈ। ਡਾਕਟਰਾਂ ਦੱਸਦੇ ਹਨ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਤੇ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਅਮਿਤਾਭ ਬੱਚਨ ਉਨ੍ਹਾਂ ਸਾਤਰਿਆਂ 'ਚੋਂ ਇੱਕ ਹਨ, ਜਿਹੜੇ ਹਮੇਸ਼ਾ ਹੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹਸਪਤਾਲ 'ਚ ਦਾਖ਼ਲ ਹੋਣ ਦੇ ਬਾਵਜੂਦ ਵੀ ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ 'ਚ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਲਈ ਇੱਕ ਟਵੀਟ ਕੀਤਾ ਹੈ।
ਅੱਧੀ ਰਾਤ ਅਮਿਤਾਭ ਨੇ ਕੀਤਾ ਇਹ ਟਵੀਟ
ਅਮਿਤਾਭ ਬੱਚਨ ਨੇ ਟਵਿੱਟਰ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਸਪਤਾਲ 'ਚ ਦਾਖ਼ਲ ਹੋਣ ਤੋਂ ਦੇ ਬਾਵਜੂਦ ਵੀ ਉਹ ਲਗਾਤਾਰ ਟਵਿੱਟਰ 'ਤੇ ਸਰਗਰਮ ਹਨ। ਹਸਪਤਾਲ ਤੋਂ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੇ ਸੰਸਕ੍ਰਿਤ ਦਾ ਸ਼ਲੋਕ ਟਵੀਟ ਕਰਦੇ ਹੋਏ 6 ਪ੍ਰਕਾਰ ਦੇ ਮਨੁੱਖ ਆਪਣੇ ਜੀਵਨ 'ਚ ਹਮੇਸ਼ਾ ਦੁਖੀ ਰਹਿੰਦੇ ਹਨ ਇਸ ਲਈ ਮਨੁੱਖ ਨੂੰ ਇਸ ਤਰ੍ਹਾਂ ਦੇ ਰੁਝਾਨ ਤੋਂ ਦੂਰ ਰਹਿਣਾ ਚਾਹੀਦਾ ਹੈ।
3 ਸਾਲ ਪੁਰਾਣੀ ਦੋਹਰਾਈ ਇਹ ਗੱਲ
ਅਮਿਤਾਭ ਬੱਚਨ ਨੇ ਸੰਸਕ੍ਰਿਤ ਦੇ ਇਸ ਸ਼ਲੋਕ ਦਾ ਹਿੰਦੀ ਅਨੁਵਾਦ ਵੀ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ, 'ਸਾਰਿਆਂ ਨਾਲ ਨਫ਼ਰਤ, ਨਾਰਾਜ਼ਗੀ, ਅਸੰਤੋਸ਼ੀ, ਹਮੇਸ਼ਾ ਸ਼ੱਕ ਕਰਨ ਵਾਲੇ ਅਤੇ ਹੋਰਾਂ ਦੇ ਆਸਰੇ ਜਿਊਣ ਵਾਲੇ ਇਹ 6 ਪ੍ਰਕਾਰ ਦੇ ਮਨੁੱਖ ਹਮੇਸ਼ੀ ਦੁਖੀ ਰਹਿੰਦੇ ਹਨ। ਜਿੰਨਾਂ ਸੰਭਵ ਹੋ ਸਕੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਅਮਿਤਾਭ ਨੇ ਆਪਣੇ ਇਸ ਟਵੀਟ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਮਿਤਾਭ ਬੱਚਨ ਨੇ ਇਹੀ ਟਵੀਟ ਸਾਲ 2017 'ਚ ਵੀ ਕੀਤਾ ਸੀ। ਇਸ ਤੋਂ ਪਹਿਲਾ ਬਿੱਗ ਬੀ ਨੇ ਇੱਕ ਕਵਿਤਾ ਸਾਂਝੀ ਕਰਦੇ ਹੋਏ ਡਾਕਟਰਾਂ ਤੇ ਨਰਸਿੰਗ ਸਟਾਫ਼ ਨੂੰ ਦੇਵਤਾ ਦੱਸਿਆ ਸੀ।
11 ਜੁਲਾਈ ਦੀ ਰਾਤ ਅਮਿਤਾਭ ਦੇ ਕੋਰੋਨਾ ਹੋਣ ਦਾ ਲੱਗਾ ਸੀ ਪਤਾ
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ 11 ਜੁਲਾਈ ਨੂੰ ਰਾਤ ਦੇ ਸਮੇਂ ਟਵਿੱਟਰ ਦੇ ਜਰੀਏ ਦੱਸਿਆ ਸੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਕਰਵਾਇਆ ਸੀ। ਇਸ ਟੈਸਟ 'ਚ ਅਮਿਤਾਭ ਦਾ ਪੁੱਤਰ ਅਭਿਸ਼ੇਕ ਬੱਚਨ, ਨੂੰਹ ਆਰਾਧਿਆ ਬੱਚਨ ਤੇ ਦੋਹਤੀ ਆਰਾਧਿਆ ਬੱਚਨ ਕੋਰੋਨਾ ਪਾਜ਼ੇਟਿਵ ਆਏ ਸਨ। ਹਾਲਾਂਕਿ ਜਯਾ ਬੱਚਨ ਦਾ ਕੋਰੋਨਾ ਟੈਸਟ ਨੇਗੈਟਿਵ ਆਇਆ ਸੀ। ਇਸ ਤੋਂ ਬਾਅਦ ਅਭਿਸ਼ੇਕ 'ਤੇ ਅਮਿਤਾਭ ਨੂੰ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਅਤੇ ਐਸ਼ਵਰਿਆ ਤੇ ਆਰਾਧਿਆ ਸੈਲਫ ਆਈਸੋਲੇਟ ਹੋ ਗਈਆਂ ਸਨ।
ਪ੍ਰਸਿੱਧ ਡਾਇਰੈਕਟਰ ਤੇ ਅਦਾਕਾਰ ਕੋਰੋਨਾ ਕਾਲ 'ਚ ਕਰ ਰਿਹੈ ਇਹ ਕੰਮ, ਜਾਣ ਕੇ ਤੁਸੀਂ ਵੀ ਕਰੋਗੇ ਮਾਣ ਮਹਿਸੂਸ
NEXT STORY