ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਫਿਲਮ 'ਆਨੰਦ' ਨੂੰ ਯਾਦ ਕਰਕੇ ਭਾਵੁਕ ਹੋ ਗਏ। ਅਮਿਤਾਭ ਬੱਚਨ ਅਤੇ ਰਾਜੇਸ਼ ਖੰਨਾ ਸਟਾਰਰ ਫਿਲਮ 'ਆਨੰਦ' ਨੂੰ ਰਿਲੀਜ਼ ਹੋਇਆਂ 45 ਸਾਲ ਹੋ ਗਏ ਹਨ। ਅਮਿਤਾਭ ਫਿਲਮ ਅਤੇ ਰਾਜੇਸ਼ ਖੰਨਾ ਨੂੰ ਯਾਦ ਕਰਕੇ ਭਾਵੁਕ ਹੋ ਗਏ।
ਅਮਿਤਾਭ ਨੇ ਟਵਿਟਰ 'ਤੇ ਲਿਖਿਆ, ''ਫਿਲਮ 'ਆਨੰਦ' ਨੂੰ 45 ਸਾਲ ਹੋ ਗਏ ਹਨ। ਇਸ ਦਾ ਹਿੱਸਾ ਹੋਣ 'ਤੇ ਹੈਰਾਨੀ ਹੈ।''
ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ, ''ਫਿਲਮ 'ਆਨੰਦ' ਇਕ ਅਸਾਧਾਰਨ ਸਫਰ ਹੈ। ਆਤਮ ਗਿਆਨ ਕਰਵਾਉਣ, ਦੂਜੇ ਨਾਲ ਮਿਲਵਾਉਣ, ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰਵਾਉਣ ਵਾਲਾ ਸਫਰ। ਫਿਲਮ ਰਿਲੀਜ਼ ਵਾਲੇ ਦਿਨ ਉਸ ਦਰਮਿਆਨੀ ਰਾਤ ਨੂੰ ਸੜਕ 'ਤੇ ਹੋਈ ਮੁਲਾਕਾਤ ਅਤੇ ਗੁਲਜ਼ਾਰ ਦੇ ਉਤਸ਼ਾਹ ਵਧਾਉਣ ਵਾਲੇ ਅਲਫਾਜ਼...ਬਹੁਤ ਕੁਝ ਬੀਤ ਗਿਆ ਹੈ ਅਤੇ ਕਾਫੀ ਕੁਝ ਬੀਤਣਾ ਹੈ।''
ਟੀ.ਬੀ. ਦੇ ਮਰੀਜ਼ ਰਹਿ ਚੁੱਕੇ ਹਨ ਅਮਿਤਾਭ ਬੱਚਨ
NEXT STORY