ਜਲੰਧਰ (ਵੈੱਬ ਡੈਸਕ) - ਪੁਆੜਾ ਸ਼ਬਦ ਦਾ ਮਤਲੱਬ ਹੈ "ਪੰਗਾ"। ਇਹ ਮੈਡ, ਦੇਸੀ, ਕਾਮੇਡੀ, ਰੋਮਾਂਸ ਇਸ ਸਾਲ ਗੂੱਡ ਫਰਾਈਡੇ, 2 ਅਪ੍ਰੈਲ 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਤਕਰੀਬਨ ਇੱਕ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।
ਪੁਆੜਾ ਨੂੰ ਪਹਿਲਾਂ 2020 ਦੀਆਂ ਗਰਮੀਆਂ ਵਿੱਚ ਰਿਲੀਜ਼ ਕਰਣ ਲਈ ਤਿਆਰ ਕੀਤਾ ਗਿਆ ਸੀ, ਜੋ ਕਿ ਪਾਪਕਾਰਨ ਐਂਟਰਟੇਨਰਸ ਲਈ ਠੀਕ ਮੌਸਮ ਸੀ ਪਰ ਕੋਰੋਨਾ ਮਹਾਮਾਰੀ ਦੇ ਚੱਲਦੇ ਇਹ ਸੰਭਵ ਨਹੀਂ ਹੋ ਸਕਿਆ। ਹੁਣ ਨਿਰਮਾਤਾ ਇਸ ਬਸੰਤ ਰੁੱਤ ਵਿੱਚ ਫ਼ਿਲਮ ਰਿਲੀਜ਼ ਕਰ ਉਹੀ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਸ ਲਿਆਉਣ ਦੀ ਉਮੀਦ ਕਰ ਰਹੇ ਹਨ।
ਇਸ ਫ਼ਿਲਮ ਦੇ ਨਾਲ ਨਿਰਮਾਤਾ ਇਹ ਵੀ ਉਮੀਦ ਕਰ ਰਹੇ ਹਨ ਕਿ ਪੰਜਾਬੀ ਫ਼ਿਲਮ ਉਦਯੋਗ ਵਿੱਚ ਮੁੜ ਸਕਾਰਾਤਮਕ ਕਾਮਯਾਬੀ ਦੀ ਲਹਿਰ ਵਿਖਾਈ ਦੇਵੇ, ਜਿਸ ਨਾਲ ਇਹ ਮੁੜ ਚੋਟੀ 'ਤੇ ਪਹੁੰਚ ਜਾਵੇਗਾ ਅਤੇ ਇਸ ਦੇ ਨਾਲ ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਅਤੇ ਮਨੋਰੰਜਨ ਦੇ ਨਾਲ ਪਾਪਕਾਰਨ ਅਤੇ ਨਾਸ਼ਤੇ ਦਾ ਆਨੰਦ ਲੈ ਸੱਕਦੇ ਹਨ। ਮੇਕਰਸ ਨੇ ਮਾਰਕੀਟਿੰਗ ਮੁਹਿੰਮ ਦੀ ਸ਼ੁਰੂਆਤ ਪੋਸਟਰ ਲਾਂਚ ਦੇ ਨਾਲ ਕੀਤੀ ਹੈ ਜਿਸ ਨੂੰ ਅਭਿਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਪੁਆੜਾ, ਰੂਪਿੰਦਰ ਚਾਹਲ ਵੱਲੋਂ ਪਹਿਲੀ ਵਾਰ ਨਿਰਦੇਸ਼ਤ, A & A ਪਿਕਚਰਜ਼ ਅਤੇ ਬ੍ਰੈਟ ਫ਼ਿਲਮਾਂ, ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ, ਬਲਵਿੰਦਰ ਸਿੰਘ ਜਾਂਜੁਆ ਵੱਲੋਂ ਨਿਰਮਿਤ, ਜੀ ਸਟੂਡੀਓ ਵੱਲੋਂ 2 ਅਪ੍ਰੈਲ 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਹੁਣ ਕੰਗਨਾ ਰਣੌਤ ਨੇ ਮਹਾਤਮਾ ਗਾਂਧੀ ’ਤੇ ਕੀਤਾ ਅਜਿਹਾ ਟਵੀਟ, ਛੇੜੀ ਨਵੀਂ ਚਰਚਾ
NEXT STORY